ਗੁਰਦਾਸਪੁਰ: ਪੰਜਾਬ ਦੀ ਪੋਲ ਗਿਣਤੀ ਨੂੰ ਲੈਕੇ ਜਿੱਥੇ ਸਿਆਸੀ ਮਾਹਿਰਾਂ ਵੱਲੋਂ ਹੰਗ ਅਸੰਬਲੀ ਦੇ ਕਿਆਸ ਲਗਾਏ ਜਾ ਰਹੇ ਹਨ, ਉੱਥੇ ਹੀ ਸ਼੍ਰੋਮਣੀ ਅਕਾਲੀ ਦਲ ਪਾਰਟੀ ਦੇ ਉਪ ਪ੍ਰਧਾਨ (Vice President of Shiromani Akali Dal Party) ਅਤੇ ਅਕਾਲੀ ਦਲ ਪਾਰਟੀ ਤੋਂ ਬਟਾਲਾ ਦੇ ਉਮੀਦਵਾਰ (Batala candidate from Akali Dal party) ਸੁੱਚਾ ਸਿੰਘ ਛੋਟੇਪੁਰ ਦਾ ਕਹਿਣਾ ਹੈ ਕਿ ਪੰਜਾਬ ਦੇ ਪਿਛਲੇ ਇਤਿਹਾਸ ‘ਚ ਕਦੇ ਹੰਗ ਅਸੰਬਲੀ ਨਹੀਂ ਬਣੀ, ਉਨ੍ਹਾਂ ਕਿਹਾ ਕਿ ਪੰਜਾਬ ਦੇ ਲੋਕਾਂ ਨੇ ਹਮੇਸ਼ਾ ਹੀ ਇੱਕ ਤਰਫ਼ਾ ਫੈਸਲਾ ਹੀ ਕੀਤਾ ਹੈ।
ਅਕਾਲੀ ਦਲ ਸੁੱਚਾ ਸਿੰਘ ਛੋਟੇਪੁਰ ਨੇ ਪੰਜਾਬ ਅੰਦਰ ਸਰਕਾਰ ਬਣਾਉਣ ਲਈ ਬੀਜੇਪੀ ਨਾਲ ਸਮਝੌਤੇ ( alliance with BJP) ‘ਤੇ ਬੋਲਦਿਆ ਕਿਹਾ ਕਿ ਇਹ ਫੈਸਲਾ ਪਾਰਟੀ ਹੈ, ਉਹ ਇਸ ਬਾਰੇ ਕੁਝ ਨਹੀਂ ਬੋਲ ਸਕੇ, ਹਾਲਾਂਕਿ ਬੀਜੇਪੀ ਆਗੂ ਫ਼ਤਿਹਗੰਜ ਬਾਜਵਾ ਵੱਲੋਂ ਅਕਾਲੀ ਦਲ (Akali Dal) ਨਾਲ ਸਮਝੌਤੇ ਬਾਰੇ ਬਿਆਨ ‘ਤੇ ਸੁੱਚਾ ਸਿੰਘ ਛੋਟੇਪੁਰ ਕੁਝ ਵੀ ਨਾ ਬੋਲੇ, ਸਗੋਂ ਉਨ੍ਹਾਂ ਨੇ ਪੂਰੇ ਵਿਸ਼ਵਾਸ ਨਾਲ ਕਿਹਾ ਕਿ ਇਨ੍ਹਾਂ ਚੋਣਾਂ ਵਿੱਚ ਅਕਾਲੀ ਦਲ ਨੂੰ ਬਸਪਾ ਤੋਂ ਇਲਾਵਾ ਹੋਰ ਸਮਝੌਤੇ ਦੀ ਕੋਈ ਲੋੜ ਹੀ ਨਹੀਂ ਹੈ, ਕਿਉਂਕਿ ਪੰਜਾਬ ਵਿੱਚ ਅਕਾਲੀ ਦਲ ਤੇ ਬਸਪਾ ਦੀ ਸਾਂਝੀ ਸਰਕਾਰ ਆ ਰਹੀ ਹੈ।
ਇਸ ਮੌਕੇ ਉਨ੍ਹਾਂ ਨੇ ਅਕਾਲੀ ਦਲ ਦੇ ਇਤਿਹਾਸ ‘ਤੇ ਚਾਨਣਾ ਪਾਉਦੇ ਕਿਹਾ ਕਿ ਅਕਾਲੀ ਦਲ (Akali Dal) ਨੇ ਜਿੱਥੇ ਪੰਜਾਬ ਦੀ ਆਜ਼ਾਦੀ ਅਤੇ ਹੱਕਾਂ ਦੀ ਲੜਾਈ ਲੜੀ ਹੈ, ਉੱਥੇ ਹੀ ਅਕਾਲੀ ਦਲ (Akali Dal) ਨੇ ਪੰਜਾਬ ਦੇ ਵਿਕਾਸ ਨੂੰ ਵੀ ਪਹਿਲ ਦਿੱਤੀ ਹੈ।
ਉਨ੍ਹਾਂ ਕਿਹਾ ਕਿ ਅਕਾਲੀ ਦਲ ਨੇ ਪੰਜਾਬ ਦੇ ਹਰ ਵਰਗ ਦਾ ਵਿਕਾਸ ਕੀਤਾ ਹੈ, ਫਿਰ ਚਾਹੇ ਉਹ ਕਿਸਾਨ ਹੋਣ ਜਾਂ ਮਜ਼ੂਦਰ ਜਾ ਫਿਰ ਮੁਲਾਜ਼ਮ, ਉਨ੍ਹਾਂ ਕਿਹਾ ਕਿ ਅਕਾਲੀ ਦਲ ਨੇ ਹਮੇਸ਼ਾ ਹੀ ਸਾਰਿਆ ਵਰਗਾ ਦਾ ਜੀਵਨ ਪੱਧਰ ਉੱਚਾ ਚੁੱਕਿਆ ਹੈ।
ਉਨ੍ਹਾਂ ਕਿਹਾ ਕਿ ਅਕਾਲੀ ਦਲ ਦੀ ਸਰਕਾਰ ਸਮੇਂ ਪੰਜਾਬ ਦਾ ਹਰ ਵਰਗ ਖੁਸ਼ ਸੀ, ਪਰ ਕਾਂਗਰਸ ਦੀ ਸਰਕਾਰ (Congress government) ਸਮੇਂ ਪੰਜਾਬ ਦਾ ਹਰ ਵਰਗ ਕਾਂਗਰਸ ਸਰਕਾਰ (Congress government) ਤੋਂ ਦੁੱਖੀ ਸੀ, ਇਸ ਲਈ ਪੰਜਾਬ ਦੇ ਲੋਕ ਇਸ ਵਾਰ ਅਕਾਲੀ ਦਲ ਨੂੰ ਸੇਵਾ ਦਾ ਮੌਕਾ ਦੇਣਗੇ।
ਇਹ ਵੀ ਪੜ੍ਹੋ: UP assembly election: ਅਖਿਲੇਸ਼ ਦੀ ਸਰਕਾਰ ਆਈ ਤਾਂ ਮੁਖਤਾਰ ਅੰਸਾਰੀ ਜੇਲ੍ਹ ਵਿੱਚ ਨਹੀਂ ਰਹਿਣਗੇ: ਸ਼ਾਹ