ETV Bharat / state

ਬਲਾਤਕਾਰ ਦੇ ਮੁਲਜ਼ਮ ਦੀ ਗ੍ਰਿਫ਼ਤਾਰੀ ਨਾ ਹੋਣ ਉੱਤੇ ਜਥੇਬੰਦੀਆਂ ਨੇ ਥਾਣਾ ਬਾਹਰ ਲਾਇਆ ਧਰਨਾ

ਗੁਰਦਾਸਪੁਰ ਵਿੱਚ ਸਮਾਜ ਸੇਵੀ ਸੰਸਥਾਵਾਂ ਨੇ ਥਾਣਾ ਸਿਟੀ ਦੇ ਬਾਹਰ ਘਿਰਾਓ ਕਰਦਿਆਂ ਧਰਨਾ ਲਗਾਇਆ ਹੈ। ਪ੍ਰਦਰਸ਼ਨਕਾਰੀਆਂ ਨੇ ਪੁਲਿਸ ਉੱਤੇ 13 ਸਾਲ ਦੀ ਲੜਕੀ ਨਾਲ ਜ਼ਬਰ-ਜਨਾਹ ਕਰਨ ਵਾਲੇ ਮੁਲਜ਼ਮ ਉੱਤੇ ਕਾਰਵਾਈ ਨਾ ਕਰਨ ਦੇ ਪੁਲਿਸ ਉੱਤੇ ਇਲਜ਼ਾਮ (Allegations of not taking action against the accused) ਲਗਾਏ ਹਨ।

On non-arrest of the accused of rape, the organizations staged a dharna outside the police station
ਰੇਪ ਦੇ ਮੁਲਜ਼ਮ ਦੀ ਗ੍ਰਿਫ਼ਤਾਰੀ ਨਾ ਹੋਣ 'ਤੇ ਜਥੇਬੰਦੀਆਂ ਨੇ ਥਾਣਾ ਬਾਹਰ ਲਾਇਆ ਧਰਨਾ
author img

By

Published : Sep 17, 2022, 10:51 AM IST

ਗੁਰਦਾਸਪੁਰ: ਵਿੱਚ 3 ਮਹੀਨੇ ਪਹਿਲਾਂ 13 ਸਾਲ ਦੀ ਬੱਚੀ ਨਾਲ਼ (Forced sexual intercourse with a 13 year old girl) ਹੋਏ ਜ਼ਬਰ ਜਨਾਹ ਮਾਮਲੇ ਵਿੱਚ ਸਮਾਜ ਸੇਵੀ ਜਥੇਬੰਦੀਆਂ ਨੇ ਪੁਲਿਸ ਉੱਤੇ ਮੁਲਜ਼ਮ ਦੀ ਗ੍ਰਿਫ਼ਤਾਰੀ ਕਰਨ ਦੀ ਬਜਾਏ ਪੁਸ਼ਤਪਨਾਹੀ ਕਰਨ ਦੇ ਇਲਜ਼ਾਮ ਲਗਾਏ ਹਨ। ਇਸ ਮਾਮਲੇ ਨੂੰ ਲੈਕੇ ਰੋਹ ਵਿੱਚ ਆਈਆਂ ਸਮਾਜ ਸੇਵੀ ਜਥੇਬੰਦੀਆਂ ਨੇ ਥਾਣਾ ਸਿਟੀ ਗੁਰਦਾਸਪੁਰ (Police Station City Gurdaspur) ਅੱਗੇ ਧਰਨਾ ਲੱਗਾ ਕੇ ਰੋਸ ਪ੍ਰਦਰਸ਼ਨ ਕੀਤਾ ਅੱਤੇ ਮੰਗ ਕੀਤੀ ਕੀ ਮੁਲਜ਼ਮ ਨੂੰ ਵਿਦੇਸ਼ ਭਜਾਉਣ ਵਿੱਚ ਜਿਹਨਾਂ ਪੁਲਿਸ ਮੁਲਜ਼ਮਾਂ ਦਾ ਹੱਥ ਹੈ ਉਹਨਾਂ ਖਿਲਾਫ ਬਣਦੀ ਕਾਰਵਾਈ ਕੀਤੀ ਜਾਵੇ ਨਹੀ ਤਾਂ ਓਹ ਸੰਘਰਸ਼ ਨੂੰ ਤੇਜ਼ ਕਰਨਗੇ

ਇਸ ਸੰਬੰਧੀ ਜਾਣਕਾਰੀ ਦਿੰਦਿਆਂ ਧਰਨਾ ਪ੍ਰਦਰਸ਼ਨ ਕਰ ਰਹੇ ਜਥੇਬੰਦੀਆਂ ਦੇ ਆਗੂਆਂ ਨੇ ਕਿਹਾ ਕਿ ਤਿੰਨ ਮਹੀਨੇ ਪਹਿਲਾਂ ਗੁਰਦਾਸਪੁਰ ਵਿੱਚ ਇੱਕ 13 ਸਾਲ ਦੀ ਬੱਚੀ ਨਾਲ ਇਕ ਵਿਅਕਤੀ ਵੱਲੋਂ ਜਬਰ ਜਨਾਹ ਕੀਤਾ ਗਿਆ ਸੀ ਪਰ ਪੁਲਿਸ ਪ੍ਰਸ਼ਾਸ਼ਨ ਵੱਲੋਂ ਉਸ ਨੂੰ ਰਾਜਨੀਤਿਕ ਸ਼ਹਿ ਕਾਰਨ ਗ੍ਰਿਫ਼ਤਾਰ ਕਰਨ ਦੀ ਬਜਾਏ ਪੁਲਿਸ ਪ੍ਰਸ਼ਾਸਨ ਨੇ 25 ਜੂਨ ਨੂੰ ਪਰਚਾ ਦਰਜ਼ ਕਰਨ ਤੋਂ ਬਾਅਦ ਬਲਾਤਕਾਰ ਵਿੱਚ ਨਾਮਜ਼ਦ ਮੁਲਜ਼ਮ ਦੀ ਗਿਰਫਤਾਰੀ ਟਾਲ ਦਿੱਤੀ ਅਤੇ ਹੁਣ ਵਿਦੇਸ਼ (The accused fled abroad) ਭੱਜ ਗਿਆ ਹੈ। ਉਨ੍ਹਾਂ ਕਿਹਾ ਕਿ ਇਹ ਸਭ ਕੁਝ ਪੁਲਿਸ ਦੀ ਮਿਲੀ ਭੁਗਤ ਨਾਲ ਹੋਇਆ ਹੈ। ਆਗੂਆਂ ਦਾ ਇਹ ਵੀ ਹੈ ਕਿ ਪਰਚਾ ਦਰਜ਼ ਕਰਨ ਤੋਂ ਲੈਕੇ ਡੀ ਐਸ ਪੀ ਸਿਟੀ, ਐਸ ਐਚ ਓ ਗੁਰਦਾਸਪੁਰ ਅਤੇ ਤਫਤੀਸ਼ੀ ਅਫਸਰ ਨੇ ਆਪਣੀ ਬਣਦੀ ਜ਼ਿੰਮੇਵਾਰੀ ਤੋਂ ਪਾਸਾ ਵੱਟ ਕੇ ਹਰ ਸੰਭਵ ਢੰਗ ਨਾਲ ਮੁਲਜ਼ਮ ਨੂੰ ਭਜਾਉਣ ਲਈ ਯੋਗਦਾਨ ਪਾਇਆ ਹੈ।

ਰੇਪ ਦੇ ਮੁਲਜ਼ਮ ਦੀ ਗ੍ਰਿਫ਼ਤਾਰੀ ਨਾ ਹੋਣ 'ਤੇ ਜਥੇਬੰਦੀਆਂ ਨੇ ਥਾਣਾ ਬਾਹਰ ਲਾਇਆ ਧਰਨਾ

ਮਾਮਲੇ ਸਬੰਧੀ ਬੋਲਦਿਆਂ ਡੀਐੱਸਪੀ ਸਿਟੀ ਰਿਪੂਤਾਪਨ ਸਿੰਘ ਨੇ ਦੱਸਿਆ ਕਿ ਬੱਚੀ ਨਾਲ ਹੋਏ ਜਬਰ ਜਨਾਹ ਮਾਮਲੇ ਵਿੱਚ ਮੁਲਜ਼ਮ ਦੇ ਖਿਲਾਫ ਮਾਮਲਾ ਦਰਜ ਕਰ ਲਿਆ ਗਿਆ ਹੈ ਅਤੇ ਮੁਲਜ਼ਮ ਇਸ ਵਕਤ ਵਿਦੇਸ਼ ਵਿਚ ਹੈ। ਉਨ੍ਹਾਂ ਕਿਹਾ ਕਿ ਇਸ ਦਾ ਚਲਾਨ ਅਦਾਲਤ ਵਿੱਚ ਪੇਸ਼ ਕਰ ਦਿੱਤਾ ਗਿਆ ਅਤੇ ਮੁਲਜ਼ਮ ਬਾਰੇ ਜਾਣਕਾਰੀ ਇੰਡੀਅਨ ਐਂਬੈਸੀ (Indian Embassy) ਨੂੰ ਵੀ ਭੇਜ ਦਿੱਤੀ ਗਈ ਹੈ। ਜਦੋਂ ਵੀ ਮੁਲਜ਼ਮ ਕਿਸੇ ਏਅਰਪੋਰਟ ਉੱਤੇ ਉਤਰੇਗਾ ਓਸਨੂੰ ਗ੍ਰਿਫ਼ਤਾਰ ਕਰ ਲਿਆ ਜਾਵੇਗਾ।

ਇਹ ਵੀ ਪੜ੍ਹੋ: AAP ਵਿਧਾਇਕ ਪਠਾਨਮਾਜਰਾ ਦੀ ਦੂਜੀ ਪਤਨੀ ਨੂੰ ਰਾਹਤ

ETV Bharat Logo

Copyright © 2024 Ushodaya Enterprises Pvt. Ltd., All Rights Reserved.