ਗੁਰਦਾਸਪੁਰ: ਪੰਜਾਬ ਅੰਦਰ ਲੁਟੇਰਿਆਂ ਦੇ ਬੁਲੰਦ ਹੌਂਸਲਿਆਂ ਦਾ ਇੱਕ ਹੋਰ ਮਾਮਲਾ ਬਟਾਲਾ ਦੇ ਇਤਹਾਸਿਕ ਗੁਰਦਵਾਰਾ ਡੇਰਾ ਸਾਹਿਬ ਨਜਦੀਕ ਸ਼ਹਿਰ ਦੇ ਅੰਦੂਰਨੀ ਮੁਹੱਲੇ ਵਿੱਚੋਂ ਸਾਹਮਣੇ ਆਇਆ ਹੈ। ਬਟਾਲਾ ਸ਼ਹਿਰ ਵਿੱਚ ਇੱਕ ਘਰ ਦੇ ਅੰਦਰ ਸ਼ਾਮ ਸਮੇਂ ਦਾਖਿਲ ਹੋ 6 ਅਣਪਛਾਤੇ ਲੁਟੇਰਿਆਂ ਨੇ ਘਰ ਦੇ ਵਿੱਚ ਮੌਦੂਜ ਇਕੱਠੀ ਔਰਤ ਨੂੰ ਇੱਟ ਨਾਲ ਜ਼ਖ਼ਮੀ ਕਰ ਦਿੱਤਾ ਅਤੇ ਮੌਕੇ ਦੇ 1 ਲੱਖ 76 ਹਜ਼ਾਰ ਨਕਦੀ ਅਤੇ ਸੋਨੇ ਦੇ ਗਹਿਣੇ ਲੈਕੇ ਲੁਟੇਰੇ ਹੋਏ ਫਰਾਰ ਹੋ ਗਏ। ਉੱਥੇ ਹੀ ਗੰਭੀਰ ਹੋਈ ਜ਼ਖ਼ਮੀ ਮਹਿਲਾ ਨੂੰ ਸਥਾਨਕਵਾਸੀਆਂ ਵੱਲੋਂ ਹਸਪਤਾਲ ਵਿੱਚ ਦਾਖਿਲ ਕਰਵਾਇਆ ਗਿਆ ਹੈ।
ਅੰਦੂਰਨੀ ਤੰਗ ਬਾਜ਼ਾਰ ਮੁਹੱਲੇ ਵਿੱਚ ਹੋਈ ਲੁੱਟ ਸਬੰਧੀ ਬੋਲਦਿਆਂ ਘਰ ਦੇ ਮਾਲਿਕ ਮੋਹਨ ਲਾਲ ਨੇ ਦੱਸਿਆ ਕਿ ਉਸਦੀ ਪਤਨੀ ਕਾਮਨੀ ਸ਼ਾਮ ਨੂੰ ਮੰਦਿਰ ਮੱਥਾ ਟੇਕਣ ਗਈ ਸੀ ਅਤੇ ਨੂੰਹ ਦਿਸ਼ਾ ਘਰ ਵਿੱਚ ਇਕੱਲੀ ਸੀ ਅਤੇ ਜਦ ਪਤਨੀ ਵਾਪਿਸ ਘਰ ਆਈ ਤਾਂ ਦੇਖਿਆ ਕਿ ਨੂੰਹ ਦਿਸ਼ਾ ਬੁਰੀ ਤਰ੍ਹਾਂ ਜਖਮੀ ਜ਼ਮੀਨ ਉੱਤੇ ਪਈ ਸੀ ਅਤੇ ਜਦਕਿ ਘਰ ਵਿੱਚ ਅਲਮਾਰੀਆਂ ਵਿੱਚੋ ਹੋਰ ਸਾਮਾਨ ਖਿਲਰਿਆ ਹੋਇਆ ਸੀ।
ਮਹਿਲਾ ਨੂੰ ਬਣਾਇਆ ਬੰਧਕ: ਉਨ੍ਹਾਂ ਕਿਹਾ ਕਿ ਇਹ ਸਾਰਾ ਹਾਲ ਦੇਖਣ ਤੋਂ ਉਨ੍ਹਾਂ ਨੇ ਰੌਲਾ ਪਾਇਆ ਤਾ ਗੁਆਂਢੀਆਂ ਅਤੇ ਪਰਿਵਾਰ ਦੇ ਹੋਰ ਮੈਂਬਰਾਂ ਨੇ ਮੌਕੇ ਉੱਤੇ ਪਹੁੰਚੇ ਤਾ ਜਖ਼ਮੀ ਹਾਲਤ ਵਿੱਚ ਦਿਸ਼ਾ ਨੂੰ ਹਸਪਤਾਲ ਦਾਖਿਲ ਕਰਵਾਇਆ ਗਿਆ। ਮੋਹਨ ਲਾਲ ਅਤੇ ਉਸਦੀ ਪਤਨੀ ਕਾਮਣੀ ਮੁਤਾਬਿਕ ਉਹਨਾਂ ਦੇ ਘਰ ਵਿੱਚ ਕਰੀਬ 6 ਅਣਪਛਾਤੇ ਲੋਕਾਂ ਵਲੋਂ ਲੁੱਟ ਦੀ ਨੀਯਤ ਨਾਲ ਉਹਨਾਂ ਦੀ ਨੂੰਹ ਨੂੰ ਜ਼ਖ਼ਮੀ ਕਰਕੇ ਬੰਧਕ ਬਣਾ ਲਿਆ ਅਤੇ ਘਰ ਵਿੱਚੋਂ ਲੁਟੇਰੇ 1 ਲੱਖ 76 ਹਜ਼ਾਰ ਰੁਪਏ ਨਕਦੀ ਅਤੇ ਸੋਨੇ ਦੇ ਗਹਿਣੇ ਲੈਕੇ ਫਰਾਰ ਹੋਏ ਹਨ |
ਇਹ ਵੀ ਪੜ੍ਹੋ: Campaign against drugs: ਇਸ ਜ਼ਿਲ੍ਹੇ ਦੇ ਪਿੰਡ ਨੂੰ ਐਲਾਨਿਆ ਗਿਆ ਪੂਰੀ ਤਰ੍ਹਾਂ ਨਸ਼ਾ ਮੁਕਤ, ਡੀਜੀਪੀ ਨੇ ਲੋਕਾਂ ਦੇ ਸਾਥ ਲਈ ਕੀਤਾ ਧੰਨਵਾਦ
ਪੁਲਿਸ ਨੇ ਦਿੱਤਾ ਭਰੋਸਾ: ਉਧਰ ਮੌਕੇ ਉੱਤੇ ਪਹੁੰਚੇ ਬਟਾਲਾ ਦੇ ਡੀਐੱਸਪੀ ਲਲਿਤ ਕੁਮਾਰ ਨੇ ਦੱਸਿਆ ਕਿ ਉਹਨਾਂ ਨੂੰ ਇਸ ਵਾਰਦਾਤ ਦੀ ਸੂਚਨਾ ਮਿਲੀ ਤਾਂ ਉਹ ਆਪਣੀ ਪੁਲਿਸ ਪਾਰਟੀ ਨਾਲ ਮੌਕੇ ਉੱਤੇ ਪਹੁਚੇ ਹਨ ਅਤੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਆਲੇ ਦੁਆਲੇ ਦੇ ਇਲਾਕੇ ਵਿੱਚ ਪੁਲਿਸ ਵੱਲੋਂ ਸੀਸੀਟੀਵੀ ਕੈਮਰੇ ਖੰਗਾਲੇ ਜਾ ਰਹੇ ਹਨ ਅਤੇ ਬਹੁਤ ਜਲਦ ਲੁਟੇਰਿਆਂ ਨੂੰ ਗ੍ਰਿਫ਼ਤਾਰ ਕਰ ਲਿਆ ਜਾਵੇਗਾ।