ਗੁਰਦਾਸਪੁਰ: ਬਟਾਲਾ-ਕਾਦੀਆ ਮੁਖ ਮਾਰਗ 'ਤੇ ਸ਼ਨੀਵਾਰ ਨੂੰ ਬੀਤੀ ਦੇਰ ਇਕ ਦਰਦਨਾਕ ਸੜਕ ਹਾਦਸੇ ਵਿੱਚ ਦੋ ਨੌਜਵਾਨਾਂ ਦੀ ਮੌਕੇ ਉੱਤੇ ਮੌਤ ਹੋ ਜਾਣ ਦੀ ਖ਼ਬਰ ਸਾਹਮਣੇ ਆਈ ਹੈ। ਇਹ ਸੜਕ ਹਾਦਸਾ ਕਾਦੀਆ ਤੋਂ ਆ ਰਹੀ ਇਕ ਕਾਰ ਅਤੇ ਗੰਨੇ ਦੀ ਭਰੀ (Qadian Road Accident) ਟਰੈਕਟਰ ਟਰਾਲੀ ਨਾਲ ਟੱਕਰ ਹੋਣ ਦੇ ਚੱਲਦੇ ਹੋਇਆ। ਭਿਆਨਕ ਹਾਦਸੇ ਵਿੱਚ ਕਾਰ ਸਵਾਰ ਦੋ ਨੌਜਵਾਨਾਂ ਦੀ ਮੌਤ ਹੋ ਗਈ ਅਤੇ ਇਕ ਗੰਭੀਰ ਜ਼ਖਮੀ ਹੈ, ਜੋ ਕਿ ਹਸਪਤਾਲ ਵਿੱਚ ਜ਼ੇਰੇ ਇਲਾਜ ਹੈ। ਇਸ ਮਾਮਲੇ ਵਿੱਚ ਪੁਲਿਸ ਥਾਣਾ ਸੇਖਵਾਂ ਵਿੱਚ ਮਾਮਲਾ ਦਰਜ ਕਰ ਅੱਗੇ ਦੀ ਕਾਨੂੰਨੀ ਕਾਰਵਾਈ ਕੀਤੀ ਜਾ ਰਹੀ ਹੈ ਅਤੇ ਜਦਕਿ ਟਰੈਕਟਰ-ਟਰਾਲੀ ਚਾਲਕ ਮੌਕੇ ਤੋਂ ਫ਼ਰਾਰ ਦੱਸਿਆ ਜਾ ਰਿਹਾ ਹੈ।
ਕਸ਼ਮੀਰੀ ਨੌਜਵਾਨ ਸਣੇ 2 ਮੌਤਾਂ: ਇਸ ਹਾਦਸੇ ਵਿੱਚ ਦੋ ਨੌਜਵਾਨਾਂ ਦੀ ਮੌਤ ਹੋਈ ਜਿਨ੍ਹਾਂ ਚੋ ਇੱਕ ਨੌਜਵਾਨ ਕਸ਼ਮੀਰ ਦਾ ਰਹਿਣ ਵਾਲਾ ਉਵੇਸ਼ ਅਹਿਮਦ ਹੈ, ਜੋ ਕਾਦੀਆਂ ਵਿੱਚ ਅਹਿਮਦੀਆ ਜਮਾਤ ਦੇ ਸਲਾਨਾ ਜਲਸੇ ਵਿੱਚ ਸ਼ਾਮਿਲ ਹੋਣ ਲਈ ਕਸ਼ਮੀਰ ਤੋਂ ਆਇਆ ਸੀ। ਦੂਜਾ ਮਰਨ ਵਾਲਾ ਨੌਜਵਾਨ 18 ਸਾਲ ਦਾ ਅਨਮੋਲ ਕਾਦੀਆ ਦਾ ਰਹਿਣ ਵਾਲਾ ਹੈ। ਹਾਦਸੇ ਵਿਚ ਮਰਨ (Kashmiri Boy dead with accident) ਵਾਲੇ ਨੌਜਵਾਨ ਅਨਮੋਲ ਦੇ ਪਰਿਵਾਰਕ ਮੈਬਰਾਂ ਦਾ ਕਹਿਣ ਹੈ ਕਿ ਅਨਮੋਲ ਆਪਣੇ ਦੋਸਤਾਂ ਉਵੇਸ਼ ਅਹਮਦ ਵਾਨੀ (Two Youths died in Batala) ਅਤੇ ਬਾਸ਼ਤ ਨਾਲ ਕਾਰ ਵਿੱਚ ਸਵਾਰ ਹੋਕੇ ਬਟਾਲਾ ਘੁੰਮਣ ਗਏ ਸੀ। ਦੇਰ ਰਾਤ ਵਾਪਸੀ ਸਮੇ ਗੰਨੇ ਦੀ ਭਰੀ ਟਰਾਲੀ ਅਚਾਨਕ ਕਾਰ ਨਾਲ ਟਕਰਾਉਣ ਕਾਰਨ ਵਾਪਰੇ ਹਾਦਸੇ ਵਿੱਚ ਅਨਮੋਲ ਅਤੇ ਉਵੇਸ਼ ਦੀ ਮੌਤ ਹੋ ਗਈ ਅਤੇ ਬਾਸ਼ੱਤ ਗੰਭੀਰ ਜ਼ਖਮੀ ਹੈ।
ਪੁਲਿਸ ਵੱਲੋਂ ਮਾਮਲਾ ਦਰਜ ਕਰਕੇ ਕਾਰਵਾਈ ਸ਼ੁਰੂ: ਸਿਵਿਲ ਹਸਪਤਾਲ ਵਿੱਚ ਪੁਲਿਸ ਥਾਣਾ ਸੇਖਵਾਂ ਦੇ ਪੁਲਿਸ ਅਧਿਕਾਰੀ ਸੁਖਦੇਵ ਸਿੰਘ ਨੇ ਦੱਸਿਆ ਕਿ ਹਾਦਸੇ ਵਿੱਚ ਮਰਨ ਵਾਲੇ ਦੋਵਾਂ ਨੌਜਵਾਨਾਂ ਦੀਆਂ ਲਾਸ਼ਾ ਦਾ ਪੋਸਟਮਾਰਟਮ ਕਰਵਾਇਆ ਜਾ ਰਿਹਾ ਹੈ। ਉਨ੍ਹਾਂ ਵਲੋਂ ਮਾਮਲਾ ਦਰਜ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਮਰਨ ਵਾਲਾ ਉਵੇਸ਼ ਅਹਮਦ ਕਸ਼ਮੀਰ ਦਾ ਰਹਿਣ ਵਾਲਾ ਸੀ ਅਤੇ ਅਨਮੋਲ ਕਾਦੀਆ ਦਾ। ਤੀਜਾ ਨੌਜਵਾਨ ਗੱਡੀ ਚਲਾ ਰਿਹਾ ਸੀ, ਉਹ ਇਸ ਹਾਦਸੇ ਵਿੱਚ ਗੰਭੀਰ ਜ਼ਖਮੀ (Batala Accident News) ਹੈ ਅਤੇ ਉਸ ਦੀ ਹਾਲਾਤ ਗੰਭੀਰ ਦੇਖਦੇ ਹੋਏ ਉਸ ਨੂੰ ਇਲਾਜ ਲਈ ਅੰਮ੍ਰਿਤਸਰ ਦਾਖਿਲ ਕਰਵਾਇਆ ਗਿਆ ਹੈ। ਉਨ੍ਹਾਂ ਦੱਸਿਆ ਕਿ ਟਰੈਕਟਰ-ਟਰਾਲੀ ਚਾਲਕ ਮੌਕੇ ਤੋਂ ਫ਼ਰਾਰ ਹੋ ਗਿਆ ਜਿਸ ਦੀ ਭਾਲ ਕੀਤੀ ਜਾ ਰਹੀ ਹੈ।
ਇਹ ਵੀ ਪੜ੍ਹੋ: ਨਵੇਂ ਸਾਲ ਮੌਕੇ ਬਾਦਲ ਪਰਿਵਾਰ ਨੇ ਸ੍ਰੀ ਹਰਿਮੰਦਰ ਸਾਹਿਬ ਵਿਖੇ ਕੀਤੀ ਅਰਦਾਸ, ਕਿਹਾ- ਪ੍ਰਮਾਤਮਾ ਨਵੀਂ ਸਰਕਾਰ ਨੂੰ ਸਮੱਤ ਬਖ਼ਸ਼ੇ