ਗੁਰਦਾਸਪੁਰ: ਆਮ ਆਦਮੀ ਪਾਰਟੀ ਅਤੇ ਸ਼੍ਰੋਮਣੀ ਅਕਾਲੀ ਦਲ ਟਕਸਾਲੀ ਦੇ ਗਠਜੋੜ ਹੋਣ ਦੇ ਨਾਲ ਹੀ ਵਿਰੋਧੀਆਂ ਨੇ ਤੰਜ ਕਸਣੇ ਸ਼ੁਰੂ ਕਰ ਦਿੱਤੇ ਹਨ। ਕੇਂਦਰੀ ਰਾਜ ਮੰਤਰੀ ਵਿਜੇ ਸਾਂਪਲਾ ਨੇ ਇਸ ਗਠਜੋੜ ਨੂੰ ਬਰਸਾਤੀ ਡੱਡੂਆਂ ਦਾ ਗਠਜੋੜ ਦੱਸਿਆ ਜੋ ਕੇਵਲ ਚੋਣਾਂ ਵੇਲੇ ਹੀ ਨਿਕਲਦੇ ਹਨ।
ਗੁਰਦਾਸਪੁਰ ਦੇ ਹਲਕਾ ਸ੍ਰੀ ਹਰਗੋਬਿੰਦਪੁਰ ਵਿੱਚ ਇੱਕ ਪ੍ਰੋਗਰਾਮ ਵਿੱਚ ਸ਼ਿਰਕਤ ਕਰਨ ਪੁੱਜੇ ਵਿਜੇ ਸਾਂਪਲਾ ਨੇ 'ਆਪ' ਅਤੇ ਟਕਸਾਲੀ ਦਲ ਦੇ ਗਠਜੋੜ ਨੂੰ ਬਰਸਾਤੀ ਡੱਡੂਆਂ ਦਾ ਗਠਜੋੜ ਦੱਸਿਆ। ਸਾਂਪਲਾ ਨੇ ਕਿਹਾ ਬਰਸਾਤੀ ਡੱਡੂਆਂ ਦੇ ਗਠਜੋੜ ਨਾਲ ਸ਼੍ਰੋਮਣੀ ਅਕਾਲੀ ਦਲ ਅਤੇ ਭਾਰਤੀ ਜਨਤਾ ਪਾਰਟੀ ਨੂੰ ਕੋਈ ਫ਼ਰਕ ਨਹੀਂ ਪਵੇਗਾ ਕਿਉਂਕਿ ਲੋਕ ਇਨ੍ਹਾਂ ਨੂੰ ਮੂੰਹ ਨਹੀਂ ਲਾਉਣਗੇ।
ਪੰਜਾਬ ਸਰਕਾਰ ਦੇ ਕਾਰਜਕਾਲ 'ਤੇ ਟਿੱਪਣੀ ਕਰਦਿਆਂ ਸਾਂਪਲਾ ਨੇ ਕਿਹਾ ਕਿ ਪੰਜਾਬ ਸਰਕਾਰ ਤੋਂ ਸਾਰੇ ਕਰਮਚਾਰੀ ਨਾਖ਼ੁਸ਼ ਹਨ ਅਤੇ ਆਮ ਲੋਕਾ ਇਨ੍ਹਾਂ ਕੁ ਦੁਖੀ ਹੋ ਚੁੱਕਿਆ ਹੈ ਕਿ ਉਹ ਪਛਤਾ ਰਹੇ ਹਨ ਕਿ ਉਨ੍ਹਾਂ ਨੂੰ ਪੰਜਾਬ ਵਿੱਚ ਕਾਂਗਰਸ ਸਰਕਾਰ ਨੂੰ ਕਿਉਂ ਚੁਣਿਆ।