ਗੁਰਦਾਸਪੁਰ: ਦੇਸ਼ ਭਰ ਵਿੱਚ ਅੱਜ (ਸ਼ੁੱਕਰਵਾਰ) ਦੂਸਰਾ ਨਵਰਾਤਰਾਂ ਪੂਜਿਆ ਜਾਂ ਰਿਹਾ ਹੈ ਜੋ ਕਿ ਬ੍ਰਮਚਾਰਨੀ ਮਾਤਾ ਦਾ ਸਵਰੂਪ ਹੈ। ਦੂਸਰੇ ਨਵਰਾਤਰੇ ਸਬੰਧੀ ਜਾਣਕਾਰੀ ਦਿੰਦਿਆਂ ਚੌਧਰੀ ਮਈਆ ਦਾਸ ਮਿਸਤਰੀ ਸ਼ਿਵਾਲਾ ਮੰਦਿਰ ਦੇ ਪੰਡਿਤ ਭਰਥ ਸ਼ਾਸਤਰੀ ਨੇ ਦੱਸਿਆ ਕਿ ਪਹਿਲਾ ਨਵਰਾਤਰਾ ਮਾਤਾ ਸ਼ੈਲਪੁੱਤਰੀ ਜੀ ਦਾ ਸੀ ਅਤੇ ਦੂਸਰਾ ਨਵਰਾਤਰਾਂ ਬ੍ਰਮਚਾਰਨੀ ਮਾਤਾ ਦਾ ਹੈ। ਉਹਨਾਂ ਦੱਸਿਆਂ ਕਿ ਮਾਤਾ ਪਾਰਵਤੀ ਜਦੋ ਬਾਲ ਅਵਸਥਾ ਵਿੱਚ ਸੀ ਤਾਂ ਸ਼੍ਰੀ ਨਾਰਦ ਮੁਨੀ ਜੀ ਨੇ ਕਿਹਾ ਕਿ ਉਹਨਾਂ ਨੂੰ ਸ਼ਿਵ ਦੀ ਪ੍ਰਾਪਤੀ ਹੋਵੇਗੀ ਅਤੇ ਸ਼ਿਵ ਹੀ ਤੁਹਾਡੇ ਪਤੀ ਹੋਣਗੇ।
ਮਾਤਾ ਪਾਰਵਤੀ ਨੇ ਕਿਹਾ ਕਿ ਇਸ ਤਰ੍ਹਾਂ ਪ੍ਰਾਪਤੀ ਹੋਵੇਗੀ ਤਾਂ ਉਹਨਾ ਕਿਹਾ ਕਿ ਤਪ ਕਰਨਾ ਹੋਵੇਗਾ। ਉਹਨਾਂ ਕਿਹਾ ਕਿ ਧਰਮ ਗ੍ਰੰਥਾਂ ਅਨੁਸਾਰ ਮਾਤਾ ਪਾਰਵਤੀ ਨੇ 1 ਹਾਜ਼ਰ ਸਾਲ ਖੜੇ ਹੋ ਕੇ ਤਪ ਕੀਤਾ ਅਤੇ 3 ਹਜ਼ਾਰ ਸਾਲ ਤੱਕ ਮਾਤਾ ਨੇ ਸੁੱਕੇ ਪਤੇ ਖਾ ਕੇ ਤਪ ਕੀਤਾ ਸੀ। ਇਸ ਲਈ ਇਸ ਸਵਰੂਪ ਨੂੰ ਬ੍ਰਮਚਾਰਨੀ ਮਾਤਾ ਦੇ ਸਵਰੂਪ ਵੱਜੋਂ ਪੂਜਿਆ ਜਾਂਦਾ ਹੈ। ਜਿਸਦਾ ਕਿ ਅੱਜ ਦੂਸਰਾ ਨਵਰਾਤਰਾਂ ਹੈ।