ਗੁਰਦਾਸਪੁਰ: ਪੰਜਾਬ ਸਰਕਾਰ ਦੇ ਆਦੇਸ਼ਾਂ (Orders of the Punjab Government) ਤਹਿਤ ਅੰਮ੍ਰਿਤਸਰ ਤੋਂ ਆਈ ਸਿਹਤ ਅਧਿਕਾਰੀਆਂ ਦੀ ਇੱਕ ਸ਼ਪੈਸ਼ਲ ਟੀਮ ਨੇ ਗੁਰਦਾਸਪੁਰ ਵਿੱਚ ਮਠਿਆਈਆਂ ਦੀਆਂ ਦੁਕਾਨਾਂ (Sweet shops in Gurdaspur) ਦੀ ਚੈਕਿੰਗ ਕੀਤੀ। ਇਸ ਮੌਕੇ ਇਸ ਦੁਕਾਨ ‘ਤੇ ਦੁਕਾਨਦਾਰ ਦੀ ਇੱਕ ਵੱਡੀ ਲਾਪਰਵਾਹੀ ਸਾਹਮਣੇ ਆਈ। ਜਿੱਥੇ ਸਰਕਾਰ ਦੇ ਪਬੰਦੀ ਦੇ ਬਾਵਜ਼ੂਦ ਵੀ ਕੈਮੀਕਲ ਰੰਗਾਂ ਨਾਲ ਮਠਿਆਈਆਂ ਤਿਆਰ ਕੀਤੀਆਂ ਜਾ ਰਹੀਆਂ ਸਨ, ਹਾਲਾਂਕਿ ਇਸ ਮੌਕੇ ਸਿਹਤ ਵਿਭਾਗ ਦੀ ਟੀਮ (Health department team) ਨੇ ਇਨ੍ਹਾਂ ਮਠਿਆਈਆਂ ਨੂੰ ਨਸ਼ਟ ਕਰਵਾ ਦਿੱਤਾ ਹੈ। ਦੂਜੇ ਪਾਸੇ ਦੁਕਾਨਦਾਰ ਨੇ ਸਿਹਤ ਵਿਭਾਗ ਨੂੰ ਭਰੋਸਾ ਦਿੱਤਾ ਹੈ ਕਿ ਅੱਗੋਂ ਤੋਂ ਉਹ ਅਜਿਹਾ ਕੰਮ ਨਹੀਂ ਕਰਨਗੇ।
ਇਸ ਮੌਕੇ ਮੀਡੀਆ ਨਾਲ ਗੱਲਬਾਤ ਦੌਰਾਨ ਡਾ. ਭਾਰਤੀ ਕੰਵਲ ਨੇ ਦੱਸਿਆ ਕਿ ਪੰਜਾਬ ਸਰਕਾਰ (Government of Punjab) ਦੇ ਵੱਲੋਂ ਮਿਲਕ ਐਂਡ ਮਿਲਕ ਮੁਹਿੰਮ (Milk and Milk Campaign) ਦੀ ਸ਼ੁਰੂਆਤ ਕੀਤੀ ਗਈ ਹੈ। ਜਿਸ ਵਿੱਚ ਇੱਕ ਜ਼ਿਲ੍ਹੇ ਦੇ ਅਧਿਕਾਰੀ ਦੂਸਰੇ ਜ਼ਿਲ੍ਹੇ ਵਿੱਚ ਜਾ ਕੇ ਮਠਿਆਈਆਂ ਦੀਆਂ ਦੁਕਾਨਾਂ ਦੀ ਚੈਕਿੰਗ ਕਰਨਗੇ। ਤਾਂ ਜੋ ਲੋਕਾਂ ਨੂੰ ਸ਼ੁੱਧ ਅਤੇ ਚੰਗੀ ਮਠਿਆਈ ਮਿਲ ਸਕੇ। ਉਨ੍ਹਾਂ ਕਿਹਾ ਕਿ ਜੇਕਰ ਕੋਈ ਕੈਮੀਕਲ ਦੇ ਨਾਲ ਮਠਿਆਈਆਂ ਬਣਾਉਂਦਾ ਹੈ ਜਾਂ ਫਿਰ ਕੋਈ ਪੁਰਾਣੀ ਮਠਿਆਈ ਵੇਚਦਾ ਹੈ ਤਾਂ ਉਸ ਦੇ ਖ਼ਿਲਾਫ਼ ਕਾਰਵਾਈ ਕੀਤੀ ਜਾਵੇਗੀ।
ਇਹ ਵੀ ਪੜ੍ਹੋ: ਡਮਟਾਲ ਦੇ ਨਿੱਜੀ ਹੋਟਲ 'ਚ ਚੱਲ ਰਿਹਾ ਸੀ ਸੈਕਸ ਰੈਕੇਟ! ਪੁਲਿਸ ਨੇ 5 ਲੜਕੀਆਂ ਨੂੰ ਛੁਡਵਾ ਭੇਜਿਆ ਸ਼ੈਲਟਰ ਹੋਮ
ਉਨ੍ਹਾਂ ਕਿਹਾ ਕਿ ਉਹ ਅੰਮ੍ਰਿਤਸਰ ਤੋਂ ਆਏ ਹਨ ਅਤੇ ਗੁਰਦਾਸਪੁਰ ਵਿੱਚ ਚੈਕਿੰਗ (Checking in Gurdaspur) ਕੀਤੀ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ ਇੱਕ ਦੁਕਾਨ ਦੇ ਉੱਪਰ 10 ਕਿੱਲੋ ਦੇ ਕਰੀਬ ਰੰਗ ਵਾਲੀ ਮਠਿਆਈ ਪਾਈ ਗਈ ਹੈ। ਜਿਸ ਨੂੰ ਮੌਕੇ ‘ਤੇ ਹੀ ਨਸ਼ਟ ਕਰਵਾ ਦਿੱਤਾ ਗਿਆ ਹੈ ਅਤੇ ਦੁੱਧ ਤੋਂ ਬਣੀਆਂ ਮਿਠਿਆਈ ਦੇ ਸੈਂਪਲ ਲੈਕੇ ਜਾਂਚ ਲਈ ਭੇਜੇ ਗਏ ਹਨ ਅਤੇ ਦੁਕਾਨਦਾਰਾਂ ਨੂੰ ਤਾੜਨਾ ਕੀਤੀ ਗਈ ਹੈ, ਕਿ ਉਹ ਸ਼ੁੱਧ ਅਤੇ ਸਹੀ ਮਠਿਆਈ ਵੇਚਣ ਅਤੇ ਜੋ ਮਠਿਆਈਆਂ ਬਣਾਈਆਂ ਹਨ। ਉਨ੍ਹਾਂ ਉੱਪਰ ਐਕਸਪਾਇਰੀ ਡੇਟ ਦਾ ਲੇਵਲ ਜ਼ਰੂਰ ਲਗਾਉਣ, ਉਨ੍ਹਾਂ ਕਿਹਾ ਕਿ ਜੇਕਰ ਕੋਈ ਉਲੰਘਣ ਕਰਦਾ ਹੈ ਤਾਂ ਉਸ ਦੇ ਖ਼ਿਲਾਫ਼ ਬਣਦੀ ਕਾਰਵਾਈ ਕੀਤੀ ਜਾਵੇਗੀ।
ਇਹ ਵੀ ਪੜ੍ਹੋ: ਸ਼ਹੀਦ ਭਗਤ ਸਿੰਘ ਦੇ ਭਤੀਜੇ ਨੇ ਜੋਧਪੁਰ ਦੇ ਮਾਛੀਆ ਕਿਲ੍ਹੇ ਦਾ ਕੀਤਾ ਦੌਰਾ