ETV Bharat / state

15 ਰੁਪਏ ਦਿਹਾੜੀ ਦਾ ਮਾਮਲਾ: ਪਿੰਡ ਦੀ ਪੰਚਾਇਤ ਨੇ ਕੀਤਾ ਵੱਡਾ ਖੁਲਾਸਾ !

ਗੁਰਦਾਸਪੁਰ ਪਿੰਡ ਕਾਲੁ ਸੋਹਲ ਦੇ ਇਕ ਗਰੀਬ ਪਰਿਵਾਰ ਵੱਲੋਂ ਮਦਦ ਦੀ ਗੁਹਾਰ ਦੀ ਸੋਸ਼ਲ ਮੀਡੀਆ ‘ਤੇ ਚਲ ਰਹੀ ਖ਼ਬਰ ਨੂੰ ਲੈਕੇ ਪਿੰਡ ਦੀ ਪੰਚਾਇਤ ਵੱਲੋਂ ਮੀਡੀਆ ਸਾਹਮਣੇ ਆ ਕੇ ਆਪਣਾ ਸਪੱਸ਼ਟੀਕਰਨ ਦਿੱਤਾ ਗਿਆ ਹੈ। ਪੰਚਾਇਤ ਦਾ ਕਹਿਣੈ ਕਿ ਇਸ ਪਰਿਵਾਰ ਦੀ ਉਨ੍ਹਾਂ ਵੱਲੋਂ ਹਰ ਤਰ੍ਹਾਂ ਨਾਲ ਮਦਦ ਕੀਤੀ ਜਾ ਰਹੀ ਹੈ ਤੇ ਬੱਚਾ ਜੋ 15 ਰੁਪਏ ਦਿਹਾੜੀ ਦੇਣ ਦੀ ਗੱਲ ਕਰ ਰਿਹਾ ਹੈ ਉਹ ਗਲਤ ਹੈ।

ਪਿੰਡ ਦੀ ਪੰਚਾਇਤ ਨੇ ਕੀਤਾ ਵੱਡਾ ਖੁਲਾਸਾ
ਪਿੰਡ ਦੀ ਪੰਚਾਇਤ ਨੇ ਕੀਤਾ ਵੱਡਾ ਖੁਲਾਸਾ
author img

By

Published : Jul 4, 2021, 8:19 PM IST

Updated : Jul 4, 2021, 8:35 PM IST

ਗੁਰਦਾਸਪੁਰ: ਪਿਛਲੇ ਦਿਨੀ ਗੁਰਦਾਸਪੁਰ ਦੇ ਪਿੰਡ ਕਾਲੂ ਸੋਹਲ ਦੇ ਇਕ ਪਰਿਵਾਰ ਦੀ ਔਰਤ ਸ਼ਰਨਜੀਤ ਕੌਰ ਵੱਲੋਂ ਸੋਸ਼ਲ ਮੀਡੀਆ ‘ਤੇ ਅਪੀਲ ਕੀਤੀ ਗਈ ਸੀ ਕਿ ਉਸ ਦੇ ਬੱਚੇ 15 ਰੁਪਏ ਦਿਹਾੜੀ ‘ਤੇ ਕੰਮ ਕਰਨ ਲਈ ਮਜਬੂਰ ਹਨ। ਇਸ ਸਬੰਧੀ ਜਦੋਂ ਇਸ ਪਰਿਵਾਰ ਨਾਲ ਸਾਡੀ ਈਟੀਵੀ ਭਾਰਤ ਦੀ ਟੀਮ ਵੱਲੋਂ ਪਹੁੰਚ ਕੀਤੀ ਤਾਂ ਇਹ ਦੇਖਣ ਨੂੰ ਮਿਲਿਆ ਕਿ ਸ਼ਰਨਜੀਤ ਕੌਰ ਦਾ ਪਤੀ ਬਿਮਾਰ ਹੈ ਅਤੇ ਇਹ ਗਰੀਬ ਪਰਿਵਾਰ ਇਕ ਤਰਪਾਲ ਦੇ ਥੱਲੇ ਰਹਿਣ ਲਈ ਮਜਬੂਰ ਹੈ।

ਖੁਦ ਸ਼ਰਨਜੀਤ ਕੌਰ ਨੇ ਦੱਸਿਆ ਕਿ ਉਸ ਦਾ ਪਤੀ ਲੰਬੇ ਸਮੇ ਤੋਂ ਬਿਮਾਰ ਹੈ ਜਦਕਿ ਉਸ ਦਾ ਇਲਾਜ ਸਰਕਾਰੀ ਹਸਪਤਾਲ ਤੋਂ ਸਰਕਾਰ ਵਲੋਂ ਜਾਰੀ ਬੀਮਾ ਕਾਰਡ ‘ਤੇ ਹੋ ਰਿਹਾ ਹੈ । ਉਨ੍ਹਾਂ ਦੱਸਿਆ ਕਿ ਕੁਝ ਐਸੇ ਟੈਸਟ ਹਨ ਜੋ ਉਨ੍ਹਾਂ ਨੂੰ ਪੈਸੇ ਖਰਚ ਕਰ ਦੇਣੇ ਪੈ ਰਹੇ ਹਨ ਪਰ ਜੋ ਪੈਸੇ ਖਰਚ ਹੋ ਰਹੇ ਹਨ ਉਨ੍ਹਾਂ ਦੀ ਸਮੱਰਥਾ ਉਨ੍ਹਾਂ ਕੋਲ ਨਹੀਂ ਹੈ।

ਪਿੰਡ ਦੀ ਪੰਚਾਇਤ ਨੇ ਕੀਤਾ ਵੱਡਾ ਖੁਲਾਸਾ

ਉਧਰ ਸ਼ਰਨਜੀਤ ਕੌਰ ਦੇ ਘਰ ਪਹੁੰਚੇ ਸਰਪੰਚ ਅਤੇ ਪੰਚਾਇਤ ਨੇ ਦੱਸਿਆ ਕਿ ਇਹ ਗਰੀਬ ਪਰਿਵਾਰ ਹੈ ਅਤੇ ਇਸ ਦੇ ਘਰ ਦੀ ਛੱਤ ਢਹਿ ਗਈ ਹੈ। ਉਨ੍ਹਾਂ ਕਿਹਾ ਕਿ ਇਸ ਲਈ ਉਹ ਵੀ ਕੋਸ਼ਿਸ਼ ਕਰ ਰਹੇ ਹਨ ਕਿ ਇਸ ਪਰਿਵਾਰ ਨੂੰ ਸਰਕਾਰੀ ਪੱਕੇ ਘਰ ਬਣਾਉਣ ਦੀ ਗ੍ਰਾਂਟ ਮਿਲ ਸਕੇ।

ਸਰਪੰਚ ਨੇ ਦੱਸਿਆ ਕਿ ਉਨ੍ਹਾਂ ਵੱਲੋਂ ਇਸ ਪਰਿਵਾਰ ਦੀ ਮਦਦ ਲਈ ਪੰਚਾਇਤ ਦੀ ਜ਼ਮੀਨ ‘ਚੋਂ 5 ਮਰਲੇ ਦਾ ਪਲਾਂਟ ਵੀ ਦਿੱਤਾ ਗਿਆ ਹੈ ਅਤੇ ਆਰਜੀ ਤੌਰ ‘ਤੇ ਰਹਿਣ ਲਈ ਪਰਿਵਾਰ ਨੂੰ ਧਰਮਸ਼ਾਲਾ ‘ਚ ਕਮਰੇ ਦਿੱਤੇ ਗਏ ਹਨ ਜਿੱਥੇ ਹਰ ਸਹੂਲਤ ਹੈ ਪਹਿਲਾਂ ਤਾਂ ਪਰਿਵਾਰ ਉਥੇ ਹੀ ਰਹਿ ਰਿਹਾ ਸੀ।

ਉਨ੍ਹਾਂ ਦੱਸਿਆ ਕਿ ਪੰਚਾਇਤ ਅਤੇ ਪਿੰਡ ਦੇ ਲੋਕਾਂ ਵਲੋਂ ਇਸ ਪਰਿਵਾਰ ਨੂੰ ਹਰ ਤਰ੍ਹਾਂ ਦੀ ਮਦਦ ਵੀ ਕੀਤੀ ਜਾ ਰਹੀ ਹੈ ਅਤੇ ਬੱਚਾ 15 ਰੁਪਏ ਦਿਹਾੜੀ ‘ਤੇ ਕੰਮ ਕਰਨ ਵਾਲੀ ਗੱਲ ਨੂੰ ਸਰਪੰਚ ਨੇ ਝੂਠ ਕਰਾਰ ਦੱਸਿਆ ਹੈ |

ਇਹ ਵੀ ਪੜ੍ਹੋ:ਨੌਕਰ ਨੇ ਪਰਿਵਾਰ ਨੂੰ ਨਸ਼ਾ ਦੇ ਕੀਤੀ ਲੱਖਾਂ ਦੀ ਲੁੱਟ

Last Updated : Jul 4, 2021, 8:35 PM IST
ETV Bharat Logo

Copyright © 2024 Ushodaya Enterprises Pvt. Ltd., All Rights Reserved.