ETV Bharat / state

ਗੁਰਦਾਸਪੁਰ: ਹੋਟਲ 'ਚ ਵਿਆਹ ਪਾਰਟੀ ਦੌਰਾਨ ਚੱਲੀ ਗੋਲੀ, ਲਾੜਾ ਜ਼ਖ਼ਮੀ - ਲਾੜਾ ਜ਼ਖ਼ਮੀ

ਗੁਰਦਾਸਪੁਰ ਦੇ ਜਲੰਧਰ-ਅੰਮ੍ਰਿਤਸਰ ਬਾਈਪਾਸ ਰੋਡ 'ਤੇ ਵਿਕਟੋਰੀਆ ਰੈਸਟੋਰੈਂਟ ਵਿੱਚ ਇੱਕ ਵਿਆਹ ਪਾਰਟੀ ਦੌਰਾਨ ਲਾੜੇ ਦੇ ਗੋਲੀ ਵੱਜਣ ਕਾਰਨ ਜ਼ਖ਼ਮੀ ਹੋਣ ਦੀ ਸੂਚਨਾ ਹੈ। ਗੋਲੀ ਲਾੜੇ ਦੇ ਦੋਸਤਾਂ ਵੱਲੋਂ ਚਲਾਈ ਦੱਸੀ ਜਾ ਰਹੀ ਹੈ। ਫ਼ਿਲਹਾਲ ਪੁਲਿਸ ਨੇ ਮੌਕੇ 'ਤੇ ਪੁੱਜ ਕੇ ਜਾਂਚ ਅਰੰਭ ਦਿੱਤੀ ਹੈ।

ਹੋਟਲ 'ਚ ਵਿਆਹ ਪਾਰਟੀ ਦੌਰਾਨ ਚੱਲੀ ਗੋਲੀ, ਲਾੜਾ ਜ਼ਖ਼ਮੀ

author img

By

Published : Oct 11, 2020, 6:30 PM IST

ਗੁਰਦਾਸਪੁਰ: ਸੂਬੇ ਵਿੱਚ ਵਿਆਹਾਂ-ਸ਼ਾਦੀਆਂ ਅਤੇ ਸਮਾਗਮਾਂ ਅੰਦਰ ਹਥਿਆਰ ਲੈ ਕੇ ਜਾਣ ਦੀ ਮਨਾਹੀ ਦੇ ਬਾਵਜੂਦ ਇਹ ਸਿਲਸਿਲਾ ਜਿਉਂ ਦਾ ਤਿਉਂ ਜਾਰੀ ਹੈ। ਕਈ ਵਾਰੀ ਹਥਿਆਰਾਂ ਨੇ ਇਨ੍ਹਾਂ ਖ਼ੁਸ਼ੀ ਦੇ ਪਲਾਂ ਨੂੰ ਗਮਾਂ ਵਿੱਚ ਵੀ ਬਦਲ ਦਿੱਤਾ ਹੈ ਪਰ ਫਿਰ ਵੀ ਲੋਕ ਫੁਕਰਪੁਣੇ ਵਿੱਚ ਪਿੱਛੇ ਨਹੀਂ ਹਟਣਾ ਚਾਹੁੰਦੇ।

ਹੋਟਲ 'ਚ ਵਿਆਹ ਪਾਰਟੀ ਦੌਰਾਨ ਚੱਲੀ ਗੋਲੀ, ਲਾੜਾ ਜ਼ਖ਼ਮੀ

ਅਜਿਹਾ ਹੀ ਮਾਮਲਾ ਦੇਰ ਰਾਤ ਜਲੰਧਰ-ਅੰਮ੍ਰਿਤਸਰ ਬਾਈਪਾਸ ਰੋਡ 'ਤੇ ਸਥਿਤ ਇੱਕ ਵਿਕਟੋਰੀਆ ਰੈਸਟੋਰੈਂਟ ਅਤੇ ਬੈਕੁੰਟ ਹਾਲ ਵਿੱਚ ਵਾਪਰਿਆ ਹੈ, ਜਿਥੇ ਇੱਕ ਵਿਆਹ ਪਾਰਟੀ ਦੌਰਾਨ ਗੋਲੀ ਚੱਲਣ ਕਾਰਨ ਲਾੜਾ ਜ਼ਖ਼ਮੀ ਹੋ ਗਿਆ।

ਜਾਣਕਾਰੀ ਅਨੁਸਾਰ ਰੈਸਟੋਰੈਂਟ ਵਿੱਚ ਕਿਸੇ ਨਵ-ਵਿਆਹੇ ਜੋੜੇ ਦੀ ਮੰਗਣੀ ਦੀ ਪਾਰਟੀ ਚੱਲ ਰਹੀ ਸੀ। ਵਿਆਹ ਪਾਰਟੀ ਵਿੱਚ ਲਾੜੇ ਦੇ ਦੋਸਤ, ਜਿਹੜੇ ਕਿ ਹਥਿਆਰ ਲੈ ਕੇ ਪੁੱਜੇ ਸਨ, ਨੇ ਹਵਾਈ ਫ਼ਾਇਰ ਕਰਨੇ ਸ਼ੁਰੂ ਕਰ ਦਿੱਤੇ। ਇਸ ਦੌਰਾਨ ਇੱਕ ਹਵਾਈ ਫ਼ਾਇਰ ਗ਼ਲਤ ਦਿਸ਼ਾ ਵੱਲ ਹੋ ਗਿਆ ਅਤੇ ਲਾੜੇ ਦੇ ਪੈਰ ਵਿੱਚ ਜਾ ਵੱਜਿਆ। ਜ਼ਖ਼ਮੀ ਹੋਏ ਲਾੜੇ ਨੂੰ ਰਿਸ਼ਤੇਦਾਰਾਂ ਨੇ ਗੱਡੀ ਵਿੱਚ ਬਿਠਾ ਕੇ ਬਟਾਲਾ ਦੇ ਸਿਵਲ ਹਸਪਤਾਲ ਪਹੁੰਚਾਇਆ। ਕੁੱਝ ਦੇਰ ਬਾਅਦ ਇਲਾਜ ਪਿੱਛੋਂ ਲਾੜੇ ਨੂੰ ਦੁਬਾਰਾ ਰੈਸਟੋਰੈਂਟ ਲਿਆ ਕੇ ਸ਼ਗਨ ਪੂਰੇ ਕੀਤੇ ਗਏ।

ਉਧਰ, ਗੋਲੀ ਚੱਲਣ ਦੀ ਸੂਚਨਾ ਮਿਲਣ 'ਤੇ ਪੁਲਿਸ ਵੀ ਮੌਕੇ 'ਤੇ ਪੁੱਜ ਗਈ ਅਤੇ ਜਾਂਚ ਅਰੰਭ ਦਿੱਤੀ। ਐਸਐਚਓ ਅਮੋਲਕ ਸਿੰਘ ਨੇ ਕਿਹਾ ਇਸ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।

ETV Bharat Logo

Copyright © 2024 Ushodaya Enterprises Pvt. Ltd., All Rights Reserved.