ETV Bharat / state

ਏਅਰ ਸਟ੍ਰਾਈਕ ਅੱਤਵਾਦ ਨੂੰ ਮੂੰਹ ਤੋੜਵਾਂ ਜਵਾਬ ਹੈ: ਸੁਨੀਲ ਜਾਖੜ - ਗੁਰਦਾਸਪੁਰ

ਸੁਨੀਲ ਜਾਖੜ ਨੇ ਵੱਖ-ਵੱਖ ਸਮਾਗਮਾਂ 'ਚ ਕੀਤੀ ਸ਼ਿਰਕਤ। ਕਿਹਾ ਹਵਾਈ ਸਟ੍ਰਾਇਕ ਅੱਤਵਾਦ ਨੂੰ ਮੂੰਹ ਤੋੜਵਾਂ ਜਵਾਬ ਹੈ।

ਸੁਨੀਲ ਜਾਖੜ
author img

By

Published : Feb 27, 2019, 7:59 PM IST

ਗੁਰਦਾਸਪੁਰ: ਸ਼ਹਿਰ 'ਚ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਸੁਨੀਲ ਜਾਖੜ ਨੇ ਵੱਖ-ਵੱਖ ਸਮਾਗਮਾਂ 'ਚ ਸ਼ਿਰਕਤ ਕੀਤੀ। ਇਸ ਦੌਰਾਨ ਸੁਨੀਲ ਜਾਖੜ ਨੇ ਹਵਾਈ ਸਟ੍ਰਾਇਕ ਬਾਰੇ ਬੋਲਦਿਆਂ ਕਿਹਾ ਕਿ ਭਾਰਤ ਵਲੋਂ ਕੀਤੀ ਏਅਰ ਸਟ੍ਰਾਈਕ ਅੱਤਵਾਦ ਨੂੰ ਮੂੰਹ ਤੋੜਵਾਂ ਜਵਾਬ ਹੈ। ਉਨ੍ਹਾਂ ਕਿਹਾ ਕਿ ਪਾਕਿਸਤਾਨ ਨੇ ਕਦੇ ਵੀ ਆਪਣੇ ਤੇ ਕੀਤੀ ਕਾਰਵਾਈ ਨੂੰ ਨਹੀਂ ਮੰਨਿਆਂ ਤੇ ਇਸ ਵਾਰ ਵੀ ਉਸ ਦਾ ਰਵੱਈਆ ਅਜਿਹਾ ਹੀ ਹੈ।

ਸੁਨੀਲ ਜਾਖੜ ਨੇ ਵੱਖ-ਵੱਖ ਸਮਾਗਮਾਂ 'ਚ ਕੀਤੀ ਸ਼ਿਰਕਤ
ਸੁਨੀਲ ਜਾਖੜ ਨੇ ਕਿਹਾ ਕਿ ਹੁਣ ਵੀ ਪਾਕਿਸਤਾਨ ਅੱਤਵਾਦ ਤੋਂ ਗੁਰੇਜ਼ ਕਰੇ ਅਤੇ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਅਮਨ ਸ਼ਾਂਤੀ ਦੇ ਫ਼ਲਸਫ਼ੇ ਤੇ ਚਲੇ। ਉਨ੍ਹਾਂ ਕਿਹਾ ਕਿ ਭਾਰਤ ਦੇ ਸਰਹੱਦੀ ਇਲਾਕਿਆਂ 'ਚ ਅਲਰਟ ਜਾਰੀ ਹੈ ਤੇ ਇਹ ਅਲਰਟ ਗੁਆਂਢੀ ਦੇਸ਼ ਪਾਕਿਸਤਾਨ ਦੀ ਮਾੜੀ ਨੀਯਤ ਨੂੰ ਵੇਖਦਿਆਂ ਕੀਤਾ ਗਿਆ ਹੈ।ਜਾਖੜ ਨੇ ਕਿਹਾ ਕਿ ਪਿਛਲੀ ਸਰਜਿਕਲ ਸਟ੍ਰਾਈਕ ਦੌਰਾਨ ਸਰਹੱਦੀ ਇਲਾਕੇ ਖ਼ਾਲੀ ਕਰਨ ਦੇ ਆਦੇਸ਼ ਦਿੱਤੇ ਗਏ ਸਨ ਪਰ ਇਸ ਵਾਰ ਅਜਿਹੇ ਹਾਲਾਤ ਹੁਣ ਤੱਕ ਨਹੀਂ ਆਉਣ ਦਿਤੇ ਗਏ ਹਨ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਸਰਹੱਦੀ ਇਲਾਕਿਆਂ ਦੇ ਲੋਕਾਂ ਨਾਲ ਹਰ ਸਥਿਤੀ 'ਚ ਉਨ੍ਹਾਂ ਦੇ ਨਾਲ ਖੜ੍ਹੀ ਹੈ।

Intro:ਐਂਕਰ ,: ਭਾਰਤ ਵਲੋਂ ਕੀਤੀ ਏਅਰ ਸਟ੍ਰਿਕ ਅੱਤਵਾਦ ਨੂੰ ਮੂੰਹ ਤੋੜ ਜਵਾਬ ਹੈ ਇਹ ਕਹਿਣਾ ਹੈ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਅਤੇ ਲੋਕ ਸਭਾ ਮੇਮਬਰ ਸੁਨੀਲ ਜਾਖੜ ਦਾ ਇਸ ਦੇ ਨਾਲ ਹੀ ਸੁਨੀਲ ਜਾਖੜ ਨੇ ਆਖਿਆ ਕਿ ਪਾਕਿਸਤਾਨ ਨੇ ਕਦੇ ਵੀ ਆਪਣੇ ਤੇ ਹੋਈ ਕਾਰਵਾਈ ਨੂੰ ਨਹੀਂ ਮੰਨਿਆ ਅਤੇ ਇਸ ਵਾਰ ਵੀ ਉਸ ਦਾ ਰਾਵਿਆ ਐਸਾ ਹੀ ਹੈ । ਸੁਨੀਲ ਜਾਖੜ ਨੇ ਆਖਿਆ ਕਿ ਹੁਣ ਵੀ ਪਾਕਿਸਤਾਨ ਅੱਤਵਾਦ ਤੋਂ ਗੁਰੇਜ਼ ਕਰੇ ਅਤੇ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਅਮਨ ਸ਼ਾਂਤੀ ਦੇ ਫਲਸਫੇ ਤੇ ਚਲੇ ਤਾਂ ਭਾਰਤ ਅਮਨ ਦਾ ਹੱਥ ਵਧਾਵੇ ਤਾਂ ਜੋ ਦੋਵਾਂ ਦੇਸ਼ਾਂ ਚ ਅਮਨ ਸ਼ਾਂਤੀ ਹੋ ਸਕੇ ।

Body:ਵੀ ਓ ,: ਗੁਰਦਾਸਪੁਰ ਚ ਵੱਖ ਵੱਖ ਸਮਾਗਮਾਂ ਚ ਸ਼ਾਮਿਲ ਹੋਣ ਪਹੁਚੇ ਸਾਂਸਦ ਸੁਨੀਲ ਜਾਖੜ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਆਖਿਆ ਕਿ ਜੋ ਭਾਰਤ ਵਲੋਂ ਏਅਰ ਸਟ੍ਰਿਕ ਕੀਤੀ ਗਈ ਹੈ ਉਹ ਅੱਤਵਾਦ ਨੂੰ ਮੂੰਹ ਤੋੜ ਜਵਾਬ ਹੈ ਅਤੇ ਉਹਨਾਂ ਆਖਿਆ ਕਿ ਭਾਰਤ ਦੇ ਸਰਹੱਦੀ ਇਲਾਕਿਆਂ ਚ ਅਲਰਟ ਜਾਰੀ ਹੈ ਉਹ ਗੁਆਂਢੀ ਦੇਸ਼ ਪਾਕਿਸਤਾਨ ਦੀ ਮਾੜੀ ਨੀਯਤ ਨੂੰ ਦੇਖਦੇ ਹੋਏ ਕੀਤਾ ਗਿਆ ਹੈ ਜਾਖੜ ਨੇ ਆਖਿਆ ਕਿ ਪਿਛਲੀ ਹੋਈ ਸੁਰਜਿਕੈਲ ਸਟ੍ਰਿਕ ਦੌਰਾਨ ਸਰਹੱਦੀ ਇਲਾਕੇ ਖਾਲੀ ਕਰਨ ਦੇ ਆਦੇਸ਼ ਦਿੱਤੇ ਗਏ ਸਨ ਲੇਕਿਨ ਇਸ ਵਾਰ ਐਸੇ ਹਾਲਾਤ ਹੁਣ ਤੱਕ ਨਹੀਂ ਆਉਣ ਦਿਤੇ ਗਏ ਹਨ ਇਸ ਦੇ ਨਾਲ ਹੀ ਉਹਨਾਂ ਆਖਿਆ ਕਿ ਸਰਹਦ ਦੇ ਲੋਕਾਂ ਨਾਲ ਸਰਕਾਰ ਖੜੀ ਹੈ ਅਤੇ ਉਹਨਾਂ ਨੂੰ ਹੌਸਲਾ ਰੱਖਣਾ ਚਾਹੀਦਾ ਹੈ ।

Conclusion:ਵੀ ਓ , ਸੁਨੀਲ ਜਾਖੜ ਨੇ ਆਖਿਆ ਕਿ ਪੰਜਾਬ
ਦੇ ਮੁੱਖ ਮਾਨਟੀ ਕਪਤਾਨ ਅਮਰਿੰਦਰ ਸਿੰਘ ਰਾਜਨੀਤਿਕ ਤੌਰ ਤੇ ਨਹੀਂ ਬਲਕਿ ਮਾਹੌਲ ਨੂੰ ਦੇਖਦੇ ਹੋਏ ਜਲਦ ਸਰਹੱਦੀ ਇਲਾਕਿਆਂ ਚ ਦੌਰਾ ਕਰਨ ਜਾ ਰਹੇ ਹਨ ਤਾਂ ਜੋ ਉਹਨਾਂ ਸਰਹੱਦੀ ਲੋਕਾਂ ਨੂੰ ਇਹ ਦੱਸਿਆ ਜਾ ਸਕੇ ਕਿ
ਪੰਜਾਬ ਸਰਕਾਰ ਉਹਨਾਂ ਨਾਲ ਹਰ ਵੇਲੇ ਹਰ ਸਥਿਤੀ ਚ ਉਹਨਾਂ ਨਾਲ ਖੜੀ ਹੈ

ETV Bharat Logo

Copyright © 2024 Ushodaya Enterprises Pvt. Ltd., All Rights Reserved.