ਗੁਰਦਾਸਪੁਰ ਤਿੱਬੜੀ ਆਰਮੀ ਕੈਂਟ ਵਿੱਚ ਉਸ ਸਮੇ ਅਫੜਾ ਦਫੜੀ ਮੱਚ ਗਈ ਜਦੋਂ ਅਗਨੀ ਵੀਰ ਯੋਜਨਾਂ ਤਹਿਤ ਹੋ ਰਹੀ ਭਰਤੀ ਦੇਖਣ ਪਹੁੰਚੇ 2 ਨੌਜਵਾਨ ਦੌੜ ਲਗਾਉਂਦੇ ਸਮੇਂ ਰਨਿੰਗ ਟਰੈਕ ਵਿਚ ਡਿੱਗ ਗਏ ਇਕ ਦੀ ਮੌਕੇ ਉਤੇ ਹੀ ਮੌਤ ਹੋ ਗਈ।
ਗੁਰਦਾਸਪੁਰ ਤਿੱਬੜੀ ਆਰਮੀ ਕੈਂਟ ਵਿੱਚ ਉਸ ਸਮੇਂ ਅਫੜਾ ਦਫੜੀ ਮੱਚ ਗਈ ਜਦੋਂ ਅਗਨੀ ਵੀਰ ਯੋਜਨਾਂ ਤਹਿਤ ਹੋ ਰਹੀ ਭਰਤੀ ਦੇਖਣ ਪਹੁੰਚੇ 2 ਨੌਜਵਾਨ ਦੌੜ ਲਗਾਉਂਦੇ ਸਮੇਂ ਰਨਿੰਗ ਟਰੈਕ ਵਿਚ ਡਿੱਗ ਗਏ। ਜਿਨ੍ਹਾਂ ਦੀ ਮੌਕੇ 'ਤੇ ਮੌਤ ਹੋ ਗਈ ਨੌਜਵਾਨ ਬੇਹੋਸ਼ ਹੋ ਗਿਆ ਪ੍ਰਸਾਸ਼ਨ ਅਧਿਕਾਰੀਆ ਨੇ ਦੋਨਾਂ ਨੌਜਵਾਨਾਂ ਨੂੰ ਸਿਵਿਲ ਹਸਪਤਾਲ ਗੁਰਦਾਸਪੁਰ ਭੇਜ ਦਿੱਤਾ ਹੈ। ਜਿਥੇ ਡਾਕਟਰਾਂ ਵੱਲੋਂ ਇਕ ਨੌਜਵਾਨ ਦਾ ਇਲਾਜ ਕੀਤਾ ਜਾ ਰਿਹਾ ਹੈ ਅਤੇ ਦੂਜੇ ਨੌਜਵਾਨ ਦੀ ਮ੍ਰਿਤਕ ਦੇਹ ਨੂੰ ਪੋਸਟਮਾਰਟਮ ਲਈ ਭੇਜ ਦਿਤਾ ਗਿਆ ਹੈ। ਇਸ ਸਬੰਧੀ ਜਾਣਕਰੀ ਦਿੰਦੀਆਂ 20 ਸਾਲਾਂ ਮ੍ਰਿਤਕ ਨੌਜਵਾਨ ਅਸ਼ਵਨੀ ਕੁਮਾਰ ਦੇ ਦੋਸਤ ਨੇ ਦੱਸਿਆ ਕਿ ਅਸ਼ਵਨੀ ਕੁਮਾਰ ਪਠਾਨਕੋਟ ਦੇ ਇਕ ਪਿੰਡ ਵਿੱਚੋ ਭਾਰਤੀ ਦੇਖਣ ਦੇ ਲਈ ਆਇਆ ਸੀ।
ਅੱਜ ਸਵੇਰੇ ਉਹਨਾਂ ਦੀ ਦੌੜ ਸੀ ਅਸ਼ਵਨੀ ਕੁਮਾਰ ਅੱਗੇ ਅੱਗੇ ਦੌੜ ਰਿਹਾ ਸੀ ਅਤੇ ਅਚਾਨਕ ਡਿੱਗ ਗਿਆ ਅਤੇ ਟਰੈਕ ਵਿਚ ਹੀ ਲੰਮੇ ਪੈ ਗਿਆ ਜਿਸਤੋ ਬਾਅਦ ਪ੍ਰਸਾਸ਼ਨ ਨੇ ਉਸਨੂੰ ਐਮਬੂਲੈਂਸ ਦੀ ਸਹਾਇਤਾ ਨਾਲ ਉਸਨੂੰ ਸਿਵਿਲ ਹਸਪਤਾਲ ਭੇਜਿਆ ਗਿਆ। ਜਿਥੇ ਡਾਕਟਰਾਂ ਵੱਲੋਂ ਉਸਨੂੰ ਮ੍ਰਿਤਕ ਐਲਾਨ ਕਰ ਦਿੱਤਾ ਹੈ ਅਤੇ ਉਸਦੀ ਮ੍ਰਿਤਕ ਦੇਹ ਨੂੰ ਪੋਸਟਮਾਰਟਮ ਲਈ ਭੇਜ ਦਿਤਾ ਹੈ। ਮੌਕੇ ਸਿਵਿਲ ਹਸਪਤਾਲ ਪਹੁੰਚੇ ਐਸਡੀਐਮ ਅਮਨਦੀਪ ਕੌਰ ਨੇ ਕਿਹਾ ਕਿ ਤਿਬੜੀ ਆਰਮੀ ਕੈਂਟ ਵਿਖੇ ਅਗਨੀ ਵੀਰ ਯੋਜਨਾਂ ਤਹਿਤ ਭਰਤੀ ਚੱਲ ਰਹੀ ਸੀ। ਜਿਸ ਦੌਰਾਨ ਡਿੱਗਣ ਨਾਲ ਇਕ ਨੌਜਵਾਨ ਦੀ ਮੌਤ ਹੋਈ ਹੈ ਜਿਸਦੇ ਪਰਿਵਾਰ ਨੂੰ ਸੂਚਿਤ ਕਰ ਦਿੱਤਾ ਗਿਆ ਹੈ ਅਤੇ ਮ੍ਰਿਤਕ ਦੇਹ ਨੂੰ ਪੋਸਟਮਾਰਟਮ ਲਈ ਭੇਜ ਦਿੱਤਾ ਗਿਆ ਤਾਂ ਜੀ ਮੌਤ ਦੇ ਕਾਰਨਾਂ ਦਾ ਪਤਾ ਲੱਗ ਸਕੇ।
ਇਹ ਵੀ ਪੜ੍ਹੋ:- ਸਰਕਾਰੀ ਸਕੂਲ ਭੂੰਨੋ ਦੀ ਕਾਇਆ ਪਲਟਣ ਵਾਲੇ ਜਸਵੀਰ ਸਿੰਘ ਖ਼ਾਬੜਾ ਬਣੇ ਸਟੇਟ ਅਵਾਰਡੀ