ETV Bharat / state

ਦਿਨ-ਦਿਹਾੜੇ ਅਣਪਛਾਤੇ ਲੋਕਾਂ ਨੇ ਕੀਤਾ ਔਰਤ ਦਾ ਕਤਲ - ਗੁਰਦਾਸਪੁਰ

ਬਟਾਲਾ ਦੇ ਬੇੜੀਆਂ ਮੁਹੱਲਾ 'ਚ ਉਸ ਵੇਲੇ ਸਨਸਨੀ ਫੈਲ ਗਈ, ਜਦ ਦਿਨ ਦਿਹਾੜੇ ਘਰ ਚ ਮੌਜੂਦ ਇਕੱਲੀ ਔਰਤ ਦਾ ਕਤਲ ਹੋ ਗਿਆ। ਉਥੇ ਹੀ ਹੁਣ ਤੱਕ ਕਤਲ ਦੇ ਪਿੱਛੇ ਦੇ ਕਾਰਨਾਂ ਦਾ ਨਹੀਂ ਪਤਾ ਲੱਗ ਸਕਿਆ। ਦੱਸਿਆ ਜਾ ਰਿਹਾ ਹੈ ਕਿ ਮਾਮਲਾ ਲੁੱਟ ਖੋਹ ਦਾ ਹੋ ਸਕਦਾ ਹੈ, ਮ੍ਰਿਤਕ ਦਾ ਪਤੀ ਅਤੇ ਬੱਚੇ ਦੁਕਾਨ 'ਤੇ ਸਨ।

ਦਿਨ-ਦਿਹਾੜੇ  ਅਣਪਛਾਤੇ ਲੋਕਾਂ ਨੇ ਕੀਤਾ ਔਰਤ ਦਾ ਕਤਲ

author img

By

Published : Aug 25, 2021, 4:08 PM IST

ਗੁਰਦਾਸਪੁਰ: ਬਟਾਲਾ ਦੇ ਬੇੜੀਆਂ ਮੁਹੱਲਾ ਚ ਅੱਜ ਉਸ ਵੇਲੇ ਸਨਸਨੀ ਫੈਲ ਗਈ, ਜਦ ਦਿਨ ਦਿਹਾੜੇ ਇਕ ਘਰ ਚ ਮੌਜੂਦ ਇਕੱਲੀ ਔਰਤ ਦਾ ਕਤਲ ਹੋ ਗਿਆ। ਉਥੇ ਹੀ ਹੁਣ ਤੱਕ ਕਤਲ ਦੇ ਪਿੱਛੇ ਦੇ ਕਾਰਨਾਂ ਦਾ ਨਹੀਂ ਪਤਾ ਲੱਗ ਸਕਿਆ। ਦੱਸਿਆ ਜਾ ਰਿਹਾ ਹੈ ਕਿ ਮਾਮਲਾ ਲੁੱਟ ਖੋਹ ਦਾ ਹੋ ਸਕਦਾ ਹੈ। ਘਟਨਾ ਮੌਕੇ ਮ੍ਰਿਤਕ ਦਾ ਪਤੀ ਅਤੇ ਬੱਚੇ ਦੁਕਾਨ ਤੇ ਸਨ। ਜਦਕਿ ਪੁਲਿਸ ਮਾਮਲੇ ਦੀ ਜਾਂਚ ਚ ਜੁਟੀ ਹੋਈ ਹੈ।

ਦਿਨ-ਦਿਹਾੜੇ ਅਣਪਛਾਤੇ ਲੋਕਾਂ ਨੇ ਕੀਤਾ ਔਰਤ ਦਾ ਕਤਲ

ਇਸ ਵਾਰਦਾਤ ਦੀ ਜਾਣਕਾਰੀ ਦੇਂਦੇ ਹੋਏ ਮ੍ਰਿਤਕ ਪ੍ਰਵੇਸ਼ ਸਨੰਨ ਦੇ ਪਤੀ ਨਰਿੰਦਰ ਸਨੰਨ ਨੇ ਦੱਸਿਆ ਕਿ ਮੈਂ ਰੋਜ਼ਾਨਾ ਦੀ ਤਰ੍ਹਾਂ ਅੱਜ ਵੀ ਦੁਕਾਨ ਤੇ ਸੀ, ਅਤੇ ਜਦ ਘਰ ਫੋਨ ਕੀਤਾ ਤਾਂ ਪਤਨੀ ਨੇ ਫੋਨ ਨਹੀਂ ਚੁੱਕਿਆ ਅਤੇ ਜਦੋਂ ਦੁਕਾਨ ਤੇ ਕੰਮ ਕਰਨ ਵਾਲੇ ਲੜਕੇ ਨੂੰ ਘਰੋਂ ਰੋਟੀ ਲੈਣ ਲਈ ਭੇਜਿਆ, ਤਾਂ ਉਸਨੇ ਆਪਣੇ ਮਾਲਕਾਂ ਨੂੰ ਫੋਨ 'ਤੇ ਸੂਚਿਤ ਕੀਤਾ ਕਿ ਘਰ ਵਿਚ ਪ੍ਰਵੇਸ਼ ਖੂਨ ਨਾਲ ਲਥਪਥ ਡਿੱਗੀ ਹੋਈ ਹੈ, ਅਤੇ ਸਿਰ 'ਚ ਸੱਟ ਲਗੀ ਹੋਈ ਹੈ।

ਇਸ ਸਬੰਧੀ ਪੀੜ੍ਹਤ ਵਿਅਕਤੀ ਨੇ ਦੱਸਿਆ ਕਿ ਉਨ੍ਹਾਂ ਘਰ ਪਹੁੰਚ ਕੇ ਅਪਣੀ ਪਤਨੀ ਨੂੰ ਹਸਪਤਾਲ ਪਹੁੰਚਾਇਆ, ਲੇਕਿਨ ਹਸਪਤਾਲ 'ਚ ਉਸ ਨੂੰ ਮ੍ਰਿਤਕ ਘੋਸ਼ਿਤ ਕਰ ਦਿਤਾ ਗਿਆ। ਇਸ ਦੇ ਨਾਲ ਹੀ ਪੀੜ੍ਹਤ ਨੇ ਦੱਸਿਆ ਕਿ ਉਹਨਾਂ ਦੀ ਕਿਸੇ ਨਾਲ ਵੀ ਕੋਈ ਦੁਸ਼ਮਣੀ ਨਹੀਂ ਹੈ।
ਉਧਰ ਇਸ ਸਬੰਧੀ ਪੁਲਿਸ ਥਾਣਾ ਸਿਟੀ ਦੇ ਇੰਚਾਰਜ ਨੇ ਦੱਸਿਆ ਕਿ ਉਹਨਾਂ ਨੂੰ ਇਸ ਵਾਰਦਾਤ ਦੀ ਸੂਚਨਾ ਮਿਲੀ ਤਾਂ ਉਹ ਆਪਣੀ ਪੁਲਿਸ ਪਾਰਟੀ ਨਾਲ ਹਸਪਤਾਲ ਪਹੁੰਚੇ ਹਨ। ਪੁਲਿਸ ਦਾ ਕਹਿਣਾ ਕਿ ਉਹਨਾਂ ਵਲੋਂ ਤਫਤੀਸ਼ ਕੀਤੀ ਜਾ ਰਹੀ ਹੈ। ਇਸ ਦੇ ਨਾਲ ਹੀ ਉਹਨਾਂ ਦੱਸਿਆ ਕਿ ਮੁੱਢਲੀ ਜਾਂਚ 'ਚ ਇਹ ਮਾਮਲਾ ਲੁੱਟ ਖੋਹ ਦਾ ਲੱਗ ਰਿਹਾ ਹੈ |

ਇਹ ਵੀ ਪੜ੍ਹੋ:ਕਿਸਾਨਾਂ ਵੱਲੋਂ ਪੰਜਾਬ ਭਾਜਪਾ ਪ੍ਰਧਾਨ ਅਸ਼ਵਨੀ ਸ਼ਰਮਾ ਦਾ ਵਿਰੋਧ

ETV Bharat Logo

Copyright © 2025 Ushodaya Enterprises Pvt. Ltd., All Rights Reserved.