ਗੁਰਦਾਸਪੁਰ: ਪੰਜਾਬ ਪੁਲਿਸ ਵੱਲੋਂ ਨਸ਼ਿਆਂ ਵਿਰੁੱਧ ਵਿੱਢੀ ਗਈ ਮੁਹਿੰਮ ਤਹਿਤ ਗੁਰਦਾਸਪੁਰ ਪੁਲਿਸ ਨੇ ਤਿੰਨ ਵੱਡੇ ਨਸ਼ਾ ਤਸਕਰਾਂ ਦੀ ਕਰੀਬ 52 ਲੱਖ ਰੁਪਏ ਦੀ ਪ੍ਰਾਪਰਟੀ ਜ਼ਬਤ ਕੀਤੀ ਹੈ। ਐਸਐਸਪੀ ਹਰੀਸ਼ ਦਾਯਮਾ ਨੇ ਕਿਹਾ ਕਿ ਪੁਲਿਸ ਵੱਲੋਂ ਨਸ਼ਾ ਤਸਕਰਾਂ ਖਿਲਾਫ ਕੀਤੀ ਜਾਣ ਵਾਲੀ ਸਭ ਤੋਂ ਵੱਡੀ ਕਾਰਵਾਈ ਹੈ। ਐਸਐਸਪੀ ਨੇ ਦੱਸਿਆ ਕਿ ਪੁਲਿਸ ਵੱਲੋਂ ਵੱਖ-ਵੱਖ ਥਾਣਿਆਂ ਅਧੀਨ ਐੱਨਡੀਪੀਐਸ ਐਕਟ ਤਹਿਤ ਦਰਜ ਕੀਤੇ ਦੋਸ਼ੀਆਂ ਦੀ ਜਾਇਦਾਦ ਦੀ ਜਾਂਚ ਸ਼ੁਰੂ ਕਰਕੇ ਇਸ ਕਾਰਵਾਈ ਨੂੰ ਅਮਲ ਵਿੱਚ ਲਿਆਉਂਦਾ ਗਿਆ ਹੈ, ਜਿਨਾਂ ਵਿੱਚ ਤਿੰਨ ਵੱਡੇ ਨਸ਼ਾ ਤਸਕਰਾਂ ਦਾ ਨਾਮ ਸ਼ਾਮਿਲ ਹੈ। ਇਹਨਾਂ ਦੋਸ਼ੀਆਂ ਨੇ ਨਸ਼ੇ ਦੀ ਕਮਾਈ ਨਾਲ ਕਰੋੜਾਂ ਰੁਪਿਆਂ ਦੀ ਚਲ-ਅਚਲ ਜਾਇਦਾਦ ਬਣਾਈ ਹੈ ਤੇ ਸੰਪਤੀ ਦੀ ਕੁੱਲ ਕੀਮਤ 52 ਲੱਖ 18,266 ਰੁਪਏ ਹੈ।
ਰਿਸ਼ਤੇਦਾਰਾਂ ਖਿਲਾਫ ਵੀ ਹੋਵੇਗੀ ਕਾਰਵਾਈ: ਪੁਲਿਸ ਅਧਿਕਾਰੀ ਨੇ ਦੱਸਿਆ ਨਹੀਂ ਨਸ਼ਾ ਤਸਕਰਾਂ ਦੇ ਸਕੇ ਸਬੰਧੀਆਂ ਤੇ ਖਾਸਮ-ਖ਼ਾਸ ਵਿਅਕਤੀਆਂ ਖ਼ਿਲਾਫ ਵੀ ਕਾਰਵਾਈ ਕੀਤੀ ਜਾਵੇਗੀ। ਇਸਦੇ ਨਾਲ ਹੀ 13 ਹੋਰ ਤਸਕਰਾਂ ਦੀ ਜਾਇਦਾਦ ਜ਼ਬਤ ਕਰਨ ਦੀ ਕਾਰਵਾਈ ਵੀ ਚੱਲ ਰਹੀ ਹੈ ਅਤੇ ਜਲਦੀ ਹੀ ਨਿਰਧਾਰਤ ਅਥਾਰਟੀ ਵੱਲੋਂ ਹੁਕਮ ਮਿਲਣ 'ਤੇ ਉਹਨਾਂ ਵਿਰੁੱਧ ਕਾਰਵਾਈ ਸ਼ੁਰੂ ਕੀਤੀ ਜਾਵੇਗੀ। ਐਸਐਸਪੀ ਨੇ ਦੱਸਿਆ ਕਿ ਆਮ ਤੌਰ 'ਤੇ ਦੇਖਣ ਵਿੱਚ ਆਉਂਦਾ ਸੀ ਅਜਿਹੇ ਦੋ ਨੰਬਰ ਦੀ ਕਮਾਈ ਕਰਕੇ ਐਸ਼ ਦੀ ਜ਼ਿੰਦਗੀ ਬਤੀਤ ਕਰਦੇ ਸਨ। ਜਿਨ੍ਹਾਂ ਨੂੰ ਦੇਖ ਕੇ ਕਈ ਵਾਰ ਹੋਰ ਲੋਕ ਵੀ ਗੁੰਮਰਾਹ ਹੋ ਜਾਂਦੇ ਸਨ ਅਤੇ ਨਸ਼ਾ ਤਸਕਰੀ ਦਾ ਰਾਹ ਅਖਤਿਆਰ ਕਰਦੇ ਸਨ। ਪਰ ਹੁਣ ਐਕਟ ਦੀ ਵਰਤੋਂ ਕਰਕੇ ਨਾਂ ਸਿਰਫ ਨਸ਼ਾ ਤਸਕਰਾਂ ਦੀ ਆਪਣੀ ਅਤੇ ਉਨ੍ਹਾਂ ਦੇ ਪਰਿਵਾਰਾਂ ਦੀ ਅਜਿਹੀ ਪ੍ਰੋਪਰਟੀ ਜ਼ਬਤ ਕੀਤੀ ਜਾ ਰਹੀ ਹੈ, ਸਗੋਂ ਜਾਂਚ ਦੌਰਾਨ ਉਨ੍ਹਾਂ ਦੇ ਜਿਹੜੇ ਕਰੀਬੀਆਂ ਦੀ ਭੂਮਿਕਾ ਵੀ ਸਾਹਮਣੇ ਆਵੇਗੀ, ਉਨਾਂ ਦੀ ਪ੍ਰਾਪਟੀ ਵੀ ਜ਼ਬਤ ਕੀਤੀ ਜਾਵੇਗੀ ਤਾਂ ਜੋ ਚੰਗੇ ਸਮਾਜ ਦੀ ਸਿਰਜਣਾ ਕੀਤੀ ਜਾ ਸਕੇ ਅਤੇ ਨੌਜਵਾਨ ਪੀੜ੍ਹੀ ਨੂੰ ਨਸ਼ਿਆਂ ਦੀ ਦਲਦਲ ਤੋਂ ਬਚਾਇਆ ਜਾ ਸਕੇ।
- Punjab woman trapped in Oman: ਏਜੰਟ ਦੀ ਠੱਗੀ ਦਾ ਸ਼ਿਕਾਰ ਹੋਈ ਮਹਿਲਾ ਓਮਾਨ ਦੇਸ਼ 'ਚ ਫਸੀ, ਵੀਡੀਓ ਜਾਰੀ ਕਰ ਮੰਗੀ ਮਦਦ
- World Physiotherapy Day- ਪੰਜਾਬ 'ਚ ਫਿਜ਼ੀਓਥੈਰਿਪੀ ਦਾ ਵੱਧਦਾ ਰੁਝਾਨ, 60 ਸਾਲ ਤੋਂ ਉਪਰ ਦੇ ਮਰੀਜ਼ਾਂ ਦਾ ਹੁੰਦਾ ਮੁਫ਼ਤ ਇਲਾਜ ! ਪੜ੍ਹੋ ਖਾਸ ਰਿਪੋਰਟ
- Patwari Appointment Letters: 710 ਪਟਵਾਰੀਆਂ ਨੂੰ ਮੁੱਖ ਮੰਤਰੀ ਮਾਨ ਦੇਣਗੇ ਨਿਯੁਕਤੀ ਪੱਤਰ, ਪਟਵਾਰ ਸਰਕਲਾਂ ਵਿੱਚ ਕੀਤੇ ਜਾਣਗੇ ਨਿਯੁਕਤ
ਜ਼ਿਕਰਯੋਗ ਹੈ ਕਿ ਪੰਜਾਬ ਵਿੱਚ ਲਗਾਤਾਰ ਵੱਧ ਰਹੇ ਨਸ਼ਾ ਤਸਕਰੀ ਦੇ ਮਾਮਲਿਆਂ ਤੋਂ ਬਾਅਦ ਪੁਲਿਸ ਵੱਲੋਂ ਇਹ ਐਕਸ਼ਨ ਲਏ ਜਾ ਰਹੇ ਹਨ। ਤਾਂ ਜੋ ਉਹਨਾਂ ਲੋਕਾਂ ਦੇ ਵਹਿਮ ਨਿਕਲ ਸਕਣ ਕੇ ਨਸ਼ੇ ਦੀ ਤਸਕਰੀ ਕਰਨ ਤੋਂ ਬਾਅਦ ਉਹਨਾਂ ਦੀ ਜ਼ਿੰਦਗੀ ਵੱਧ ਕਮਾਈ ਅਤੇ ਐਸ਼ ਨਾਲ ਗੁਜ਼ਰ ਸਕਦੀ ਹੈ। ਹੁਣ ਪੁਲਿਸ ਵੱਲੋਂ ਅਜਿਹੇ ਹੋਰ ਲੋਕਾਂ ਖਿਲਾਫ ਵੀ ਕਾਰਵਾਈ ਕੀਤੀ ਜਾਵੇਗੀ। ਜਿੰਨਾ ਲੋਕਾਂ ਨੇ ਮਾਵਾਂ ਦੇ ਪੁੱਤ ਮਾਰ ਕੇ ਆਪਣੇ ਮਹਿਲ ਖੜ੍ਹੇ ਕੀਤੇ ਹਨ।