ਗੁਰਦਾਸਪੁਰ: ਗੁਰਦਾਸਪੁਰ (Gurdaspur) ਜ਼ਿਲ੍ਹੇ ਤੋਂ ਇੱਕ ਮਾਮਲਾ ਸਾਹਮਣੇ ਆਇਆ ਹੈ। ਜਿਸ ਵਿੱਚ ਮਿੰਨੀ ਨਾਂ ਦੀ ਔਰਤ ਦਾ ਡੀਐਨਏ (DNA) ਕਰਨ ਲਈ ਉਸਦੀ ਲਾਸ਼ ਨੂੰ ਕਬਰ ਵਿੱਚੋਂ ਕੱਢਿਆ ਗਿਆ ਹੈ। ਜਾਣਕਾਰੀ ਮੁਤਾਬਕ ਮਿੰਨੀ ਦੀ ਮੌਤ 8 ਅਗਸਤ ਨੂੰ ਸ਼ੱਕੀ ਹਾਲਤ ਵਿੱਚ ਹੋਈ ਸੀ।
ਲਗਭਗ 6 ਮਹੀਨੇ ਪਹਿਲਾਂ ਮਿੰਨੀ ਦਾ ਵਿਆਹ ਪਿੰਡ ਕੋਹਲੀਆਂ ਦੇ ਰਹਿਣ ਵਾਲੇ ਜੋਨ ਮਸ਼ੀਹ ਦੇ ਨਾਲ ਹੋਇਆ ਸੀ। ਉਸਦੀ 8 ਅਗਸਤ ਨੂੰ ਸਹੁਰਾ ਘਰ ਵਿੱਚ ਭੇਦਭਰੀ ਹਾਲਤ ਵਿੱਚ ਮੌਤ ਹੋ ਗਈ ਸੀ। ਉਸ ਸਮੇਂ ਮਿੰਨੀ ਦੇ ਘਰਦਿਆਂ ਨੇ ਉਸਦਾ ਸਹੁਰੇ ਪਰਿਵਾਰ ਉੱਤੇ ਮਾਰਨ ਦਾ ਇਲਜ਼ਾਮ ਲਗਾਇਆ ਸੀ ਜਿਸਦੇ ਤਹਿਤ ਮਿੰਨੀ ਦੇ ਪਤੀ ਖਿਲਾਫ਼ ਮਾਮਲਾ ਦਰਜ ਹੋਇਆ ਸੀ ਅਤੇ ਉਸਦਾ ਪਤੀ ਜੋਨ ਮਸ਼ੀਹ ਹੁਣ ਜ਼ੇਲ੍ਹ ਵਿੱਚ ਹੈ।
ਇਸ ਕੇਸ ਵਿੱਚ ਇੱਕ ਨਵਾਂ ਮੋੜ ਆਇਆ ਜਦੋਂ ਮਿੰਨੀ ਦੇ ਸਹੁਰਾ ਪਰਿਵਾਰ ਨੇ ਕੋਰਟ ਵਿੱਚ ਕੇਸ ਦਰਜ ਕੀਤਾ ਕਿ ਮਰਨ ਵੇਲੇ ਮਿੰਨੀ 6 ਮਹੀਨੇ ਤੋਂ ਜ਼ਿਆਦਾ ਸਮੇਂ ਦੀ ਗਰਭਵਤੀ ਸੀ। ਜਦੋਂ ਕਿ ਮੌਤ ਸਮੇਂ ਉਸਦੇ ਵਿਆਹ ਹੋਏ ਨੂੰ 6 ਮਹੀਨੇ ਪੂਰੇ ਵੀ ਨਹੀ ਹੋਏ ਸਨ।
ਮਿੰਨੀ ਦੇ ਪਰਿਵਾਰ ਦਾ ਕਹਿਣਾ ਹੈ ਕਿ ਮਿੰਨੀ ਉੱਤੇ ਲਗਾਏ ਗਏ ਇਹ ਦੋਸ਼ ਝੂਠੇ ਹਨ। ਇਹ ਸਭ ਕਰਕੇ ਉਹ ਸਾਡੀ ਧੀ ਮਿੰਨੀ ਨੂੰ ਬਦਨਾਮ ਕਰਨਾ ਚਾਹੁੰਦੇ ਹਨ। ਇਸਦੇ ਤਹਿਤ ਮਿੰਨੀ ਦੇ ਪਰਿਵਾਰ ਵੱਲੋਂ ਮਿੰਨੀ ਦੀ ਡੈੱਡ ਬਾਡੀ ਦਾ ਡੀਐੱਨਏ ਮੈਚ ਕਰਨ ਲਈ ਕੋਰਟ ਵੱਲੋਂ ਆਰਡਰ ਲਏ ਗਏ ਹਨ।
ਤਹੀਸੀਲਦਾਰ ਮੁਕੇਰੀਆਂ ਦੀ ਅਗਵਾਹੀ ਵਿੱਚ ਪੁਲਿਸ ਦੀ ਟੀਮ ਦੁਆਰਾ ਮਿੰਨੀ ਦੀ ਡੈੱਡ ਬਾਡੀ ਨੂੰ ਅੱਜ ਕਬਰ ਵਿੱਚੋਂ ਕੱਢਿਆ ਗਿਆ। ਡੀਐਨਏ ਕਰਵਾਉਣ ਲਈ ਉਸਦੀ ਡੈੱਡ ਬਾਡੀ ਮੁਕੇਰੀਆਂ ਲਿਜਾਇਆ ਗਿਆ ਹੈ।
ਇਸ ਮੌਕੇ ਕਬਰ ਦੀ ਖੁਦਿਈ ਕਰਣ ਪਹੁੰਚੇ ਤਹੀਸੀਲਦਾਰ ਮੁਕੇਰੀਆਂ ਵਿਕਾਸ ਕੁਮਾਰ ਅਤੇ ਪੁਲਿਸ ਅਧੀਕਾਰੀ ਨੇ ਦੱਸਿਆ ਕਿ ਮ੍ਰਿਤਕਾ ਦੇ ਪਰਿਵਾਰ ਨੇ ਕੋਰਟ ਵਿੱਚ ਡੀਐੱਨਏ ਕਰਨ ਲਈ ਕੇਸ ਕੀਤਾ ਸੀ। ਇਸ ਲਈ ਕੋਰਟ ਦੇ ਆਦੇਸ਼ ਉੱਤੇ ਅਸੀ ਡੈੱਡ ਬਾਡੀ ਨੂੰ ਕੱਢ ਕੇ ਮੁਕੇਰੀਆਂ ਦੇ ਹਸਪਤਾਲ ਵਿੱਚ ਲਿਜਾ ਰਹੇ ਹਾਂ। DNA ਹੋਣ ਤੋਂ ਬਾਅਦ ਡੈੱਡ ਬਾਡੀ ਨੂੰ ਫਿਰ ਇਸ ਜਗ੍ਹਾ ਉੱਤੇ ਦਫ਼ਨਾ ਦਿੱਤਾ ਜਾਵੇਗਾ।
ਉਨ੍ਹਾਂ ਦੱਸਿਆ ਕਿ ਮ੍ਰਿਤਕਾ ਦੀ ਉਸਦੇ ਸਹੁਰਾ-ਘਰ ਵਿੱਚ ਮੋਤ ਹੋਈ ਸੀ ਅਤੇ ਉਸਦੀ ਡੈੱਡ ਬਾਡੀ ਨੂੰ ਉਸਦੇ ਪੇਕੇ ਧਾਰੀਵਾਲ ਖਿਚੀਆ ਵਿੱਚ ਦਫ਼ਨਾਇਆ ਗਿਆ ਸੀ।
ਇਹ ਵੀ ਪੜ੍ਹੋ:- ਅਦਾਲਤ ’ਚ ਗੈਂਗਵਾਰ, ਜੱਜ ਦਾ ਹੋਇਆ BP LOW, ਹਸਪਤਾਲ ’ਚ ਭਰਤੀ