ਗੁਰਦਾਸਪੁਰ: ਇਕ ਪਾਸੇ ਜਿੱਥੇ ਸਰਕਾਰਾਂ ਵੱਲੋਂ ਖੇਡਾਂ ਅਤੇ ਖਿਡਾਰੀਆਂ ਨੂੰ ਪ੍ਰਫੁੱਲਿਤ ਕਰਨ ਲਈ ਵੱਡੇ ਦਾਵੇ ਕੀਤੇ ਜਾਂਦੇ ਹਨ ਤਾਂ ਉੱਥੇ ਹੀ ਪੰਜਾਬ ਦੇ ਵਿੱਚ ਅਜੇ ਵੀ ਕਈ ਅਜਿਹੇ ਖਿਡਾਰੀ ਹਨ ਜੋ ਸਰਕਾਰਾਂ ਦੀ ਬੇਰੁਖ਼ੀ ਦਾ ਸ਼ਿਕਾਰ ਹੋਏ ਹਨ ਅਤੇ ਅੱਜ ਨੌਕਰੀ ਲੈਣ ਦੇ ਲਈ ਦਰ-ਦਰ ਦੀਆਂ ਠੋਕਰਾਂ ਖਾ ਰਹੇ ਹਨ। ਅਜਿਹਾ ਹੀ ਇਕ ਨੌਜਵਾਨ ਖਿਡਾਰੀ ਸ਼ਮਾ ਮਸੀਹ ਜੋ ਕਿ ਜਿਲਾ ਗੁਰਦਾਸਪੁਰ ਦੇ ਪਿੰਡ ਕਾਲਾ ਅਫਗਾਨਾ ਦਾ ਰਹਿਣ ਵਾਲਾ ਹੈ। ਇਸ ਨੌਜਵਾਨ ਨੇ ਆਪਣੀ ਕਦੀ ਮਿਹਨਤ ਤੇ ਲਗਨ ਦੇ ਨਾਲ ਅੰਤਰਰਾਸ਼ਟਰੀ ਪੱਧਰ 'ਤੇ ਪੰਜਾਬ ਦਾ ਨਾਮ ਰੋਸ਼ਨ ਕੀਤਾ ਹੈ। ਪਰ ਅੱਜ ਉਹ ਬੇਰੁਖੀ ਦਾ ਸ਼ਿਕਾਰ ਅਜਿਹਾ ਹੋਇਆ ਹੈ ਕਿ 300 ਰੁਪਏ ਦੀ ਦਿਹਾੜੀ ਕਰਕੇ ਗੁਜ਼ਰ ਬਸਰ ਕਰਨਾ ਪੈ ਰਿਹਾ ਹੈ।
ਸਰਕਾਰ ਨੇ ਸਾਰ ਨਹੀਂ ਲਈ ਸਾਰ: ਆਪਣੇ ਹਲਾਤਾਂ ਨੂੰ ਬਿਆਨ ਕਰਦੇ ਹੋਏ ਸ਼ਮਾ ਮਸੀਹ ਨੇ ਦੱਸਿਆ ਕਿ ਬਚਪਨ ਤੋਂ ਹੀ ਉਸਨੂੰ ਖੇਡਣ ਦਾ ਸ਼ੌਂਕ ਸੀ ਅਤੇ ਸਕੂਲੀ ਪੱਧਰ ਤੋਂ ਹੀ ਉਸ ਨੇ ਪ੍ਰੈਕਟਿਸ ਸ਼ੁਰੂ ਕਰ ਦਿੱਤੀ ਅਤੇ ਲਗਨ ਇੰਨੀ ਲੱਗੀ ਕਿ ਆਪਣੀ ਦਿਨ ਰਾਤ ਦੀ ਮਿਹਨਤ ਨਾਲ ਉਸ ਨੇ ਹੁਣ ਤੱਕ ਜਿਸ ਨੇ ਸਕੂਲੀ ਪੜਾਈ ਤੋਂ ਹੀ ਐਸੀ ਖੇਡਾਂ ਵੱਲ ਲਗਨ ਲੱਗੀ ਕਿ ਇਸ ਨੌਜਵਾਨ ਨੇ ਦੌੜ ਮੁਕਾਬਲੇ 'ਚ ਕਈ ਮੈਡਲ ਜਿੱਤੇ। ਨੌਜਵਾਨ ਸ਼ਮਾ ਮਸੀਹ ਦਾ ਕਹਿਣਾ ਹੈ ਕਿ ਸਟੇਟ ਅਤੇ ਨੈਸ਼ਨਲ ਅਤੇ ਇੰਟਰਨੈਸ਼ਨਲ ਨਾਗਾਲੈਂਡ ਵਿਖੇ ਖੇਡ ਮੁਕਾਬਲੇ 'ਚ ਉਹ ਹਿੱਸਾ ਲੈ ਚੁਕਾ ਹੈ ਅਤੇ ਪਿਛਲੇ ਕਰੀਬ 12 ਸਾਲ ਤੋਂ ਕਈ ਮੁਕਾਬਲੇ ਚ ਜਿੱਤ ਹਾਸਿਲ ਕਰ ਚੁੱਕਾ ਹੈ। ਪਰ ਉਸਦੀ ਕਿਸੇ ਵੀ ਸਰਕਾਰ ਨੇ ਸਾਰ ਨਹੀਂ ਲਈ ਅਤੇ ਕਈ ਵਾਰ ਨੌਕਰੀ ਲਈ ਵੀ ਕੋਸ਼ਿਸ਼ ਕੀਤੀ ਪਰ ਕੁਝ ਹਾਸਿਲ ਨਹੀਂ ਹੋਇਆ ਅਤੇ ਮਜ਼ਬੂਰਨ ਹੁਣ ਉਹ ਪਿਛਲੇ ਕੁਝ ਸਮੇ ਤੋਂ ਘਰ ਦੀ ਮਜ਼ਬੂਰੀ ਦੇ ਚੱਲਦੇ ਮਜ਼ਦੂਰੀ ਕਰ ਰਿਹਾ ਹੈ ਅਤੇ ਮਹਿਜ਼ 300 ਰੁਪਏ ਦਿਹਾੜੀ ਤੇ ਕੰਮ ਕਰ ਰਿਹਾ ਹੈ।
ਇਹ ਵੀ ਪੜ੍ਹੋ :5 judges take oath in SC: 5 ਨਵੇਂ ਜੱਜ ਸੁਪਰੀਮ ਕੋਰਟ 'ਚ ਸ਼ਾਮਲ, CJI ਚੰਦਰਚੂੜ ਨੇ ਚੁਕਾਈ ਸਹੁੰ
ਸੁਪਨਾ ਹੀ ਰਹਿ ਗਿਆ: ਉਥੇ ਹੀ ਇਸ ਨੌਜਵਾਨ ਦੇ ਪਿਤਾ ਨੇ ਦੱਸਿਆ ਕਿ ਉਹ ਇਕ ਗਰੀਬ ਪਰਿਵਾਰ ਹੈ ਅਤੇ ਉਹ ਖੁਦ ਵੀ ਮਜਦੂਰੀ ਕਰਦੇ ਹਨ ਜਦਕਿ ਜਦ ਪੁੱਤ ਮੈਡਲ ਜਿੱਤ ਘਰ ਆਉਂਦਾ ਸੀ ਤਾਂ ਬਹੁਤ ਮਾਣ ਹੁੰਦਾ ਸੀ ਅਤੇ ਇਹ ਵੀ ਪੂਰੀ ਉਮੀਦ ਸੀ ਕਿ ਕਿ ਕੋਈ ਚੰਗੀ ਨੌਕਰੀ ਮਿਲੇਗੀ। ਜਿਸ ਨਾਲ ਘਰ ਪਰਿਵਾਰ ਦੇ ਦਿਨ ਵੀ ਬਦਲਣਗੇ ਪਰ ਉਸ ਸੁਪਨਾ ਹੀ ਰਹਿ ਗਿਆ ਅਤੇ ਅੱਜ ਪੁੱਤ ਵੀ ਉਸ ਵਾਂਗ ਮਜਦੂਰੀ ਕਰ ਗੁਜ਼ਾਰਾ ਕਰ ਰਿਹਾ ਹੈ। ਉਥੇ ਹੀ ਪਰਿਵਾਰ ਨੇ ਅਪੀਲ ਕੀਤੀ ਕਿ ਖਿਡਾਰੀਆਂ ਦੀ ਸਾਰ ਲੈਣੀ ਚਾਹੀਦੀ ਹੈ।
ਨੌਜਵਾਨ ਪੀੜ੍ਹੀ ਦਾ ਹੌਂਸਲਾ: ਜ਼ਿਕਰਯੋਗ ਹੈ ਕਿ ਹਾਲ ਹੀ ਵਿੱਚ ਮੁੱਖ ਮੰਤਰੀ ਭਗਵੰਤ ਮਾਨ ਨੇ ਇਕ ਪਰਮਜੀਤ ਸਿੰਘ ਨਾਮ ਦੇ ਨੌਜਵਾਨ ਨੂੰ ਹਾਕੀ ਦੇ ਕੋਚ ਵੱਜੋਂ ਨਿਯੁਕਤ ਕੀਤਾ ਹੈ ਜੋ ਕਿ ਸ਼ਮਾ ਵਾਂਗ ਹੀ ਖੇਡ ਤੋਂ ਬਾਅਦ ਦਿਹਾੜੀ ਮਜਦੂਰੀ ਕਰਨ 'ਤੇ ਆ ਗਿਆ ਸੀ। ਹੁਣ ਮਾਨ ਸਰਕਾਰ ਨੂੰ ਇਸ ਨੌਜਵਾਨ ਦੀ ਸਾਰ ਲੈਣ ਦੀ ਅਪੀਲ ਵੀ ਕੀਤੀ ਜਾਂਦੀ ਹੈ ਤਾਂ ਜੋ ਆਉਣ ਵਾਲੀ ਨੌਜਵਾਨ ਪੀੜ੍ਹੀ ਦਾ ਹੌਂਸਲਾ ਬਣਿਆ ਰਹੇ ਅਤੇ ਉਹ ਆਪਣੀ ਜ਼ਿੰਦਗੀ ਨੂੰ ਸੁਖਾਲਾ ਕਰਨ ਦੇ ਰਾਹ ਤੋਂ ਭਟਕੇ ਨਾ।