ਗੁਰਦਾਸਪੁਰ : ਗੁਰਦਾਸਪੁਰ ਦੇ ਹਨੁਮਾਨ ਚੌਂਕ ਵਿਖੇ ਸਥਿਤ ਇੱਕ ਬਿਊਟੀ ਇੰਸਟੀਚਿਊਟ ਦੇ ਬਾਹਰ ਇੰਸਟੀਚਿਊਟ ਵਿੱਚ ਕੋਰਸ ਕਰਦੇ ਬੱਚਿਆਂ ਅਤੇ ਕਿਸਾਨ ਯੂਨੀਅਨ ਦੇ ਆਗੂਆਂ ਵੱਲੋਂ ਧਰਨਾ ਲਗਾ ਕੇ ਇੰਸਟੀਚਿਊਟ ਦੇ ਮਾਲਕਾਂ ਖਿਲਾਫ ਜੋਰਦਾਰ ਨਾਰੇਬਾਜੀ ਕੀਤੀ ਗਈ ਇੰਸਟੀਚਿਊਟ ਵਿੱਚ ਪੜ੍ਹਦੇ ਬੱਚਿਆਂ ਨੇ ਇਲਜ਼ਾਮ ਲਗਾਏ ਕੀ ਇੰਸਟੀਚਿਊਟ ਦੇ ਅਧਿਆਪਕਾਂ ਵੱਲੋਂ ਉਹਨਾਂ ਨੂੰ ਜਾਲੀ ਸਰਟੀਫਿਕੇਟ ਦਿੱਤੇ ਗਏ ਹਨ ਜੋ ਕਿ ਮਾਨਤਾ ਪ੍ਰਾਪਤ ਨਹੀਂ ਹਨ, ਤੇ ਜਿੰਨਾਂ ਵਿਦਿਆਰਥੀਆਂ ਨੇ ਇੱਕ ਸਾਲ ਦਾ ਕੋਰਸ ਕੀਤਾ ਹੈ ਉਹਨਾਂ ਨੂੰ ਸਰਟੀਫਿਕੇਟ ਵੀ ਤਿੰਨ ਜਾਂ ਛੇ ਮਹੀਨਿਆਂ ਦਾ ਦਿੱਤਾ ਜਾ ਰਿਹਾ ਹੈ। ਜਿਸ ਦੀ ਸ਼ਿਕਾਇਤ ਪੁਲਿਸ ਨੂੰ ਕਰਨ ਦੇ ਬਾਵਜੂਦ ਪੁਲਿਸ ਵੱਲੋਂ ਅਜੇ ਤੱਕ ਇੰਸਟੀਚਿਊਟ ਦੇ ਖਿਲਾਫ ਕੋਈ ਕਾਰਵਾਈ ਨਹੀਂ ਕੀਤੀ ਗਈ, ਜਿਸ ਕਰਕੇ ਅੱਜ ਉਨਾਂ ਨੂੰ ਮਜਬੂਰਨ ਧਰਨਾ ਲਗਾਉਣਾ ਪਿਆ।
- World Cup 2023: ਇੰਗਲੈਂਡ ਦੇ ਕਪਤਾਨ ਬਟਲਰ ਦਾ ਸ਼੍ਰੀਲੰਕਾ ਤੋਂ ਨਿਰਾਸ਼ਾਜਨਕ ਹਾਰ ਮਗਰੋਂ ਬਿਆਨ, ਕਿਹਾ- ਮੈਨੂੰ ਖੁੱਦ ਉੱਤੇ ਪੂਰਾ ਭਰੋਸਾ
- PAK vs SA Match Preview: ਦੱਖਣੀ ਅਫ਼ਰੀਕਾ ਨਾਲ ਮੈਚ 'ਚ ਪਾਕਿਸਤਾਨ ਲਈ ਕਰੋ ਜਾਂ ਮਰੋ ਦੀ ਸਥਿਤੀ, ਜਾਣੋ ਚੇਨਈ 'ਚ ਕਿਵੇਂ ਦਾ ਰਹੇਗਾ ਪਿਚ ਅਤੇ ਮੌਸਮ ਦਾ ਮਿਜਾਜ?
- World Cup 2023 ENG vs SL : ਪਥੁਮ ਨਿਸੰਕਾ ਅਤੇ ਸਦਾਰਾਵਿਕਰਮਾ ਦੇ ਅਰਧ ਸੈਂਕੜੇ ਦੀ ਬਦੌਲਤ ਸ਼੍ਰੀਲੰਕਾ ਨੇ ਇੰਗਲੈਂਡ ਨੂੰ 8 ਵਿਕਟਾਂ ਨਾਲ ਹਰਾਇਆ
ਵਿਦਿਆਰਥੀਆਂ ਨੂੰ ਦਿੱਤੇ ਜਾ ਰਹੇ ਨਕਲੀ ਸਰਟੀਫਿਕੇਟ: ਇੰਸਟੀਚਿਊਟ ਦੇ ਬਾਹਰ ਧਰਨਾ ਪ੍ਰਦਰਸ਼ਨ ਕਰ ਰਹੇ ਵਿਦਿਆਰਥੀਆਂ ਨੇ ਕਿਹਾ ਕਿ ਇੰਸਟੀਚਿਊਟ ਦੇ ਅਧਿਆਪਕਾਂ ਵੱਲੋਂ ਉਹਨਾਂ ਨੂੰ ਜੋ ਸਰਟੀਫਿਕੇਟ ਦਿੱਤੇ ਗਏ ਹਨ ਉਹ ਮਾਨਤਾ ਪ੍ਰਾਪਤ ਨਹੀਂ ਹਨ ਅਤੇ ਨਾ ਹੀ ਉਹ ਆਨਲਾਈਨ ਸ਼ੋਅ ਹੋ ਰਹੇ ਹਨ ਅਤੇ ਜੋ ਕੁੱਝ ਬੱਚਿਆ ਦੇ ਸਰਟੀਫਿਕੇਟ ਇੰਟਰਨੈਟ ਤੇ ਆਨਲਾਈਨ ਸ਼ੋਅ ਹੋ ਰਹੇ ਹਨ। ਉਹਨਾਂ ਵਿੱਚ ਵੀ ਜਿਨਾਂ ਬੱਚਿਆਂ ਨੇ ਇੱਕ ਸਾਲ ਦਾ ਕੋਰਸ ਕੀਤਾ ਹੈ ਪਰ ਉਹਨਾਂ ਦੇ ਸਰਟੀਫਿਕੇਟ ਇੰਟਰਨੈਟ ਤੇ ਤਿੰਨ ਜਾਂ ਛੇ ਮਹੀਨੇ ਦੇ ਸ਼ੋਅ ਹੋ ਰਹੇ ਹਨ। ਉਹਨਾਂ ਕਿਹਾ ਕਿ ਇੰਸਟੀਚਿਊਟ ਨੇ ਉਹਨਾਂ ਦੇ ਨਾਲ ਠੱਗੀ ਕੀਤੀ ਹੈ। ਜਿਸ ਕਰਕੇ ਉਹਨਾਂ ਨੇ ਇੰਸਟੀਚਿਊਟ ਦੀ ਸ਼ਿਕਾਇਤ ਪੁਲਿਸ ਨੂੰ ਕੀਤੀ ਸੀ, ਪਰ ਦੋ ਹਫਤੇ ਬੀਤ ਜਾਣ ਦੇ ਬਾਵਜੂਦ ਵੀ ਇੰਸਟੀਚਿਊਟ ਦੇ ਉੱਪਰ ਕੋਈ ਕਾਰਵਾਈ ਨਹੀਂ ਕੀਤੀ ਗਈ। ਜਿਸ ਕਰਕੇ ਅੱਜ ਉਹਨਾਂ ਨੂੰ ਮਜਬੂਰਨ ਇੰਸਟੀਚਿਊਟ ਦੇ ਬਾਹਰ ਧਰਨਾ ਲਗਾਉਣਾ ਪਿਆ ਉਹਨਾਂ ਮੰਗ ਕੀਤੀ ਹੈ ਕਿ ਇਸ ਇੰਸਟੀਚਿਊਟ ਦੇ ਖਿਲਾਫ ਸਖਤ ਕਾਰਵਾਈ ਕੀਤੀ ਜਾਵੇ, ਜੋ ਬੱਚਿਆਂ ਦੇ ਭਵਿੱਖ ਨਾਲ ਖਿਲਵਾੜ ਕਰ ਰਿਹਾ ਹੈ।
ਪੁਲਿਸ ਨੇ ਦਿੱਤਾ ਨਿਰਪੱਖ ਜਾਂਚ ਦਾ ਭਰੋਸਾ: ਮੌਕੇ 'ਤੇ ਧਰਨੇ ਦੇ ਰਹੇ ਨੌਜਵਾਨ ਵਿਦਿਆਰਥੀਆਂ ਦੇ ਧਰਨੇ ਦੀ ਖਬਰ ਮਿਲਦੇ ਹੀ ਮੌਕੇ 'ਤੇ ਪਹੁੰਚੇ ਡੀਐਸਪੀ ਰਾਜਬੀਰ ਸਿੰਘ ਨੇ ਬੱਚਿਆਂ ਨੂੰ ਭਰੋਸਾ ਦਿੱਤਾ ਕਿ ਇਸ ਮਾਮਲੇ ਵਿੱਚ ਜਾਂਚ ਕੀਤੀ ਜਾ ਰਹੀ ਹੈ ਅਤੇ ਪੂਰੇ ਮਾਮਲੇ ਦੀ ਗੰਭੀਰਤਾ ਨਾਲ ਪੜਤਾਲ ਕਰਕੇ ਚਾਰ ਦਿਨਾਂ ਦੇ ਅੰਦਰ-ਅੰਦਰ ਇਸ ਮਾਮਲੇ ਨੂੰ ਹੱਲ ਕਰ ਦਿੱਤਾ ਜਾਵੇਗਾ। ਜੇਕਰ ਇੰਸਟੀਟਿਊਟ ਦਾ ਕੋਈ ਵਿਅਕਤੀ ਕਸੂਰਵਾਰ ਪਾਇਆ ਗਿਆ ਤਾਂ ਉਸਦੇ ਖਿਲਾਫ ਸਖਤ ਕਾਰਵਾਈ ਕੀਤੀ ਜਾਵੇਗੀ। ਡੀਐਸਪੀ ਰਾਜਬੀਰ ਸਿੰਘ ਵੱਲੋਂ ਬੱਚਿਆ ਨੂੰ ਕਾਰਵਾਈ ਕਰਨ ਦਾ ਭਰੋਸਾ ਦਿੰਦੇ ਹੋਏ ਧਰਨੇ ਨੂੰ ਸਮਾਪਤ ਕੀਤਾ ਗਿਆ।