ਗੁਰਦਾਸਪੁਰ: ਕੇਂਦਰ ਦੀ ਮੋਦੀ ਸਰਕਾਰ ਵੱਲੋਂ ਬਣਾਏ ਗਏ ਖੇਤੀ ਕਾਨੂੰਨਾਂ (Three farming bills) ਦੇ ਖ਼ਿਲਾਫ਼ ਕਿਸਾਨ ਦਿੱਲੀ ਦੀਆਂ ਬਰੂਹਾਂ 'ਤੇ ਬੈਠ ਲੰਬੇ ਸਮੇਂ ਤੋਂ ਪ੍ਰਦਰਸ਼ਨ ਕਰ ਰਹੇ ਹਨ। ਪਰ ਕੇਂਦਰ ਦੇ ਕੰਨ ਤੇ ਜੂੰ ਤੱਕ ਨਹੀ ਸਰਕ ਰਹੀ। ਪਿੰਡਾਂ ਸਹਿਰਾਂ ਵਿੱਚ ਲੋਕਾਂ ਨੂੰ ਪ੍ਰੇਰਿਤ ਕਰਨ ਲਈ ਲਈ ਕਿਸਾਨ ਮਹਾਂ ਪੰਚਾਇਤਾਂ ਰਾਹੀ ਲੋਕਾਂ ਨੂੰ ਕਿਸਾਨ ਅੰਦੋਲਨ ਵਿੱਚ ਸਮੂਲੀਅਤ ਕਰਨ ਲਈ ਪ੍ਰੇਰਿਤ ਕੀਤਾ ਜਾ ਰਿਹਾ ਹੈ।
ਇਸਦੇ ਤਹਿਤ ਹੀ ਗੁਰਦਾਸਪੁਰ ਵਿੱਚ ਕਿਸਾਨ ਜਥੇਬੰਦੀਆਂ ਦੇ ਵੱਲੋਂ ਕਿਸਾਨ ਮਹਾਂਸਭਾ ਕਰਵਾਈ ਗਈ। ਇਸ ਕਿਸਾਨ ਮਹਾਂਸਭਾ ਵਿੱਚ ਕਿਸਾਨ ਆਗੂ ਗੁਰਨਾਮ ਸਿੰਘ ਚਡੂਨੀ,(Gurnam Singh Chaduni) ਚੌਧਰੀ ਵਰਿੰਦਰ ਸਿੰਘ ਹੁੱਡਾ, ਲੱਖਾਂ ਸਿਧਾਣਾ, ਜਗਦੀਪ ਰੰਧਾਵਾ ਸਮੇਤ ਕਈ ਕਿਸਾਨ ਆਗੂ ਪਹੁੰਚੇ। ਇਸ ਦੌਰਾਨ ਕਿਸਾਨ ਆਗੂਆਂ ਨੇ ਕਿਹਾ ਕਿ ਕਿਸਾਨਾਂ ਦੀ ਮੰਗਾਂ ਨਾ ਮੰਨਣਾ ਤੇ ਤਿੰਨ ਖੇਤੀ ਬਿੱਲ ਥੋਪਣਾ ਕਿਸਾਨਾਂ 'ਤੇ ਰਾਜਨੀਤੀ ਭਾਰੂ ਹੈ।
ਕਿਸਾਨ ਮਹਾਂਸਭਾ ਵਿੱਚ ਪਹੁੰਚੇ ਕਿਸਾਨ ਆਗੂ ਗੁਰਨਾਮ ਸਿੰਘ ਚਡੂਨੀ (Gurnam Singh Chaduni), ਲੱਖਾਂ ਸਿਧਾਣਾ ਨੇ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਕਿਹਾ ਕਿ ਪ੍ਰਧਾਨ ਮੰਤਰੀ ਮੋਦੀ ਜੋ ਕਹਿੰਦਾ ਹੈ, ਉਹ ਕਰਦਾ ਨਹੀਂ, ਹੁਣ ਪ੍ਰਧਾਨ ਮੰਤਰੀ ਨੇ ਕਿਹਾ ਕਿ ਮੈਂ ਕਿਸਾਨਾਂ ਦਾ ਭਲਾ ਕਰ ਰਿਹਾ ਹਾਂ, ਲੇਕਿਨ ਮੋਦੀ ਕਿਸਾਨਾਂ ਦਾ ਭਲਾ ਨਹੀਂ ਨੁਕਸਾਨ ਕਰ ਰਿਹਾ ਹੈ। ਉਨ੍ਹਾਂ ਨੇ ਕਿਹਾ ਕਿ ਪ੍ਰਧਾਨ ਮੰਤਰੀ ਵੱਡੇ ਵਪਾਰੀਆਂ ਦੇ ਹੱਥ ਫਸਲਾਂ ਦੇਣਾ ਚਾਹੁੰਦਾ ਹੈ। ਜਿਸ ਕਰਕੇ ਉਹ ਇਹ ਸਭ ਕਰ ਰਿਹਾ ਹੈ।
ਇਸ ਦੌਰਾਨ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ (Capt. Amarinder Singh) ਅਤੇ ਅਮਿਤ ਸ਼ਾਹ ਦੀ ਹੋਈ ਮੀਟਿੰਗ 'ਤੇ ਉਹਨਾਂ ਨੇ ਕਿਹਾ ਕਿ ਇਹ ਬਾਹਰੋਂ ਕੁੱਝ ਹੋਰ ਨੇ ਅਤੇ ਅੰਦਰੋਂ ਕੁੱਝ ਹੋਰ ਹਨ। ਪਰ ਅੰਦਰਲੀ ਗੱਲ ਇਹ ਨਹੀਂ ਦੱਸਦੇ। ਝੋਨੇ ਦੀ ਜਲਦੀ ਹੋਈ ਸਰਕਾਰੀ ਖਰੀਦ 'ਤੇ ਉਹਨਾਂ ਨੇ ਕਿਹਾ ਕਿ ਅਸੀ ਧਰਨੇ ਲਗਾ ਕੇ ਝੋਨੇ ਦੀ ਸਰਕਾਰੀ ਖਰੀਦ ਸ਼ੁਰੂ ਕਰਵਾਈ ਹੈ, ਕਿਸੇ ਪ੍ਰਧਾਨ ਮੰਤਰੀ ਜਾਂ ਫਿਰ ਮੁੱਖ ਮੰਤਰੀ ਨੇ ਨਹੀਂ ਕਰਵਾਈ।
ਉਥੇ ਹੀ ਉਹਨਾਂ ਕਿਹਾ ਕਿ ਹੁਣ ਕਿਸਾਨ ਜਥੇਬੰਦੀਆਂ ਨੂੰ ਰਾਜਨੀਤਕ ਤੌਰ 'ਤੇ ਤਾਕਤ ਵੀ ਆਪਣੇ ਹੱਥਾਂ ਵਿਚ ਰੱਖਣੀ ਚਾਹੀਦੀ ਹੈ ਨਾਲ ਹੀ ਉਹਨਾਂ ਕਿਹਾ ਕਿ ਮੋਦੀ ਕਹਿ ਰਿਹਾ ਹੈ ਕਿ ਦੇਸ਼ ਦੀ ਆਵਾਮ ਅਤੇ ਕਿਸਾਨਾਂ ਲਈ ਸਹੀ ਫੈਂਸਲੇ ਲੈਣ ਲਈ ਸਖ਼ਤ ਕਦਮ ਚੁੱਕਣੇ ਪੈਂਦੇ ਹਨ। ਅਗਰ ਮੋਦੀ ਸਰਕਾਰ ਦੇ ਖੇਤੀ ਕਾਨੂੰਨ ਅਗਰ ਕਿਸਾਨਾਂ ਲਈ ਦੇਸ਼ ਲਈ ਸਹੀ ਹਨ ਤਾਂ ਫਿਰ ਦੇਸ਼ ਦੀ ਆਵਾਮ ਮੋਦੀ ਸਰਕਾਰ ਦੇ ਖਿਲਾਫ਼ ਸੜਕਾਂ 'ਤੇ ਕਿਉ ਹੈ।
ਇਹ ਵੀ ਪੜ੍ਹੋ:- ਐਕਸ਼ਨ ਮੂਡ ‘ਚ ਟਰਾਂਸਪੋਰਟ ਮੰਤਰੀ ਰਾਜਾ ਵੜਿੰਗ, ਕੀਤੀ ਇਹ ਵੱਡੀ ਕਾਰਵਾਈ