ਗੁਰਦਾਸਪੁਰ: ਬਟਾਲਾ (Batala) ਦੇ ਥਾਣਾ ਸੇਖਵਾਂ ਦੇ ਅਧੀਨ ਪੈਂਦੇ ਪਿੰਡ ਠੱਕਰ ਸੰਧੂ ਵਿਖੇ ਨਹਿਰ ਕਿਨਾਰੇ ਸ਼ੱਕੀ ਹਾਲਾਤਾਂ ਚ ਇਕ ਨੌਜਵਾਨ ਦੀ ਲਾਸ਼ ਮਿਲੀ ਹੈ। ਜਿਸ ਕਰਕੇ ਇਲਾਕੇ ਵਿੱਚ ਸਨਸਨੀ ਫੈਲ ਗਈ। ਮ੍ਰਿਤਕ ਨੌਜਵਾਨ ਦੀ ਪਛਾਣ ਮੇਜ਼ਰ ਸਿੰਘ ਪੁੱਤਰ ਹਜੀਰ ਸਿੰਘ ਉਮਰ 44 ਸਾਲ ਵਜੋਂ ਹੋਈ ਹੈ। ਮ੍ਰਿਤਕ ਦਾ ਪਰਿਵਾਰ ਇਨਸਾਫ ਦੀ ਗੁਹਾਰ ਲਗਾ ਰਿਹਾ ਹੈ ਅਤੇ ਉਹਨਾਂ ਦਾ ਕਹਿਣਾ ਹੈ ਕਿ ਮ੍ਰਿਤਕ ਤੇ ਹਮਲਾ ਕਰ ਉਸਦਾ ਕਤਲ ਹੋਇਆ ਹੈ।
ਸੂਚਨਾ ਮਿਲਦੇ ਹੀ ਪੁਲਿਸ ਨੇ ਮੌਕੇ 'ਤੇ ਪਹੁੰਚ ਕੇ ਬਣਦੀ ਕਾਰਵਾਈ ਕੀਤੀ। ਮੌਕੇ 'ਤੇ ਪਹੁਚੇ ਡੀਐਸਪੀ ਲਲਿਤ ਕੁਮਾਰ ਨੇ ਦੱਸਿਆ ਕਿ ਉਹਨਾਂ ਲਾਸ਼ ਨੂੰ ਕਬਜ਼ੇ ਚ ਲੈਣ ਤੋਂ ਬਾਅਦ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਮੁਢਲੀ ਜਾਂਚ ਚ ਇਹ ਸਾਮਣੇ ਆਇਆ ਹੈ ਕਿ ਮ੍ਰਿਤਕ ਨੌਜ਼ਵਾਨ ਦੀ ਉਤੇ ਤੇਜ਼ ਧਾਰ ਹਤਿਆਰਾ ਨਾਲ ਵਾਰ ਕੀਤੇ ਗਏ ਹਨ, ਇਹਨਾਂ ਦੇ ਨਿਸ਼ਾਨ ਮ੍ਰਿਤਕ ਦੇ ਸਰੀਰ ਤੇ ਦੇਖੇ ਗਏ ਹਨ। ਲਾਸ਼ ਨੂੰ ਪੋਸਟਮਾਰਟਮ ਲਈ ਸਿਵਲ ਹਸਪਤਾਲ ਬਟਾਲਾ ਚ ਭੇਜਿਆ ਗਿਆ ਹੈ। ਪੁਲਿਸ ਵੱਲੋਂ ਮ੍ਰਿਤਕ ਦੇ ਪਰਿਵਾਰ ਦੇ ਬਿਆਨਾਂ ਹੇਠ ਮਾਮਲਾ ਦਰਜ਼ ਕਰ ਅਗਲੀ ਕਾਨੂੰਨੀ ਕਾਰਵਾਈ ਸ਼ੁਰੂ ਕੀਤੀ ਕਰ ਦਿੱਤੀ ਗਈ ਹੈ।
ਪੁਲਿਸ ਦਾ ਕਹਿਣਾ ਹੈ ਕਿ ਇਸ ਕਤਲ ਬਾਬਤ ਅਜੇ ਕੋਈ ਸਪਸ਼ਟਤਾਂ ਨਹੀਂ ਹੈ। ਉਝ ਮ੍ਰਿਤਕ ਦੇ ਸਰੀਰ ਉੱਤੇ ਤੇਜ਼ ਧਾਰ ਹਥਿਆਰਾ ਦੇ ਨਿਸ਼ਾਨ ਹਨ। ਇਸ ਦੀ ਸਪਸ਼ਟਤਾ ਪੋਸਟਮਾਰਟਮ ਦੀ ਰਿਪੋਰਟ ਤੋਂ ਬਾਅਦ ਹੀ ਹੋ ਸਕੇਗੀ।
ਗੱਲਬਾਤ ਦੌਰਾਨ ਮ੍ਰਿਤਕ ਦੇ ਰਿਸ਼ਤੇਦਾਰ ਨੇ ਕਿਹਾ ਕਿ ਉਨ੍ਹਾਂ ਨੂੰ ਸ਼ੱਕ ਹੈ ਕਿ ਹਜੀਰ ਸਿੰਘ ਦਾ ਕਤਲ ਹੋਇਆ ਹੈ। ਉਨ੍ਹਾਂ ਦੱਸਿਆ ਕਿ ਇੱਕ ਵਾਰ ਪਹਿਲਾਂ ਵੀ ਹਜੀਰ ਸਿੰਘ ਉਤੇ ਤੇਜ਼ ਧਾਰ ਹਥਿਆਰਾਂ ਨਾਲ ਹਮਲਾ ਹੋਇਆ ਸੀ, ਜਿਸ ਵਿੱਚ ਉਸਦੇ ਬਹੁਤ ਸੱਟਾਂ ਲੱਗੀਆਂ ਸਨ।
ਇਹ ਵੀ ਪੜ੍ਹੋ:- ਨਾਭਾ ਜੇਲ੍ਹ 'ਚ ਇੱਕ ਕੈਦੀ ਨੇ ਕੀਤਾ ਦੂਜੇ ਕੈਦੀ ਦਾ ਕਤਲ