ETV Bharat / state

ਬਟਾਲਾ ਹਸਪਤਾਲ ਪਹੁੰਚੇ ਮੰਤਰੀ ਨੂੰ ਮਰੀਜ਼ਾਂ ਨੇ ਸੁਣਾਇਆ ਦੁੱਖੜਾ - ਮੰਤਰੀ ਨੂੰ ਮਰੀਜ਼ਾਂ ਨੇ ਸੁਣਾਇਆ ਦੁੱਖੜਾ

ਬਾਟਲਾ ਸਿਵਲ ਹਸਪਤਾਲ ਨਸ਼ਾ ਛੁਡਾਉ ਕੇਂਦਰ ਦਾ ਜਾਇਜ਼ਾ ਲੈਣ ਪਹੁੰਚੇ ਕੈਬਿਨੇਟ ਮੰਤਰੀ ਤ੍ਰਿਪਤ ਰਾਜਿੰਦਰ ਸਿੰਘ ਬਾਜਵਾ ਨੂੰ ਨਸ਼ਾ ਛੱਡਣ ਦੀ ਦਵਾਈ ਲੈਣ ਆਏ ਮਰੀਜ਼ਾਂ ਨੇ ਰੋਣਾ ਰੋਂਦਿਆਂ ਦੱਸਿਆ ਕਿ ਉਹ ਮਜ਼ਦੂਰੀ ਛੱਡ ਕੇ ਦਵਾਈ ਲੈਣ ਆਉਂਦੇ ਹਨ ਪਰ ਡਾਕਟਰ ਕੋਈ ਬਹਾਨਾ ਕਰ ਕੇ ਵਾਪਿਸ ਭੇਜ ਦਿੰਦੇ ਹਨ।

ਬਟਾਲਾ ਹਸਪਤਾਲ ਪਹੁੰਚੇ ਮੰਤਰੀ ਨੂੰ ਮਰੀਜ਼ਾਂ ਨੇ ਸੁਣਾਇਆ ਦੁੱਖੜਾ

author img

By

Published : Mar 13, 2021, 5:43 PM IST

ਗੁਰਦਾਸਪੁਰ: ਬਾਟਲਾ ਸਿਵਲ ਹਸਪਤਾਲ ਨਸ਼ਾ ਛੁਡਾਉ ਕੇਂਦਰ ਦਾ ਜਾਇਜ਼ਾ ਲੈਣ ਪਹੁੰਚੇ ਕੈਬਿਨੇਟ ਮੰਤਰੀ ਤ੍ਰਿਪਤ ਰਾਜਿੰਦਰ ਸਿੰਘ ਬਾਜਵਾ ਨੂੰ ਨਸ਼ਾ ਛੱਡਣ ਦੀ ਦਵਾਈ ਲੈਣ ਆਏ ਮਰੀਜ਼ਾਂ ਨੇ ਰੋਣਾ ਰੋਂਦਿਆਂ ਦੱਸਿਆ ਕਿ ਉਹ ਮਜ਼ਦੂਰੀ ਛੱਡ ਕੇ ਦਵਾਈ ਲੈਣ ਆਉਂਦੇ ਹਨ ਪਰ ਡਾਕਟਰ ਕੋਈ ਬਹਾਨਾ ਕਰ ਕੇ ਵਾਪਿਸ ਭੇਜ ਦਿੰਦੇ ਹਨ।

ਬਟਾਲਾ ਸਿਵਲ ਹਸਪਤਾਲ ਦੇ ਨਸ਼ਾ ਛੁਡਾਉ ਕੇਂਦਰ ਵਿੱਚ ਨਸ਼ਾ ਛੱਡਣ ਦੀ ਦਵਾਈ ਲੈਣ ਆਏ ਮਰੀਜ਼ਾਂ ਨੇ ਦੱਸਿਆ ਕਿ ਉਹ ਗਰੀਬ ਹਨ ਅਤੇ ਦਿਹਾੜੀ ਕਰਕੇ ਆਪਣੇ ਪਰਿਵਾਰਾਂ ਦਾ ਪਾਲਣ ਪੋਸ਼ਣ ਕਰਦੇ ਹਨ। ਨਸ਼ੇ ਦੀ ਦਲਦਲ ਵਿੱਚ ਇਹ ਕਿਸੇ ਤਰ੍ਹਾਂ ਫਸ ਚੁੱਕੇ ਹਨ ਅਤੇ ਸਰਕਾਰੀ ਹਸਪਤਾਲ ਵਿੱਚ ਨਸ਼ਾ ਛੱਡਣ ਦੀ ਦਵਾਈ ਲੈਣ ਲਈ ਰੋਜ਼ਾਨਾ ਆਉਂਦੇ ਹਨ।

ਬਟਾਲਾ ਹਸਪਤਾਲ ਪਹੁੰਚੇ ਮੰਤਰੀ ਨੂੰ ਮਰੀਜ਼ਾਂ ਨੇ ਸੁਣਾਇਆ ਦੁੱਖੜਾ

ਇਥੇ ਮੌਜੂਦ ਡਾਕਟਰ ਸਾਰਾ ਦਿਨ ਬਿਠਾਈ ਰੱਖਦੇ ਹਨ ਅਤੇ ਬਾਅਦ ਵਿੱਚ ਕੋਈ ਨਾ ਕੋਈ ਬਹਾਨਾ ਬਣਾ ਕੇ ਘਰਾਂ ਨੂੰ ਭੇਜ ਦਿੰਦੇ ਹਨ। ਨਾ ਤਾਂ ਉਹ ਦਿਹਾੜੀ ਕਰ ਪਾਉਂਦੇ ਹਨ ਅਤੇ ਨਾ ਹੀ ਦਵਾਈ ਹੀ ਮਿਲਦੀ ਹੈ। ਅਗਰ ਦਵਾਈ ਨਾ ਮਿਲੀ ਤਾਂ ਉਹ ਸ਼ਾਇਦ ਫਿਰ ਤੋਂ ਨਸ਼ਾ ਕਰਨ ਲਈ ਮਜ਼ਬੂਰ ਹੋ ਜਾਣਗੇ।

ਮਰੀਜ਼ਾਂ ਦਾ ਦੁਖੜਾ ਸੁਨਣ ਤੋਂ ਬਾਅਦ ਮੰਤਰੀ ਬਾਜਵਾ ਨੇ ਕਿਹਾ ਕਿ ਉਹ ਸਿਹਤ ਮੰਤਰੀ ਨਾਲ ਗੱਲ ਕਰਨਗੇ ਕਿਓਂਕਿ ਮਰੀਜ਼ਾਂ ਦੀ ਮੰਗ ਜਾਇਜ਼ ਹੈ।

ਦੂਜੇ ਪਾਸੇ ਐਸਐਮਓ ਡਾਕਟਰ ਸੰਜੀਵ ਭੱਲਾ ਨੇ ਕਿਹਾ ਕਿ ਇਨ੍ਹਾਂ ਮਰੀਜ਼ਾਂ ਨੂੰ ਦਵਾਈ ਆਨਲਾਈਨ ਸੈਕਸ਼ਨ ਹੁੰਦੀ ਹੈ ਅਤੇ ਅੱਜ ਵਿਭਾਗ ਦੀ ਵੈਬਸਾਈਟ ਉਤੇ ਕਈ ਦਿੱਕਤਾਂ ਆ ਰਹੀਆਂ ਹਨ ਜਿਸ ਕਰਕੇ ਇਹ ਸਮੱਸਿਆ ਆਈ ਹੈ।

ਇਹ ਵੀ ਪੜ੍ਹੋ: ਅੰਮ੍ਰਿਤਸਰ ਝਬਾਲ ਰੋਡ 'ਤੇ ਵਾਪਰਿਆ ਹਾਦਸਾ, ਦੋ ਲੋਕਾਂ ਦੀ ਮੌਤ

ETV Bharat Logo

Copyright © 2024 Ushodaya Enterprises Pvt. Ltd., All Rights Reserved.