ਗੁਰਦਾਸਪੁਰ: ਸ਼ਹਿਰ ਦੇ ਇੱਕ ਨਿੱਜੀ ਸਕੂਲ (A private school in the city) ਦੇ ਬਾਹਰ ਉਸ ਸਮੇਂ ਦਹਿਸ਼ਤ ਦਾ ਮਾਹੌਲ ਬਣ ਗਿਆ, ਜਦੋਂ ਉਲਟਾ ਨਾਮ ਕੇ ਚੜ੍ਹਾਉਣ ਨੂੰ ਲੈਕੇ 9ਵੀਂ ਕਲਾਸ ਦੇ 2 ਵਿਦਿਆਰਥੀ ਸਕੂਲ ਦੇ ਬਾਹਰ ਆਪਸ ਵਿੱਚ ਭੀੜ ਗਏ। ਇਸ ਮੌਕੇ ਇੱਕ ਬੱਚੇ ਨੇ ਦੂਸਰੇ ਬੱਚੇ ਦੇ ਸਿਰ ਵਿੱਚ ਦਾਤਰ ਮਾਰ ਕੇ ਉਸ ਨੂੰ ਗੰਭੀਰ ਰੂਪ ਵਿੱਚ ਜ਼ਖ਼ਮੀ (Injured) ਕਰ ਦਿੱਤਾ, ਜਿਸ ਤੋਂ ਬਾਅਦ ਸਕੂਲ ਦੇ ਅਧਿਆਪਕਾਂ ਨੇ ਜ਼ਖ਼ਮੀ ਬੱਚੇ ਨੂੰ ਇਲਾਜ ਲਈ ਸਿਵਲ ਹਸਪਤਾਲ ਭੇਜ ਦਿੱਤਾ ਅਤੇ ਦੂਸਰੇ ਬੱਚੇ ਨੂੰ ਕਾਬੂ ਕਰ ਲਿਆ ਅਤੇ ਕਿਹਾ ਕਿ ਬਣਦੀ ਕਾਰਵਾਈ ਕੀਤੀ ਜਾ ਰਹੀ ਹੈ।
ਇਸ ਸੰਬੰਧੀ ਜਾਣਕਾਰੀ ਦਿੰਦਿਆਂ ਜ਼ਖ਼ਮੀ ਹੋਏ ਪੀੜਤ ਬੱਚੇ ਜਸ਼ਨ ਦੇ ਤਾਏ ਕੁਲਦੀਪ ਸਿੰਘ ਨੇ ਦੱਸਿਆ ਕਿ ਇਸ ਬੱਚੇ ਦਾ ਪਿਤਾ ਵਿਦੇਸ਼ ਵਿੱਚ ਰਹਿੰਦਾ ਹੈ ਅਤੇ ਰੋਜ਼ਾਨਾਂ ਦੀ ਤਰ੍ਹਾਂ ਇਹ ਬੱਚਾ ਜਸ਼ਨ ਸਕੂਲ ਵਿੱਚ ਗਿਆ ਸੀ ਅਤੇ ਇਸ ਦੀ ਹੀ ਕਲਾਸ (Class) ਵਿੱਚ ਪੜ੍ਹਦੇ ਸੰਗਤਾਰ ਸਿੰਘ ਨਾਮ ਦੇ ਬੱਚੇ ਨੇ ਇਸ ਦਾ ਪੁੱਠਾ ਨਾਮ ਲੈਕੇ ਇਸ ਨੂੰ ਚੜਾਉਣਾ ਸ਼ੁਰੂ ਕਰ ਦਿੱਤਾ। ਉਨ੍ਹਾਂ ਦੱਸਿਆ ਕਿ ਇਹ ਬੱਚਾ ਪਹਿਲਾਂ ਵੀ ਇਸ ਦਾ ਪੁੱਠਾ ਨਾਮ ਲੈਕੇ ਇਸ ਨੂੰ ਤੰਗ ਕਰਦਾ ਸੀ। ਜਿਸ ਨੂੰ ਲੈਕੇ ਅੱਜ ਮੁਲਜ਼ਮ ਨੇ ਇਸ ‘ਤੇ ਹਮਲਾ (Attack) ਕਰ ਦਿੱਤਾ। ਜ਼ਖ਼ਮੀ ਹਾਲਾਤ ਵਿੱਚ ਪੀੜਤ ਬੱਚੇ ਨੂੰ ਇਲਾਜ ਲਈ ਸ਼ਹਿਰ ਦੇ ਸਿਵਲ ਹਸਪਤਾਲ (The city's civil hospital) ਵਿੱਚ ਭਰਤੀ ਕਰਵਾ ਦਿੱਤਾ ਗਿਆ ਹੈ।
ਇਹ ਵੀ ਪੜ੍ਹੋ: ਸਿੱਧੂ ਮੂਸੇਵਾਲਾ ਕਤਲ ਮਾਮਲਾ: ਸੁਰੱਖਿਆ ਕਟੌਤੀ ਬਣਿਆ ਕਤਲ ਦਾ ਵੱਡਾ ਕਾਰਨ !
ਇਸ ਮਾਮਲੇ ਸਬੰਧੀ ਜਾਣਕਾਰੀ ਦਿੰਦਿਆਂ ਸਕੂਲ ਦੇ ਅਧਿਆਪਕ (School teachers) ਗੁਰਪ੍ਰੀਤ ਸਿੰਘ ਨੇ ਦੱਸਿਆ ਕਿ ਉਹ ਦੋਵੇਂ ਬੱਚੇ 9ਵੀਂ ਕਲਾਸ ਵਿੱਚ ਪੜ੍ਹਦੇ ਹਨ, ਜਦੋਂ ਉਨ੍ਹਾਂ ਨੂੰ ਸੂਚਨਾ ਮਿਲੀ ਕਿ ਸਕੂਲ ਦੇ ਬਾਹਰ ਇਹ ਦੋਵੇਂ ਬੱਚੇ ਆਪਸ ਵਿੱਚ ਲੜ ਪਏ ਹਨ ਅਤੇ ਇੱਕ ਬੱਚਾ ਜ਼ਖਮੀ ਹੋ ਗਿਆ ਹੈ। ਜਿਸ ਦੇ ਸਿਰ ਉੱਪਰ ਤੇਜ਼ਧਾਰ ਹਥਿਆਰ ਦੇ ਨਾਲ ਹਮਲਾ ਕੀਤਾ ਗਿਆ ਸੀ। ਉਨ੍ਹਾਂ ਕਿਹਾ ਕਿ ਜ਼ਖ਼ਮੀ ਹੋਏ ਬੱਚੇ ਜਸ਼ਨ ਨੂੰ ਤੁਰੰਤ ਸਿਵਲ ਹਸਪਤਾਲ ਪਹੁੰਚਾ ਦਿੱਤਾ ਗਿਆ ਹੈ।
ਇਹ ਵੀ ਪੜ੍ਹੋ: ਮੱਤੇਵਾੜਾ ਜੰਗਲ ਨੂੰ ਲੈ ਕੇ ਵੱਡੀ ਖ਼ਬਰ, ਸਰਕਾਰ ਰੱਦ ਕਰੇਗੀ ਪ੍ਰੋਜੈਕਟ