ਡੇਰਾ ਬਾਬਾ ਨਾਨਕ: ਸ੍ਰੀ ਗੁਰੂ ਨਾਨਕ ਦੇਵ ਜੀ ਦੇ ਚੋਹਲਾ ਸਾਹਿਬ (ਅੰਗ ਵਸਤਰ) ਦੀ ਯਾਦ ਵਿੱਚ ਗੁਰਦਾਸਪੁਰ ਦੇ ਸਰਹੱਦੀ ਕਸਬਾ ਡੇਰਾ ਬਾਬਾ ਨਾਨਕ ਵਿੱਚ ਚੋਹਲਾ ਸਾਹਿਬ ਦਾ ਮੇਲਾ ਮਨਾਇਆ ਜਾਂਦਾ ਹੈ। ਪਿਛਲੇ 270 ਸਾਲਾਂ ਤੋਂ ਇਹ ਮੇਲਾ ਮਨਾਇਆ ਜਾ ਰਿਹਾ ਹੈ ਅਤੇ 1 ਮਾਰਚ ਨੂੰ ਜ਼ਿਲ੍ਹਾ ਹੁਸ਼ਿਆਰਪੁਰ ਤੋਂ ਸੰਗਤ ਪੈਦਲ ਚਲਕੇ ਸੰਗ ਦੇ ਰੂਪ ਵਿੱਚ 4 ਮਾਰਚ ਨੂੰ ਡੇਰਾ ਬਾਬਾ ਨਾਨਕ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਚੋਹਲਾ ਸਾਹਿਬ (ਅੰਗ ਬਸਤਰ) ਨੂੰ ਨਤਮਸਤਕ ਹੋਕੇ ਗੁਰੁ ਜੀ ਦਾ ਅਸ਼ੀਰਵਾਦ ਪ੍ਰਾਪਤ ਕਰਦੀ ਹੈ। ਅੱਜ 4 ਮਾਰਚ ਨੂੰ ਮੇਲੇ ਦੇ ਆਖਰੀ ਦਿਨ ਲੱਖਾਂ ਦੀ ਤਦਾਤ ਵਿੱਚ ਸੰਗਤ ਡੇਰਾ ਬਾਬਾ ਨਾਨਕ ਪਹੁੰਚੀ।
ਇਹ ਵੀ ਪੜੋ: 2022 ’ਚ ਪੰਜਾਬ ਕਾਂਗਰਸ ਮੁਕਤ ਹੋ ਜਾਵੇਗਾ: ਸ਼ਵੇਤ ਮਲਿਕ
ਗੁਰਦੁਆਰਾ ਚੋਹਲਾ ਸਾਹਿਬ ਡੇਰਾ ਬਾਬਾ ਨਾਨਕ ਦੀ ਸੇਵਾ ਸੰਭਾਲ ਕਰ ਰਹੇ ਸ੍ਰੀ ਗੁਰੂ ਨਾਨਕ ਦੇਵ ਜੀ ਦੀ 16 ਪੀੜ੍ਹੀ ਦੇ ਅੰਸ਼ ਪਰਿਵਾਰ ਬਾਬਾ ਅਵਤਾਰ ਸਿੰਘ ਜੀ ਬੇਦੀ ਨੇ ਦੱਸਿਆ ਕਿ ਮੇਲੇ ਦੇ ਆਖਰੀ ਦਿਨ ਲੱਖਾਂ ਦੀ ਤਦਾਤ ਵਿੱਚ ਸੰਗਤ ਡੇਰਾ ਬਾਬਾ ਨਾਨਕ ਚੋਹਲਾ ਸਾਹਿਬ ਦੇ ਦਰਸ਼ਨ ਕਰਨ ਪੁੱਜਦੀ ਹੈ।
ਇਸ ਅਸਥਾਨ ਉੱਤੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਚੋਹਲੇ ਸਮੇਤ ਬੇਬੇ ਨਨਕੀ ਜੀ ਦੇ ਹੱਥ ਕਢਾਈ ਨਾਲ ਤਿਆਰ ਕੀਤਾ ਰੁਮਾਲਾ ਸਾਹਿਬ ਅਤੇ ਇੱਕ ਚੌਰ ਸਾਹਿਬ ਵੀ ਸ਼ਸ਼ੋਭਿਤ ਹੈ। ਸ੍ਰੀ ਗੁਰੂ ਨਾਨਕ ਦੇਵ ਜੀ ਦੇ ਚੋਹਲਾ ਸਾਹਿਬ ਉੱਤੇ ਅਰਬੀ ਅਤੇ ਫਾਰਸੀ ਭਾਸ਼ਾ ਵਿੱਚ ਇਸਲਾਮ ਦੀਆਂ ਆਇਤਾਂ ਲਿਖੀਆਂ ਹੋਈਆਂ ਹਨ।