ਹੁਸ਼ਿਆਰਪੁਰ: ਪਿੰਡ ਰਾਮਪਰ ਨੇੜੇ ਇਕ ਬੱਸ ਹਾਦਸੇ (Accidents) ਦਾ ਸ਼ਿਕਾਰ ਹੋਈ। ਜਿਸ ਵਿਚ ਤਕਰੀਬਨ 25 ਯਾਤਰੀ ਜ਼ਖਮੀ, 1 ਦੀ ਮੌਤ ਅਤੇ ਦੋ ਵਿਅਕਤੀਆਂ ਦੀ ਹਾਲਤ ਗੰਭੀਰ ਦਸੀ ਜਾ ਰਹੀ ਹੈ। ਇਹ ਹਾਦਸਾ ਉਸ ਸਮੇਂ ਵਾਪਰਿਆ ਜਦੋਂ ਹਸ਼ਿਆਰਪਰ ਤੋਂ ਟਾਂਡਾ ਵੱਲ ਆ ਰਹੀ ਪ੍ਰਾਈਵੇਟ ਕੰਪਨੀ ਰਾਜਧਾਨੀ ਦੀ ਬੱਸ ਨੰ. ਪੀ ਬੀ 07-ਏ ਐਸ -7872 ਸਕੂਟੀ ਨੰ. ਪੀਬੀ 07-ਜ਼ੈਡ -6291 ਸਵਾਰ ਨੂੰ ਬਚਾਉਂਦੇ ਸਮੇਂ ਇੱਕ ਦਰੱਖਤ (Tree) ਨਾਲ ਟਕਰਾ ਗਈ। ਟੱਕਰ ਇੰਨੀ ਭਿਆਨਕ ਸੀ ਕਿ ਬੱਸ ਸਾਹਮਣੇ ਤੋਂ ਦੋ ਹਿੱਸਿਆ ਵਿੱਚ ਫੱਟ ਗਈ।
ਇਸ ਦੇ ਚਸ਼ਮਦੀਦ ਜਸਵੀਰ ਨੇ ਦੱਸਿਆ ਹੈ ਕਿ ਹਾਦਸਾ ਬਹੁਤ ਭਿਆਨਕ ਹੋਇਆ ਜਿਸ ਵਿਚ 25 ਦੇ ਕਰੀਬ ਯਾਤਰੀ ਜ਼ਖਮੀ ਹੋ ਗਏ ਅਤੇ ਇਕ ਘੰਟੇ ਦੀ ਸਖਤ ਮਿਹਨਤ ਤੋਂ ਬਾਅਦ ਸਵਾਰੀਆਂ ਨੂੰ ਬਾਹਰ ਕੱਢਿਆ।ਉਨ੍ਹਾਂ ਦੇ ਕਹਿਣ ਮੁਤਾਬਕ ਬੱਸ ਸਕੂਟਰੀ ਨੂੰ ਬਚਾਉਂਦੇ ਹੋਏ ਇਕ ਦਰਖਤ ਨਾਲ ਟਕਰਾ ਗਈ।
ਸਿਵਲ ਸਰਜਨ ਡਾ.ਜਸਵਿੰਦਰ ਸਿੰਘ ਨੇ ਦੱਸਿਆ ਹੈ ਕਿ ਕਈ ਯਾਤਰੀ ਜ਼ਖਮੀ ਹੋ ਗਏ ਹਨ ਅਤੇ ਇਕ ਯਾਤਰੀ ਦੀ ਮੌਤ ਹੋ ਗਈ ਹੈ।ਉਨ੍ਹਾਂ ਨੇ ਦੱਸਿਆ ਹੈ ਕਿ ਦੋ ਵਿਅਕਤੀ ਗੰਭੀਰ ਰੂਪ ਵਿਚ ਹਨ।ਡਾਕਟ ਦੇ ਦੱਸਣ ਮੁਤਾਬਿਕ ਜਿਆਦਾ ਵਿਅਕਤੀਆਂ ਦੀਆਂ ਹੱਡੀਆਂ ਟੁੱਟੀਆਂ ਹਨ।