ਗੁਰਦਾਸਪੁਰ: ਜ਼ਿਲ੍ਹੇ ਦੇ ਪਿੰਡ ਫ਼ਜੂਪੂਰ ਚ ਉਸ ਸਮੇਂ ਦਹਿਸ਼ਤ ਦਾ ਮਾਹੌਲ ਬਣ ਗਿਆ ਜਦੋ ਪਿੰਡ ਦੇ ਖੇਤਾਂ ਚੋਂ ਦੋ ਲਾਸ਼ਾ ਮਿਲੀਆਂ। ਮਿਲੀ ਜਾਣਕਾਰੀ ਮੁਤਾਬਿਕ ਦੋਵੇਂ ਮ੍ਰਿਤਕ ਨਸ਼ਾ ਕਰਨ ਦੇ ਆਦੀ ਸੀ ਅਤੇ ਦਿਹਾੜੀ ਕਰਕੇ ਆਪਣਾ ਗੁਜਾਰਾ ਕਰਦੇ ਸੀ। ਮ੍ਰਿਤਕਾਂ ’ਚ ਇੱਕ ਦਾ ਨਾ ਸਟੀਫਨ ਅਤੇ ਦੂਜੇ ਦੇ ਨਾਂ ਸ਼ਾਮ ਲਾਲ ਰਾਤ ਸਮੇਂ ਫ਼ਜੂਪੂਰ ਵਿਖੇ ਕਬਰਸਤਾਨ ’ਚ ਸੌ ਜਾਂਦੇ ਸੀ। ਦੋਵੇਂ ਮ੍ਰਿਤਕ ਧਾਰੀਵਾਲ ਦੇ ਪਿੰਡ ਲੇਹਲ ਦੇ ਦੱਸੇ ਜਾ ਰਹੇ ਹਨ।
ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਪਿੰਡ ਵਾਸੀਆਂ ਨੇ ਦੱਸਿਆ ਕਿ ਇਹ ਦੋਵੇਂ ਵਿਅਕਤੀਆਂ ਦਾ ਪਿੱਛੇ ਕੋਈ ਨਹੀਂ ਹੈ ਮ੍ਰਿਤਕ ਸਟੀਫਨ ਦੀ ਬਜ਼ੁਰਗ ਮਾਤਾ ਹੈ ਅਤੇ ਇਹ ਦੋਨੋਂ ਦਿਹਾੜੀ ਕਰ ਕੇ ਆਪਣਾ ਗੁਜ਼ਾਰਾ ਕਰਦੇ ਸੀ ਅਤੇ ਨਸ਼ਾ ਕਰਨ ਦੇ ਆਦੀ ਸੀ ਤੇ ਸ਼ਮਸ਼ਾਨਘਾਟ ’ਚ ਸੋਂ ਜਾਂਦੇ ਸੀ। ਮ੍ਰਿਤਕ ਦੇਹਾਂ ਖੇਤਾਂ ’ਚ ਪਈਆ ਮਿਲੀਆਂ ਜਿਨ੍ਹਾਂ ਬਾਰੇ ਉਨ੍ਹਾਂ ਨੇ ਪੁਲਿਸ ਨੂੰ ਸੂਚਿਤ ਕੀਤਾ। ਫਿਲਹਾਲ ਪੁਲਿਸ ਵੱਲੋਂ ਜਾਂਚ ਕੀਤੀ ਜਾ ਰਹੀ ਹੈ।
ਮਾਮਲੇ ਦੀ ਜਾਂਚ ਕਰ ਰਹੇ ਐੱਸਪੀ ਹਰਵਿੰਦਰ ਸੰਧੂ ਨੇ ਕਿਹਾ ਕਿ ਉਨ੍ਹਾਂ ਨੂੰ ਪਿੰਡ ਵਿੱਚੋਂ ਸੂਚਨਾ ਮਿਲੀ ਸੀ ਕਿ ਦੋ ਵਿਅਕਤੀਆਂ ਦਾ ਕਤਲ ਹੋਇਆ ਹੈ ਜਿਨ੍ਹਾਂ ਦੀਆਂ ਲਾਸ਼ਾਂ ਖੇਤਾਂ ਚੋਂ ਮਿਲੀਆਂ ਸਨ। ਜਿਸ ਤੋਂ ਬਾਅਦ ਮੌਕੇ ’ਤੇ ਪਹੁੰਚ ਕੇ ਜਾਂਚ ਕੀਤੀ ਜਾ ਰਹੀ ਹੈ। ਦੋਨਾਂ ਮ੍ਰਿਤਕ ਦੇਹਾਂ ਨੂੰ ਕਬਜ਼ੇ ਵਿਚ ਲੈਕੇ ਪੋਸਟਮਾਰਟਮ ਲਈ ਭੇਜ ਦਿੱਤਾ ਹੈ ਅਤੇ ਡਾਗ ਸਕਾਰਡ ਅਤੇ ਫਿੰਗਰ ਪ੍ਰਿੰਟ ਦੀਆਂ ਟੀਮਾਂ ਦੀ ਮਦਦ ਨਾਲ ਜਾਂਚ ਕੀਤੀ ਜਾ ਰਹੀ ਹੈ। ਮੁਲਜ਼ਮ ਨੂੰ ਜਲਦ ਗ੍ਰਿਫਤਾਰ ਕਰ ਲਿਆ ਜਾਵੇਗਾ।
ਇਹ ਵੀ ਪੜੋ: ਲੁਧਿਆਣਾ: ਪਰਵਾਸੀਆਂ ਨੇ ਪਿਓ-ਪੁੱਤ ਦੀ ਖੰਬੇ ਨਾਲ ਬੰਨ੍ਹ ਕੀਤੀ ਕੁੱਟਮਾਰ