ਗੁਰਦਾਸਪੁਰ: ਦੇਸ਼ ਭਰ ਦੇ ਵਪਾਰੀ ਵਰਗ ਅਤੇ ਹੋਰਨਾਂ ਵਲੋਂ ਦਿੱਤੇ ਭਾਰਤ ਬੰਦ ਦਾ ਸੱਦਾ ਦਿਤਾ ਗਿਆ ਸੀ। ਜਿਸ ਤੋਂ ਬਾਅਦ ਕਈ ਥਾਵਾਂ ’ਤੇ ਇਸਦਾ ਅਸਰ ਦੇਖਣ ਨੂੰ ਮਿਲਿਆ ਪਰ ਗੱਲ ਗੁਰਦਾਸਪੁਰ ਦੀ ਕੀਤੀ ਜਾਵੇ ਤਾਂ ਵਪਾਰੀ ਵਰਗ ਵਲੋਂ ਕੀਤੇ ਬੰਦ ਦੇ ਐਲਾਨ ਦਾ ਜਿਲ੍ਹੇ 'ਚ ਕੋਈ ਅਸਰ ਨਹੀਂ ਦੇਖਣ ਨੂੰ ਮਿਲਿਆ। ਸਵੇਰ ਤੋਂ ਹੀ ਜਿਲ੍ਹੇ ਭਰ 'ਚ ਦੁਕਾਨਾਂ ਖੁਲੀਆਂ ਦੇਖਣ ਨੂੰ ਮਿਲੀਆ ਅਤੇ ਮੁਖ ਤੌਰ 'ਤੇ ਬਟਾਲਾ 'ਚ ਸਾਰੇ ਬਾਜ਼ਾਰਾਂ 'ਚ ਮਾਰਕੀਟ ਰੋਜ਼ ਦੀ ਤਰ੍ਹਾਂ ਖੁਲ੍ਹੀ ਰਹੀ।
ਕੁਝ ਦੁਕਾਨਦਾਰਾਂ ਦਾ ਕਹਿਣਾ ਸੀ ਕਿ ਇਹ ਬੰਦ ਦਾ ਐਲਾਨ ਸਹੀ ਸੀ ਅਤੇ ਹਰ ਕਾਰੋਬਾਰੀ ਨੂੰ ਇਸ ਦਾ ਸਮਰਥਨ ਦੇਣਾ ਚਾਹੀਦਾ ਸੀ ਪਰ ਇਕ ਮਤ ਨਾ ਹੋਣ ਕਾਰਨ ਇਸ ਦਾ ਅਸਰ ਨਹੀਂ ਦੇਖਣ ਨੂੰ ਮਿਲਿਆ। ਦੁਕਾਨਦਾਰਾਂ ਅਤੇ ਲੋਕਾਂ ਦਾ ਕਹਿਣਾ ਹੈ ਕਿ ਜੋ ਪੈਟਰੋਲ-ਡੀਜ਼ਲ ਦੇ ਭਾਅ ਅਸਮਾਨੀ ਚੜੇ ਹਨ, ਅਤੇ ਰਸੋਈ ਗੈਸ ਸਿਲੰਡਰ ਦੇ ਭਾਅ ਵੀ ਵੱਧ ਚੁੱਕੇ ਹਨ। ਇਸ ਨਾਲ ਹਰ ਵਰਗ 'ਤੇ ਮਹਿੰਗਾਈ ਦਾ ਮਾੜਾ ਅਸਰ ਪੈ ਰਿਹਾ ਹੈ। ਲੋਕਾਂ ਦਾ ਕਹਿਣਾ ਕਿ ਕਾਰੋਬਾਰ ਵੀ ਠੱਪ ਹਨ ਅਤੇ ਇਸ ਲਈ ਹਰ ਵਰਗ ਨੂੰ ਸਰਕਾਰ ਖਿਲਾਫ ਸੰਘਰਸ਼ ਕਰਨ ਦੀ ਲੋੜ ਹੈ ਤਾਂ ਹੀ ਸਰਕਾਰ ਤੇ ਦਬਾਅ ਬਣਾਇਆ ਜਾ ਸਕਦਾ ਹੈ। ਜਿਕਰਯੋਗ ਹੈ ਕਿ ਵਪਾਰੀ ਵਰਗ ਵਲੋਂ ਦਿੱਤੇ ਇਸ ਬੰਦ ਨੂੰ ਸੰਯੁਕਤ ਕਿਸਾਨ ਮੋਰਚੇ ਵਲੋਂ ਹਮਾਇਤ ਦਿੱਤੀ ਗਈ ਸੀ ਤੇ ਅਪੀਲ ਕੀਤੀ ਸੀ ਕਿ ਹਰ ਕੋਈ ਸ਼ਾਂਤਮਈ ਢੰਗ ਨਾਲ ਬੰਦ ਦਾ ਸਾਥ ਦੇਵੇ।
ਇਹ ਵੀ ਪੜ੍ਹੋ:ਹਿਮਾਚਲ 'ਚ ਹੰਗਾਮਾ: ਸਪੀਕਰ ਵੱਲੋਂ ਵੱਡੀ ਕਾਰਵਾਈ, 5 ਆਗੂਆਂ ਨੂੰ ਕੀਤਾ ਮੁਅੱਤਲ