ETV Bharat / state

ਮੀਂਹ ਨੇ ਬਟਾਲਾ ਮੰਡੀ 'ਚ ਹਜ਼ਾਰਾਂ ਬੋਰੀਆਂ ਬਾਸਮਤੀ ਦਾ ਕੀਤਾ ਨੁਕਸਾਨ - Grain market

ਪੰਜਾਬ 'ਚ ਪਏ ਬੇ-ਮੌਸਮੇ ਮੀਂਹ ਨੇ ਕਿਸਾਨਾਂ ਦਾ ਵੱਡਾ ਨੁਕਸਾਨ ਕੀਤਾ ਹੈ। ਮੀਂਹ ਨਾਲ ਦਾਣਾ ਮੰਡੀ ਵਿੱਚ ਪਈਆਂ 3000 ਬਾਸਮਤੀ ਦੀਆਂ ਬੋਰੀਆਂ ਗਿੱਲੀਆਂ ਹੋ ਗਈਆਂ।

Rains damaged thousands of sacks of basmati in Batala Grain market
ਮੀਂਹ ਨੇ ਬਟਾਲਾ ਮੰਡੀ 'ਚ ਹਜ਼ਾਰਾਂ ਬੋਰੀਆਂ ਬਾਸਮਤੀ ਦਾ ਕੀਤਾ ਨੁਕਸਾਨ
author img

By

Published : Nov 17, 2020, 9:38 AM IST

ਬਟਾਲਾ: ਪੰਜਾਬ 'ਚ ਪਏ ਬੇ-ਮੌਸਮੀ ਮੀਂਹ ਨੇ ਕਿਸਾਨਾਂ ਦਾ ਵੱਡਾ ਨੁਕਸਾਨ ਕੀਤਾ ਹੈ। ਇਸੇ ਦੌਰਾਨ ਖ਼ਬਰ ਬਟਾਲਾ ਤੋਂ ਆ ਰਹੀ ਹੈ ਜਿੱਥੇ ਮੀਂਹ ਨਾਲ ਅਨਾਜ਼ ਮੰਡੀ ਵਿੱਚ ਪਈਆਂ 3000 ਬਾਸਮਤੀ ਦੀਆਂ ਬੋਰੀਆਂ ਗਿੱਲੀਆਂ ਹੋ ਗਈਆਂ। ਇਨ੍ਹਾਂ ਬੋਰੀਆਂ 'ਤੇ ਨਾ ਤਾਂ ਕੋਈ ਤਰਪਾਲ ਸੀ ਤੇ ਨਾ ਹੀ ਹੇਠਾਂ ਕੋਈ ਰੈਕ।

ਇਸ ਨੁਕਸਾਨ ਬਾਰੇ ਆੜਤੀ ਸੁਖਦੇਵ ਸਿੰਘ ਨੇ ਦੱਸਿਆ ਕਿ ਇਸ ਫਸਲ ਦੇ ਗਿੱਲੇ ਹੋਣ ਪਿਛੇ ਕਾਰਨ ਲੇਬਰ ਨਾ ਹੋਣਾ ਹੈ। ਆੜਤੀ ਨੇ ਦਾਅਵਾ ਕੀਤਾ ਕਿ ਇਹ ਸਾਰੀ ਫਸਲ ਪ੍ਰਾਈਵੇਟ ਡੀਲਰਾਂ ਨੇ ਖਰੀਦ ਲਈ ਹੈ। ਇਸ ਲਈ ਇਸ ਵਿੱਚ ਸਰਕਾਰ ਦਾ ਕੋਈ ਨੁਕਸਾਨ ਨਹੀਂ।

ਉਧਰ ਕੈਬਿਨੇਟ ਮੰਤਰੀ ਤ੍ਰਿਪਤ ਰਜਿੰਦਰ ਬਾਜਵਾ ਨੇ ਕਿਹਾ ਕਿ ਕੇਂਦਰ ਸਰਕਾਰ ਨੂੰ ਜਲਦ ਮਾਲ ਗੱਡੀਆਂ ਦੀ ਆਵਾਜਾਈ ਸ਼ੁਰੂ ਕਰਨੀ ਚਾਹੀਦੀ ਹੈ ਤਾਂ ਜੋ ਸਾਰਾ ਸਾਮਾਨ ਆ ਜਾ ਸਕੇ। ਬਰਦਾਨਾ ਤੇ ਯੂਰੀਆ ਵੀ ਨਹੀਂ ਹੈ ਤੇ ਸਨਅਤ ਵਿੱਚ ਵੀ ਸਾਮਾਨ ਸਪਲਾਈ ਲਈ ਤਿਆਰ ਪਿਆ ਹੈ ਪਰ ਮਾਲ ਗੱਡੀਆਂ ਨਾ ਚੱਲਣ ਕਾਰਨ ਮੁਸ਼ਕਲ ਆ ਰਹੀ ਹੈ। ਇਸ ਲਈ ਕੇਂਦਰ ਸਰਕਾਰ ਨੂੰ ਜਲਦ ਰੇਲ ਸੇਵਾ ਚਾਲੂ ਕਰਨੀ ਚਾਹੀਦੀ ਹੈ।

ਇੱਥੇ ਧਿਆਨਯੋਗ ਹੈ ਕਿ ਇੱਕ ਬੋਰੀ ਵਿੱਚ 35 ਕਿਲੋਂ ਦੇ ਕਰੀਬ ਬਾਸਮਤੀ ਭਰੀ ਜਾਂਦੀ ਹੈ। ਇਸ ਦਾ ਹਿਸਾਬ ਲਾਇਆ ਜਾਏ ਤਾਂ ਲੱਖਾਂ ਦਾ ਨੁਕਸਾਨ ਹੋਇਆ ਹੈ।

ETV Bharat Logo

Copyright © 2025 Ushodaya Enterprises Pvt. Ltd., All Rights Reserved.