ETV Bharat / state

'ਅਕਾਲੀ ਦਲ ਟਕਸਾਲੀ ਰਾਹੀਂ ਪੰਜਾਬ ਦੀ ਕਮਾਨ ਸਾਂਭਣ ਸਿੱਧੂ' - ਗੁਰਦਾਸਪੁਰ

ਗੁਰਦਾਸਪੁਰ ਦੇ ਪਿੰਡ ਸੇਖਵਾਂ ਵਿੱਚ ਸ਼੍ਰੋਮਣੀ ਅਕਾਲੀ ਦਲ ਟਕਸਾਲੀ ਨੇ ਵੀਰਵਾਰ ਨੂੰ ਮੀਟਿੰਗ ਕੀਤੀ ਜਿਸ ਦੌਰਾਨ ਉਨ੍ਹਾਂ ਨੇ ਜਥੇਬੰਧਕ ਢਾਂਚੇ ਦਾ ਐਲਾਨ ਕੀਤਾ।

ਟਕਸਾਲੀ ਅਕਾਲੀ ਦਲ
ਨਵਜੋਤ ਸਿੱਧੂ
author img

By

Published : Jan 23, 2020, 5:04 PM IST

ਗੁਰਦਾਸਪੁਰ: ਪਿੰਡ ਸੇਖਵਾਂ ਵਿੱਚ ਸ਼੍ਰੋਮਣੀ ਅਕਾਲੀ ਦਲ ਟਕਸਾਲੀ ਨੇ ਵੀਰਵਾਰ ਨੂੰ ਮੀਟਿੰਗ ਕੀਤੀ ਜਿਸ ਦੌਰਾਨ ਉਨ੍ਹਾਂ ਨੇ ਜਥੇਬੰਧਕ ਢਾਂਚੇ ਦਾ ਐਲਾਨ ਕੀਤਾ। ਇਸ ਦੇ ਨਾਲ ਵੀ ਵੱਖ-ਵੱਖ ਅਹੁਦੇਦਾਰਾਂ ਦੀ ਨਿਯੁਕਤੀ ਕੀਤੀ।

ਵੀਡੀਓ

ਅਕਾਲੀ ਦਲ 'ਤੇ ਇੱਕ ਪਰਿਵਾਰ ਦਾ ਕਬਜ਼ਾ
ਜਗਰੂਪ ਸਿੰਘ ਸੇਖਵਾਂ ਨੇ ਕਿਹਾ ਕਿ ਪੰਜਾਬ ਵਿੱਚ ਪਾਰਟੀ ਨੂੰ ਮਜ਼ਬੂਤ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਅਕਾਲੀ ਦਲ 'ਤੇ ਇੱਕ ਪਰਿਵਾਰ ਨੇ ਕਬਜ਼ਾ ਕੀਤਾ ਹੋਇਆ ਹੈ, ਤੇ ਸਾਡਾ ਮਕਸਦ ਅਕਾਲੀ ਦਲ ਤੋਂ ਇਸ ਕਬਜ਼ੇ ਨੂੰ ਹਟਾਉਣਾ ਹੈ। ਉਨ੍ਹਾਂ ਕਿਹਾ ਕਿ ਇਸ ਵੇਲੇ ਪੰਜਾਬ ਨੂੰ ਇਮਾਨਦਾਰ ਆਗੂਆਂ ਦੀ ਲੋੜ ਹੈ, ਜਿਸ ਕਰਕੇ ਟਕਸਾਲੀ ਅਕਾਲੀ ਦਲ ਬੈਂਸ ਭਰਾਵਾਂ, ਸੁਖਪਾਲ ਖਹਿਰਾ, ਧਰਮਵੀਰ ਗਾਂਧੀ ਵਰਗੇ ਈਮਾਨਦਾਰ ਲੋਕਾਂ ਨੂੰ ਇੱਕ ਝੰਡੇ ਦੇ ਹੇਠਾਂ ਅੱਗੇ ਲੈ ਕੇ ਆ ਰਿਹਾ ਹੈ।

ਟਕਸਾਲੀ ਅਕਾਲੀ ਦਲ ਦੇ ਨੌਜਵਾਨ ਆਗੂ ਨੇ ਕਿਹਾ ਕਿ ਸਾਰੇ ਦਲ ਜੋ ਟਕਸਾਲੀ ਅਕਾਲੀ ਦਲ ਦੇ ਸਮਰਥਨ ਵਿੱਚ ਆਉਂਦੇ ਹਨ, ਉਹ ਚਾਹੁੰਦੇ ਹਨ ਕਿ ਨਵਜੋਤ ਸਿੰਘ ਸਿੱਧੂ ਉਨ੍ਹਾਂ ਦੇ ਨਾਲ ਖੜ੍ਹੇ ਹੋਣ। ਇਸ ਦੇ ਚੱਲਦਿਆਂ ਉਨ੍ਹਾਂ ਨੇ ਨਵਜੋਤ ਸਿੱਧੂ ਨੂੰ ਅਪੀਲ ਕੀਤੀ ਕਿ ਉਹ ਕਾਂਗਰਸ ਛੱਡ ਕੇ ਅਕਾਲੀ ਦਲ ਦਾ ਹਿੱਸਾ ਬਣਨ। ਕੀ ਟਕਸਾਲੀ ਅਕਾਲੀ ਦਲ ਪੰਜਾਬ ਵਿੱਚ ਇੱਕ ਮਜਬੂਤ ਪਾਰਟੀ ਬਣ ਪਾਉਂਦੀ ਹੈ ਜਾਂ ਨਹੀਂ, ਇਹ ਤਾਂ ਆਉਣ ਵਾਲੇ ਵਕਤ ਵਿੱਚ ਪਤਾ ਲੱਗੇਗਾ?

Intro:ਟਕਸਾਲੀ ਅਕਾਲੀ ਦਲ ਚਾਹੁੰਦਾ ਹੈ ਕਿ  ਨਵਜੋਤ ਸਿੱਧ ਅੱਗੇ ਆਉਣ ਅਤੇ ਟਕਸਾਲੀ ਅਕਾਲੀ ਦਲ  ਦੇ ਜਰਿਏ ਪੰਜਾਬ ਦੀ ਕਮਾਂਡ ਸੰਭਾਲੇ ਇਹ ਕਹਿਣਾ ਹੈ ਟਕਸਾਲੀ ਅਕਾਲੀ ਦਲ  ਦੇ ਕਾਦਿਆ ਹਲਕਾ ਇਨਚਾਰਜ ਜਗਰੂਪ ਸਿੰਘ ਸੇਖਵਾਂ ਦਾ ਜਿਨ੍ਹਾਂ ਵਲੋਂ ਟਕਸਾਲੀ ਅਕਾਲੀ ਦਲ ਦੀ ਜਿਲਾ ਗੁਰਦਾਸਪੁਰ ਦੇ ਜਥੇਬੰਧਕ ਢਾਂਚੇ ਦਾ ਏਲਾਨ ਕੀਤਾ ਗਿਆ  2022 ਦੀਆ ਚੋਣਾਂ ਨੂੰ ਲੈ ਕੇ ਤਿਆਰ ਹੋਏ ਅਕਾਲੀ ਦਲ ਟਕਸਾਲੀ ਵੱਲੋਂ  ਗੁਰਦਾਸਪੁਰ  ਦੇ ਪਿੰਡ ਸੇਖਵਾਂ ਵਿੱਚ ਮੀਟਿੰਗ ਕਰਦੇ ਹੋਏ ਜਿਲਾ ਜਥੇਬੰਧਕ ਢਾਂਚੇ ਦਾ ਏਲਾਨ ਕੀਤਾ ਇਸ ਏਲਾਨ ਵਿੱਚ ਅਕਾਲੀ ਦਲ ਟਕਸਾਲੀ  ਦੇ ਵੱਲੋਂ ਵੱਖ ਵੱਖ ਅਹੁਦੇਦਾਰ ਬਨਾਏ ਗਏ ਇਸ ਮੋਕੇ ਵੱਡੀ ਗਿਣਤੀ ਚ ਅਕਾਲੀ ਦਲ ਟਕਸਾਲੀ  ਦੇ ਵਰਕਰ ਪੁੱਜੇ ਹੋਏ ਸਨBody:.ਜਿਥੇ ਅਕਾਲੀ ਦਲ ਬਾਦਲ ਦੇ ਖਿਲਾਫ ਸੁਖਦੇਵ ਸਿੰਘ ਢੀਂਡਸਾ ਦੇ ਬੇਟੇ ਹੁਣ ਖੁਲ ਕੇ ਬਾਦਲ ਪਰਿਵਾਰ ਤੇ ਨਿਸ਼ਾਨੇ ਲਗਾ ਰਹੇ ਹਨ ਉਥੇ ਹੀ ਅਕਾਲੀ ਦਲ ਟਕਸਾਲੀ ਦੇ ਜਨਰਲ ਸਕੱਤਰ ਸੇਵਾ ਸਿੰਘ ਸੇਖਵਾਂ ਦੇ ਬੇਟੇ ਜਗਰੂਪ ਸਿੰਘ ਸੇਖਵਾਂ ਵੀ ਖੁਲੇ ਕੇ  ਬਾਦਲ ਪਰਿਵਾਰ ਦੇ ਖਿਲਾਫ ਡਟ ਚੁਕੇ ਹਨ ਯੂਥ ਨੇਤਾ ਜਗਰੂਪ ਸਿੰਘ ਸੇਖਵਾਂ ਨੇ ਆਖਿਆ ਕਿ ਅਕਾਲੀ ਦਲ ਟਕਸਾਲੀ ਈਮਾਨਦਾਰ ਅਤੇ ਟਕਸਾਲੀ ਆਗੁਓ ਨੂੰ ਇਕਠਾ ਕਰਦੇ ਹੋਏ ਉਨ੍ਹਾਂਨੂੰ ਅੱਗੇ ਲੈ ਕੇ ਆ ਰਿਹਾ ਹੈ ਉਥੇ ਹੀ  ਸੇਖਵਾਂ ਨੇ ਕਿਹਾ ਕਿ ਇਸ ਸਮੇਂ ਪੰਜਾਬ ਨੂੰ ਈਮਾਨਦਾਰ ਆਗੂਆਂ ਦੀ ਜ਼ਰੂਰਤ ਹੈ ਇਸ ਲਈ ਟਕਸਾਲੀ ਅਕਾਲੀ ਦਲ ਬੈਂਸ ਭਰਾ  , ਸੁਖਪਾਲ ਖੈਹਰਾ  ,  ਧਰਮਵੀਰ ਗਾਂਧੀ ਜਿਵੇਂ ਈਮਾਨਦਾਰ ਲੋਕੋ ਨੂੰ ਇੱਕ ਝੰਡੇ  ਦੇ ਹੇਠਾਂ ਅੱਗੇ ਲੈ ਕੇ ਆ ਰਿਹਾ ਹੈ ਅਤੇ ਨਾਲ ਹੀ ਟਕਸਾਲੀ ਅਕਾਲੀ ਦਲ ਚਾਹੁੰਦਾ ਹੈ ਕਿ ਨਵਜੋਤ ਸਿੰਘ ਸਿੱਧ ਵੀ ਇਸ ਗੱਠਜੋਡ਼ ਵਿੱਚ ਸ਼ਾਮਿਲ ਹੋਣ ਅਤੇ ਇਕ ਈਮਾਨਦਾਰ ਟੀਮ  ਦੇ ਨਾਲ ਮਿਲਕੇ ਪੰਜਾਬ ਦੀ ਕਮਾਂਡ ਸੰਭਾਲੇ ਇਸ ਦੇ ਨਾਲ ਹੀ  ਜਗਰੂਪ ਸਿੰਘ ਸੇਖਵਾਂ ਨੇ ਆਖਿਆ ਕਿ  ਦਿੱਲੀ ਚੋਣਾਂ ਨੂੰ ਲੈ ਕੇ ਅਕਾਲੀ ਦਲ ਸੀ ਏ ਏ ਨੂੰ ਲੈ ਕੇ ਚੋਣਾਂ ਵਿੱਚ ਪਿੱਛੇ ਨਹੀ ਹਟਿਆ ਸਗੋਂ ਭਾਜਪਾ ਹਾਈ ਕਮਾਂਡ ਵਲੋਂ  ਉਨ੍ਹਾਂਨੂੰ ਸਾਫ਼ ਤੌਰ ਉੱਤੇ ਟਿੱਕਟਾਂ ਲਈ ਠੋਕਵਾਂ  ਜਵਾਬ  ਦੇ ਦਿਤਾ ਅਤੇ  ਦਿੱਲੀ ਚੋਣਾਂ  ਦੇ ਦਰਵਾਜੇ ਅਕਾਲੀ ਦਲ ਲਈ ਬੰਦ ਕਰ ਦਿੱਤੇ ਅਤੇ ਹੁਣ ਅਕਾਲੀ ਦਲ ਆਪਣੀ ਸਾਖ ਬਚਾਉਣ ਲਈ ਸੀ ਏ ਏ ਦਾ ਸਹਾਰਾ ਲੈ ਰਿਹਾ ਹੈ 
ਬਾਈਟ .  .  .  .  . ਜਗਰੂਪ ਸਿੰਘ ਸੇਖਵਾਂ  (  ਕਾਦਿਆ ਹਲਕਾ ਇਨਚਾਰਜ ਟਕਸਾਲੀ ਅਕਾਲੀ ਦਲ  )Conclusion:
ETV Bharat Logo

Copyright © 2025 Ushodaya Enterprises Pvt. Ltd., All Rights Reserved.