ETV Bharat / state

ਗੁਰਦਵਾਰਾ ਸਾਹਿਬ 'ਚ ਚੋਰੀ ਕਰਦੇ ਚੋਰ ਰੰਗੇ ਹੱਥੀਂ ਕਾਬੂ

ਨਸ਼ੇ ਦੀ ਗੋਲੀਆਂ ਖਰੀਦਣ ਲਈ ਦੋ ਅਮਲੀ ਨੌਜਵਨਾਂ ਨੇ ਗੁਰਦੁਆਰਾ ਦੀ ਗੋਲਕ ਵਿਚੋਂ ਪੈਸੇ ਚੋਰੀ ਕੀਤੇ, ਪਰ ਗੁਰਦੁਆਰਾ ਦੇ ਪ੍ਰਬੰਧਕਾਂ ਨੇ ਉਨ੍ਹਾਂ ਨੂੰ ਮੌਕੇ ਉਤੇ ਹੀ ਕਾਬੂ ਕਰ ਲਿਆ ਅਤੇ ਪੁਲਿਸ ਦੇ ਹਵਾਲੇ ਕਰ ਦਿਤਾ। ਪੁਲਿਸ ਨੇ ਮਾਮਲਾ ਦਰਜ ਕਰਕੇ ਅਗੇ ਦੀ ਕਾਰਵਾਈ ਸ਼ੁਰੂ ਕਰ ਦਿਤੀ ਹੈ।

ਗੁਰਦਵਾਰਾ ਸਾਹਿਬ 'ਚ ਚੋਰੀ ਕਰਦੇ ਚੋਰ ਰੰਗੇ ਹੱਥੀਂ ਕਾਬੂ
ਗੁਰਦਵਾਰਾ ਸਾਹਿਬ 'ਚ ਚੋਰੀ ਕਰਦੇ ਚੋਰ ਰੰਗੇ ਹੱਥੀਂ ਕਾਬੂ
author img

By

Published : Jun 9, 2021, 5:44 PM IST

ਗੁਰਦਾਸਪੁਰ : ਨਸ਼ੇ ਦੀ ਗੋਲੀਆਂ ਖਰੀਦਣ ਲਈ ਦੋ ਅਮਲੀ ਨੌਜਵਨਾਂ ਨੇ ਗੁਰਦੁਆਰਾ ਦੀ ਗੋਲਕ ਵਿਚੋਂ ਪੈਸੇ ਚੋਰੀ ਕੀਤੇ, ਪਰ ਗੁਰਦੁਆਰਾ ਦੇ ਪ੍ਰਬੰਧਕਾਂ ਨੇ ਉਨ੍ਹਾਂ ਨੂੰ ਮੌਕੇ ਉਤੇ ਹੀ ਕਾਬੂ ਕਰ ਲਿਆ ਅਤੇ ਪੁਲਿਸ ਦੇ ਹਵਾਲੇ ਕਰ ਦਿਤਾ। ਪੁਲਿਸ ਨੇ ਮਾਮਲਾ ਦਰਜ ਕਰਕੇ ਅਗੇ ਦੀ ਕਾਰਵਾਈ ਸ਼ੁਰੂ ਕਰ ਦਿਤੀ ਹੈ।

ਜ਼ਿਕਰਯੋਗ ਹੈ ਕਿ ਗੁਰਦਾਸਪੂਰ ਦੇ ਫ਼ਤਹਿਗੜ੍ਹ ਚੂੜੀਆਂ ਦੇ ਗੁਰਦੁਆਰਾ ਸਾਹਿਬ ਵਿੱਚੋਂ ਨਕਦੀ ਅਤੇ ਸੰਗਤ ਵੱਲੋਂ ਭੇਟ ਕੀਤੀ 80 ਕਿਲੋ ਦੇ ਕਰੀਬ ਕਣਕ ਗਾਇਬ ਹੋ ਗਈ ਸੀ। ਇਥੋਂ ਤਕ ਕਿ ਕਣਕ ਤੇ ਨਕਦੀ ਚੋਰੀ ਕਰਨ ਵਾਲੇ ਗੁਰਦੁਆਰਾ ਸਾਹਿਬ ਵਿਖੋ ਲੱਗੇ ਸੀਸੀਟੀਵੀ ਵੀ ਲੈ ਉਡੇ। ਜਦੋਂ ਪ੍ਰਬੰਧਕਾਂ ਨੇ ਇਸ ਦੀ ਛਾਣਬੀਣ ਕੀਤੀ ਤਾਂ ਚੋਰ ਫੜੇ ਗਏ।

ਗੁਰਦਵਾਰਾ ਸਾਹਿਬ 'ਚ ਚੋਰੀ ਕਰਦੇ ਚੋਰ ਰੰਗੇ ਹੱਥੀਂ ਕਾਬੂ

ਗੁਰਦੁਆਰਾ ਕਮੇਟੀ ਦੇ ਪ੍ਰਧਾਨ ਸੁਖਵਿੰਦਰ ਸਿੰਘ ਨੇ ਦਸਿਆ ਕਿ ਬੀਤੀ ਰਾਤ ਗੁਰਦੁਆਰਾ ਸਾਹਿਬ ਦੀ ਪਿਛਲੀ ਖਿੜਕੀ ਖੁੱਲ੍ਹੀ ਹੋਈ ਸੀ ਅਤੇ ਹਾਲ ਦੇ ਵਿੱਚ ਲੱਗਾ ਸੀਸੀਟੀਵੀ ਕੈਮਰਾ ਗਾਇਬ ਸੀ। ਜਦੋਂ ਬਾਰੀਕੀ ਨਾਲ ਚੈੱਕ ਕੀਤਾ ਤਾਂ ਪਤਾ ਲੱਗਾ ਕਿ ਸੰਗਤਾਂ ਵੱਲੋਂ ਚੜ੍ਹਾਈ ਗਈ 80 ਕਿਲੋ ਕਣਕ ਅਤੇ ਗੋਲਕ ਵਿਚ 7 ਹਜ਼ਾਰ ਵੀ ਗਾਇਬ ਸੀ।

ਕਣਕ ਚੋਰੀ ਕਰਨ ਦੀ ਪੂਰੀ ਘਟਨਾ ਸੀਸੀਟੀਵੀ 'ਚ ਕੈਦ

ਦੂਸਰਾ ਸੀਸੀਟੀਵੀ ਕੈਮਰਾ ਚੈੱਕ ਕੀਤਾ ਤਾਂ ਪਤਾ ਲੱਗਾ ਕਿ ਇਕ ਨਸ਼ੇੜੀ ਨੌਜਵਾਨ ਚੱਪਲਾਂ ਸਮੇਤ ਖਿੜਕੀ ਤੋਂ ਗੁਰਦੁਆਰਾ ਵਿੱਚ ਦਾਖ਼ਲ ਹੋ ਕੇ ਚੋਰੀ ਕਰ ਰਿਹਾ ਨਜ਼ਰ ਆਇਆ। ਲੇਕਿਨ ਫਿਰ ਉਨ੍ਹਾਂ ਨੇ ਨਜ਼ਰ ਰੱਖੀ ਅਤੇ ਜਦੋਂ ਅਗਲੇ ਦਿਨ ਉਹ ਚੋਰੀ ਕਰਨ ਆਇਆ ਤਾਂ ਉਨ੍ਹਾਂ ਨੇ ਉਸ ਨੂੰ ਫੜ ਲਿਆ।

ਫੜੇ ਗਏ ਚੋਰ ਨੌਜਵਨ ਦੀ ਪਛਾਣ ਗਗਨਦੀਪ ਸਿੰਘ ਉਰਫ ਗੋਲੂ ਦੇ ਤੌਰ 'ਤੇ ਹੋਈ। ਉਸ ਨੇ ਮੰਨਿਆ ਕਿ ਉਸ ਨੇ ਕਸਬਾ ਕੋਟ ਖ਼ਜ਼ਾਨਾ ਦੇ ਰਹਿਣ ਵਾਲੇ ਸਾਬੀ ਨੇ ਨਾਲ ਮਿਲ ਕੇ ਕਣਕ ਚੋਰੀ ਕਰਨ ਦੀ ਯੋਜਨਾ ਬਣਾਈ ਸੀ। ਉਹ ਨਸ਼ਾ ਕਰਨ ਦਾ ਆਦੀ ਹੈ । ਉਨ੍ਹਾਂ ਨੂੰ ਪਤਾ ਸੀ ਕਿ ਗੁਰਦੁਆਰਾ ਦੇ ਵਿਚ ਸੰਗਤ ਨੇ ਕਣਕ ਚੜ੍ਹਾਈ ਹੈ। ਇਸ ਕਰਕੇ ਸਾਬੀ ਨੇ ਗਗਨਦੀਪ ਨੂੰ ਸਲਾਹ ਦਿਤੀ ਕਿ ਉਹ ਗੁਰਦੁਆਰਾ ਦੀ ਪਿਛਲੀ ਖਿੜਕੀ ਤੋਂ ਅੰਦਰ ਜਾਵੇ ਅਤੇ ਕਣਕ ਚੋਰੀ ਕਰ ਲਵੇ।

ਉਧਰ ਏਐਸਆਈ ਲਖਵਿੰਦਰ ਸਿੰਘ ਨੇ ਦਸਿਆ ਕਿ ਪੁਲਿਸ ਨੇ ਗਗਨਦੀਪ ਸਿੰਘ ਅਤੇ ਸਾਬੀ ਦੇ ਖਿਲ਼ਾਫਮਾਮਲਾ ਦਰਜ ਕਰਕੇ ਗਗਨਦੀਪ ਸਿੰਘ ਨੂੰ ਗ੍ਰਿਫਤਾਰ ਕਰ ਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

ਇਹ ਵੀ ਪੜ੍ਹੋ : ਸਵਾਰੀਆਂ ਨਾਲ ਭਰੇ ਆਟੋ ਨੂੰ ਬਚਾਉਂਦੇ ਟਰੱਕ ਹੋਇਆ ਹਾਦਸਾਗ੍ਰਸਤ

ETV Bharat Logo

Copyright © 2024 Ushodaya Enterprises Pvt. Ltd., All Rights Reserved.