ਗੁਰਦਾਸਪੁਰ: ਲੋਕ ਸਭਾ ਹਲਕਾ ਗੁਰਦਾਸਪੁਰ ਵਿੱਚ 1277 ਪੋਲਿੰਗ ਸਟੇਸ਼ਨ ਹਨ ਤੇ 1824 ਪੋਲਿੰਗ ਬੂਥ ਬਣਾਏ ਗਏ ਹਨ। ਇਨ੍ਹਾਂ 'ਚ ਸਵੇਦਨਸ਼ੀਲ ਬੂਥ 111 ਤੇ ਅਤਿ ਸਵੇਦਨਸ਼ੀਲ 91 ਬੂਥ ਹਨ। ਇਸ ਸਬੰਧੀ ਚੋਣ ਕਮਿਸ਼ਨ ਵੱਲੋਂ ਪੁਖ਼ਤਾ ਪ੍ਰਬੰਧ ਕੀਤੇ ਗਏ ਹਨ।
ਹਲਕੇ ਵਿੱਚ ਵੋਟਰਾਂ ਦੀ ਗਿਣਤੀ
ਕੁੱਲ ਵੋਟਰ: 15 ਲੱਖ 57 ਹਜ਼ਾਰ
ਪੁਰਸ਼ ਵੋਟਰ: 8 ਲੱਖ 19 ਹਜ਼ਾਰ
ਮਹਿਲਾ ਵੋਟਰ: 7 ਲੱਖ 38 ਹਜ਼ਾਰ
ਥਰਡ ਜੇਂਡਰ : 33
ਨਵੇਂ ਵੋਟਰ: 45 ਹਜ਼ਾਰ
ਫ਼ੌਜੀ ਵੋਟਰ: 22 ਹਜ਼ਾਰ 498
ਦੱਸ ਦਈਏ, ਵੋਟਿੰਗ ਦਾ ਸਮਾਂ ਸਵੇਰੇ 7 ਵਜੇ ਤੋਂ ਸ਼ਾਮ 6 ਵਜੇ ਤੱਕ ਰੱਖਿਆ ਗਿਆ ਹੈ। ਇਸ ਸਬੰਧੀ ਏਡੀ ਸੀ ਜਨਰਲ ਤਜਿੰਦਰਪਾਲ ਸਿੰਘ ਸੰਧੂ ਨੇ ਦੱਸਿਆ ਕਿ 19 ਮਈ ਨੂੰ ਹੋਣ ਜਾ ਰਹੀ ਲੋਕ ਸਭਾ ਚੋਣ ਨੂੰ ਲੈ ਕੇ ਜ਼ਿਲ੍ਹਾ ਚੋਣ ਕਮਿਸ਼ਨ ਵੱਲੋਂ ਸਾਰੀਆਂ ਤਿਆਰੀਆਂ ਮੁਕੰਮਲ ਕਰ ਲਈਆਂ ਗਈਆਂ ਹਨ। ਇਸ ਦੇ ਨਾਲ ਹੀ ਵੋਟਿੰਗ ਲਈ ਖ਼ਾਸ ਤੌਰ 'ਤੇ ਪ੍ਰਬੰਧ ਕੀਤੇ ਗਏ ਹਨ ਤੇ ਗੁਰਦਾਸਪੁਰ ਦੇ 9 ਹਲਕਿਆਂ 'ਚ ਇੱਕ-ਇੱਕ ਮਾਡਲ ਬੂਥ ਤੇ ਇੱਕ-ਇੱਕ ਪਿੰਕ ਬੂਥ ਬਣਾਇਆ ਗਿਆ ਹੈ, ਤੇ ਕੁਲ 141 ਮਾਡਲ ਬੂਥ ਬਣਾਏ ਗਏ ਹੈ। ਉਨ੍ਹਾਂ ਦੱਸਿਆ ਕਿ ਪਿੰਕ ਬੂਥ 'ਚ ਸਾਰਾ ਸਟਾਫ ਮਹਿਲਾਵਾਂ ਦਾ ਹੋਵੇਗਾ ਤੇ ਪ੍ਰੋਜੇਡਿੰਗ ਅਫ਼ਸਰ ਵੀ ਮਹਿਲਾਵਾਂ ਹੋਣਗੀਆਂ। ਦਿਵਯਾਂਗ ਵੋਟਰਾਂ ਲਈ ਪੀਲੇ ਬੂਥ ਬਣਾਏ ਗਏ ਹਨ।