ਗੁਰਦਾਸਪੁਰ : ਦੀਵਾਲੀ ਦਾ ਤਿਉਹਾਰ ਆਉਣ ਵਾਲਾ ਹੈ ਅਤੇ ਦੀਵਾਲੀ ਮੌਕੇ ਬਜ਼ਾਰਾਂ ਵਿੱਚ ਵੱਧ ਤੋਂ ਵੱਧ ਅਤੇ ਵਨਸੁਵਣੇ ਆਫਰ ਲੱਗਦੇ ਤਾਂ ਹਰ ਕੋਈ ਦੇਖਦਾ ਹੈ। ਪਰ ਗੁਰਦਾਸਪੁਰ ਦੇ ਅਧਿਆਪਕ ਵੱਲੋਂ ਇੱਕ ਅਜੀਬੋ ਗਰੀਬ ਆਫਰ ਦੇ ਕੇ ਮੁਸੀਬਤ ਹੀ ਮੁੱਲ ਲੈ ਲਈ ਗਈ। ਦਰਅਸਲ ਜ਼ਿਲ੍ਹੇ ’ਚ ਅਜੀਬੋ-ਗਰੀਬ ਮਾਮਲਾ ਸਾਹਮਣੇ ਆਇਆ ਹੈ। ਜਿਥੇ ਸਰਕਾਰੀ ਸਕੂਲ ’ਚ ਪੜ੍ਹਾਉਣ ਵਾਲੇ ਇਕ ਅਧਿਆਪਕ ਨੇ ਸੋਸ਼ਲ ਮੀਡੀਆ ’ਤੇ ਪੋਸਟ ਪਾ ਕੇ ਲਿਖਿਆ ਕਿ ਪਟਾਕੇ ਚਲਾ ਕੇ ਹੱਥ ਸਾੜ ਕੇ ਸਕੂਲ ਆਉਣ ਵਾਲੇ ਬੱਚੇ ਨੂੰ 500 ਰੁਪਏ ਦਾ ਇਨਾਮ ਦਿੱਤਾ ਜਾਵੇਗਾ। ਇਸ ਬੇਤੁਕੀ ਪੋਸਟ ਨੂੰ ਲੈ ਕੇ ਚਰਚੇ ਦਾ ਦੌਰ ਸ਼ੁਰੂ ਹੋ ਗਿਆ ਹੈ। ਉੱਥੇ ਮਾਮਲਾ ਜ਼ਿਲ੍ਹਾ ਸਿੱਖਿਆ ਅਧਿਕਾਰੀਆਂ ਦੇ ਧਿਆਨ ’ਚ ਆ ਗਿਆ ਹੈ, ਜਿਨ੍ਹਾਂ ਜਾਂਚ ਸ਼ੁਰੂ ਕਰ ਦਿੱਤੀ ਹੈ।
ਵਿਵਾਦਿਤ ਪੋਸਟ ਤੋਂ ਬਾਅਦ ਵਧਿਆ ਵਿਰੋਧ : ਇਹ ਮਾਮਲਾ ਜ਼ਿਲ੍ਹਾ ਗੁਰਦਾਸਪੁਰ ਦੇ ਬਲਾਕ ਕਾਦੀਆਂ ਦੇ ਸਰਕਾਰੀ ਸਕੂਲ ਦਾ ਹੈ। ਇਥੇ ਪੜ੍ਹਾਉਣ ਵਾਲੇ ਅਧਿਆਪਕ ਐੱਨਐੱਸ ਬਰਨਾਲ ਨੇ ਇਹ ਪੋਸਟ ਆਪਣੇ ਫੇਸਬੁੱਕ ਅਕਾਊਂਟ ’ਤੇ ਸਾਂਝੀ ਕੀਤੀ ਸੀ। ਪਾਈ ਪੋਸਟ ’ਚ ਦੀਵਾਲੀ ਮੌਕੇ ਵਿਦਿਆਰਥੀਆਂ ਨੂੰ ਆਪਣਾ ਮੂੰਹ, ਅੱਖ, ਹੱਥ ਸਾੜ ਕੇ ਆਉਣ ਤੇ 500 ਰੁਪਏ ਦਾ ਪੁਰਸਕਾਰ ਦੇਣ ਤੋਂ ਇਲਾਵਾ ਉਸ ਨੂੰ ਪਟਾਕਿਆਂ ਦੇ ਸਰਦਾਰ ਦਾ ਖ਼ਿਤਾਬ ਵੀ ਮਿਲੇਗਾ। ਇਹ ਪੁਰਸਕਾਰ ਉਸ ਨੂੰ ਵਿਸ਼ਵਕਰਮਾ ਦਿਵਸ ’ਤੇ ਸਕੂਲ ਦੀ ਅਸੈਂਬਲੀ ’ਚ ਦਿੱਤਾ ਜਾਵੇਗਾ। ਹਾਲਾਂਕਿ ਬਾਅਦ ’ਚ ਇਹ ਪੋਸਟ ਡਿਲੀਟ ਕਰ ਦਿੱਤੀ ਗਈ, ਪਰ ਉਦੋਂ ਤਕ ਇਹ ਕਈ ਜਗ੍ਹਾ ਸ਼ੇਅਰ ਹੋ ਚੁੱਕੀ ਸੀ। ਹੁਣ ਇਸ ਬੇਤੁੱਕੀ ਪੋਸਟ ਨੂੰ ਲੈ ਕੇ ਵਿਭਾਗ ਵੱਲੋਂ ਕਾਰਵਾਈ ਦੀ ਗੱਲ ਆਖੀ ਜਾ ਰਹੀ ਹੈ ਅਤੇ ਬੱਚਿਆਂ ਦੇ ਮਾਪਿਆਂ ਵੱਲੋਂ ਅਧਿਆਪਕ ਦਾ ਵਿਰੋਧ ਵੀ ਜਤਾਇਆ ਜਾ ਰਿਹਾ ਹੈ।
- Industrials On Punjab Govt: ਪੰਜਾਬ ਸਰਕਾਰ ਦੇ ਇੱਕ ਹੋਰ ਐਲਾਨ 'ਤੇ ਬਵਾਲ, ਵੱਖ-ਵੱਖ ਉਦਯੋਗ ਨਾਲ ਜੁੜੇ ਪ੍ਰਤੀਨਿਧੀਆਂ ਨੂੰ ਕੈਬਨਿਟ ਰੈਂਕ ਦੇਣ 'ਤੇ ਉੱਠੇ ਸਵਾਲ- ਵੇਖੋ ਖਾਸ ਰਿਪੋਰਟ
- Nutritious and Pure Sweets: ਮਿਲਾਵਟੀ ਮਠਿਆਈ ਦਾ ਨੌਜਵਾਨ ਨੇ ਕੱਢਿਆ ਹੱਲ, ਮਿਲਟਸ ਤੋਂ ਤਿਆਰ ਕੀਤੀ ਜਾ ਰਹੀ ਹੈ ਸ਼ੁੱਧ ਅਤੇ ਪੋਸ਼ਟਿਕ ਮਠਿਆਈ
- Dear Diwali Bumper Lottery 2023: ਘਰੋਂ ਦਵਾਈ ਲੈਣ ਨਿਕਲੇ ਬਜ਼ੁਰਗ ਬਣਿਆ ਕਰੋੜ ਪਤੀ, ਢਾਈ ਕਰੋੜ ਰੁਪਏ ਦੀ ਨਿਕਲੀ ਲਾਟਰੀ
ਜਲਦੀ ਹੀ ਬਣਦੀ ਕਾਰਵਾਈ ਕੀਤੀ ਜਾਵੇਗੀ: ਉੱਧਰ, ਇਸ ਮਾਮਲੇ ਸਬੰਧੀ ਕਾਰਵਾਈ ਨੂੰ ਲੈਕੇ ਜ਼ਿਲ੍ਹਾ ਸਿੱਖਿਆ ਅਧਿਕਾਰੀ ਮਮਤਾ ਖੁਰਾਣਾ ਨੇ ਕਿਹਾ ਕਿ ਮਾਮਲਾ ਪ੍ਰਸ਼ਾਸਨ ਦੇ ਧਿਆਨ ’ਚ ਹੈ। ਇਸ ਨੂੰ ਲੈਕੇ ਜਲਦੀ ਹੀ ਬਣਦੀ ਕਾਰਵਾਈ ਕੀਤੀ ਜਾਵੇਗੀ।
ਬੱਚਿਆਂ ਪ੍ਰਤੀ ਅਜਿਹਾ ਗ਼ੈਰ ਜ਼ਿੰਮੇਦਾਰਨਾ ਬਿਆਨ: ਜ਼ਿਕਰਯੋਗ ਹੈ ਕਿ ਦੀਵਾਲੀ ਮੌਕੇ ਜਿਥੇ ਸੂਬਾ ਸਰਕਾਰ ਵੱਲੋਂ ਪਟਾਕੇ ਚਲਾਉਣ ਦੀ ਮਨਾਹੀ ਹੈ। ਉਥੇ ਹੀ ਸਰਕਾਰੀ ਵਿਭਾਗ ਦੇ ਇੱਕ ਜ਼ਿੰਮੇਵਾਰ ਮੁਲਾਜ਼ਮ ਵੱਲੋਂ ਬੱਚਿਆਂ ਪ੍ਰਤੀ ਅਜਿਹਾ ਗ਼ੈਰ ਜ਼ਿੰਮੇਦਾਰਨਾ ਬਿਆਨ ਦੇਣਾ ਪੋਸਟ ਸਾਂਝੀ ਕਰਨਾ ਬੇਹੱਦ ਮੰਦਭਾਗਾ ਹੈ। ਜੇਕਰ ਇਸ ਪੋਸਟ ਦਾ ਦੁਸ਼ਪ੍ਰਭਾਵ ਕਿਸੇ ਵੀ ਵਿਦਿਆਰਥੀ ਉੱਤੇ ਪੈ ਜਾਵੇ ਤਾਂ ਇਸ ਦਾ ਜ਼ਿੰਮੇਵਾਰ ਫਿਰ ਕੌਣ ਹੈ। ਇਸ ਨੂੰ ਲੈਕੇ ਸਖ਼ਤ ਕਾਰਵਾਈ ਦੀ ਮੰਗ ਉੱਠ ਰਹੀ ਹੈ।