ਗੁਰਦਾਸਪੁਰ:27 ਜੁਲਾਈ 2015 ਨੂੰ ਦੀਨਾਨਗਰ ਪੁਲੀਸ ਥਾਣੇ ਉੱਤੇ ਹੋਏ ਅੱਤਵਾਦੀ ਹਮਲੇ (Terrorist Attack) ਨੂੰ ਅੱਜ 6 ਸਾਲ ਬੀਤ ਚੁੱਕੇ ਹਨ ਪਰ ਉਸ ਹਮਲੇ ਵਿੱਚ ਜ਼ਖ਼ਮੀ ਹੋਏ ਲੋਕ ਅਤੇ ਹਮਲੇ ਦੌਰਾਨ ਸ਼ਹੀਦ ਹੋਏ ਜਵਾਨਾਂ ਦੇ ਪਰਿਵਾਰਾਂ ਦੇ ਜ਼ਖ਼ਮ ਅੱਜ ਵੀ ਅੱਲੇ ਹਨ। ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਹਮਲੇ ਦੀ 6ਵੀਂ ਬਰਸੀ ਮਨਾ ਕੇ ਸ਼ਹੀਦ ਪਰਿਵਾਰਾਂ ਨੂੰ ਸਨਮਾਨਿਤ ਕਰ ਉਨ੍ਹਾਂ ਦੇ ਜ਼ਖ਼ਮਾਂ ਤੇ ਮੱਲ੍ਹਮ ਲਗਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਪਰ ਇਨ੍ਹਾਂ ਜ਼ਖ਼ਮਾਂ ਦੇ ਉੱਪਰ ਮਰਹਮ ਸਨਮਾਨਿਤ ਕਰਨ ਨਾਲ ਨਹੀਂ ! ਪਰਿਵਾਰਾਂ ਦੇ ਨਾਲ ਕੀਤੇ ਗਏ ਵਾਅਦੇ ਪੂਰੇ ਕਰਨ ਦੇ ਨਾਲ ਲੱਗਣੀ ਹੈ।ਦੀਨਾਨਗਰ ਵਿੱਚ ਹੋਏ ਅੱਤਵਾਦੀ ਹਮਲੇ ਦੀ ਅੱਜ ਛੇਵੀਂ ਬਰਸੀ ਮਨਾਈ ਗਈ।
ਦੀਨਾਨਗਰ ਹਮਲੇ ਦੇ ਪੀੜਤ ਕੰਵਲਜੀਤ ਨੇ ਕਿਹਾ ਕਿ ਉਹ ਇਸ ਹਮਲੇ ਦੇ ਪਹਿਲੇ ਸ਼ਿਕਾਰ ਹਨ।ਜਦੋਂ ਅੱਤਵਾਦੀਆਂ ਨੇ ਦੀਨਾਨਗਰ ਥਾਣੇ ਉਪਰ ਹਮਲਾ ਕੀਤਾ ਸੀ ਤਾਂ ਉਸ ਦੀ ਗੱਡੀ ਖੋਹਣ ਲਈ ਅੱਤਵਾਦੀਆਂ ਵੱਲੋਂ ਉਹਨਾਂ ਨੂੰ ਚਾਰ ਗੋਲੀਆਂ ਮਾਰੀਆਂ ਗਈਆਂ ਸਨ ਇਸ ਘਟਨਾ ਵਿੱਚ ਉਹ ਬੁਰੀ ਤਰ੍ਹਾਂ ਦੇ ਨਾਲ ਜ਼ਖ਼ਮੀ ਹੋ ਗਏ ਸਨ ਅਤੇ ਇਲਾਜ ਦੌਰਾਨ ਉਨ੍ਹਾਂ ਦੀ ਇੱਕ ਬਾਂਹ ਵੀ ਕੱਟਣੀ ਪਈ ਸੀ। ਉਨ੍ਹਾਂ ਕਿਹਾ ਕਿ ਸਰਕਾਰ ਨੇ ਉਸ ਸਮੇਂ ਬੜੇ ਬੜੇ ਵੱਡੇ ਵਾਅਦੇ ਉਨ੍ਹਾਂ ਨਾਲ ਕੀਤੇ ਸਨ ਪਰ ਕੋਈ ਵੀ ਵਾਅਦਾ ਪੂਰਾ ਨਹੀਂ ਹੋਇਆ।ਸਰਕਾਰ (Government) ਨੇ ਉਨ੍ਹਾਂ ਦਾ ਇਲਾਜ ਕਰਵਾਇਆ ਸੀ ਅਤੇ ਉਨ੍ਹਾਂ ਨੂੰ 5 ਹਜ਼ਾਰ ਰੁਪਏ ਪੈਨਸ਼ਨ ਤੋਂ ਇਲਾਵਾ ਹੋਰ ਕੁਝ ਨਹੀਂ ਮਿਲਿਆ।
ਇਸ ਮੌਕੇ ਦੇਸ ਕੁਮਾਰੀ ਨੇ ਕਿਹਾ ਉਨ੍ਹਾਂ ਦੇ ਪਤੀ ਹਮਲੇ ਦੌਰਾਨ ਸ਼ਹੀਦ ਹੋ ਗਏ ਸਨ।ਸਾਨੂੰ ਹਰ ਸਾਲ ਬਰਸੀ ਉਤੇ ਸਨਮਾਨਿਤ ਕੀਤਾ ਜਾਂਦਾ ਹੈ ਪਰ ਸਰਕਾਰ ਵੱਲੋ ਸਾਡੀ ਕੋਈ ਮਦਦ ਨਹੀ ਕੀਤੀ ਗਈ ਹੈ।ਸ਼ਹੀਦਾਂ ਦੇ ਪਰਿਵਾਰਾਂ ਅਤੇ ਹਮਲੇ ਦੇ ਪੀੜਤਾਂ ਨੇ ਸਰਕਾਰ ਤੋਂ ਮਦਦ ਦੀ ਗੁਹਾਰ ਲਗਾਈ ਹੈ।
ਇਹ ਵੀ ਪੜੋ:ਨਗਰ ਪੰਚਾਇਤ ਅਜਨਾਲਾ ਦੀ ਦੂਜੀ ਮੀਟਿੰਗ ਵੀ ਕਿਉਂ ਹੋਈ ਰੱਦ ?