ਗੁਰਦਾਸਪੁਰ : ਬਟਾਲਾ ਦੇ ਪਿੰਡਾਂ ਵਿੱਚ ਬਿਜਲੀ ਨਾ ਆਉਣ ਕਾਰਨ ਝੋਨੇ ਦੀ ਖੇਤੀ ਨੂੰ ਕਿਸਾਨ ਪਾਣੀ ਨਹੀਂ ਦੇ ਪਾ ਰਹੇ। ਜਿਸ ਕਾਰਣ ਕਿਸਾਨਾਂ ਨੂੰ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਜਿਸ ਨੂੰ ਲੈ ਕੇ ਬਟਾਲਾ ਵੈਸਟ ਡਵੀਜ਼ਨ ਉਮਰਪੁਰਾ ਪੀ.ਐਸ.ਪੀ.ਐਲ ਦੇ ਦਫ਼ਤਰ ਨੇੜੇ ਕਿਸਾਨਾਂ ਨੇ ਧਰਨਾ ਲਗਾ ਕੇ ਪ੍ਰਦਰਸ਼ਨ ਕੀਤਾ।
ਪੀ.ਐਸ.ਪੀ.ਸੀ.ਐਲ ਦੇ ਖਿਲਾਫ ਪ੍ਰਦਰਸ਼ਨ ਕਰਦਿਆਂ ਕਿਸਾਨਾਂ ਨੇ ਕਿਹਾ ਕਿ ਅਚਲ ਸਾਹਿਬ ਫੀਡਰ ਦੀ ਪਿਛਲੇ 56 ਘੰਟਿਆਂ ਤੋਂ ਬਿਜਲੀ ਬੰਦ ਹੈ। ਇਸ ਸਮੱਸਿਆ ਬਾਰੇ ਕਈ ਵਾਰ ਅਧਿਕਾਰੀਆਂ ਨੂੰ ਜਾਣੂ ਕਰਵਾਇਆ। ਪਰ ਕੋਈ ਫਾਇਦਾ ਨਹੀਂ ਹੋ ਰਿਹਾ। ਜਿਸ ਕਾਰਨ ਉਹਨਾਂ ਨੇ ਉਮਰਪੁਰਾ ਰੋਡ ਜਾਮ ਕਰਕੇ ਧਾਰਨਾ ਲਗਾਇਆ ਹੈ।
ਇਹ ਵੀ ਪੜ੍ਹੋ:ਗੈਂਗਸਟਰ ਨਰੂਆਣਾ ਦਾ ਕਤਲ ਕਰਨ ਵਾਲਾ ਮੰਨਾ ਇਸ ਹਸਪਤਾਲ 'ਚ ਭਰਤੀ
ਪਿੰਡਾਂ ਤੋਂ ਆਏ ਕਿਸਾਨਾਂ ਨੇ ਕਿਹਾ ਝੋਨੇ ਦੀ ਖੇਤੀ ਲਈ ਪਾਣੀ ਦੀ ਜਰੂਰਤ ਹੈ। ਪਰ ਬਿਜਲੀ ਨਾ ਆਉਣ ਕਾਰਨ ਕਿਸਾਨ ਖੇਤਾਂ ਨੂੰ ਪਾਣੀ ਨਹੀਂ ਦੇ ਪਾ ਰਹੇ। ਜਿਸ ਕਰਨ ਉਹਨਾਂ ਨੂੰ ਖੇਤੀ ਖ਼ਰਾਬ ਹੋਣ ਦੀ ਚਿੰਤਾ ਸਤਾ ਰਹੀ ਹੈ। ਅਗਰ ਜਲਦੀ ਬਿਜਲੀ ਸਪਲਾਈ ਸ਼ੁਰੂ ਨਾ ਕੀਤੀ ਤਾਂ ਸ਼ੰਘਰਸ਼ ਹੋਰ ਤਿੱਖਾ ਕੀਤਾ ਜਾਵੇਗਾ।