ਗੁਰਦਾਸਪੁਰ: ਜ਼ਿਲ੍ਹੇ ਦੇ ਕਸਬਾ ਕਾਹਨੂੰਵਾਨ ਦਾ ਸੰਦੀਪ ਠਾਕੁਰ 36 ਸਾਲ ਆਪਣੇ ਪਰਿਵਾਰ ਦੀ ਆਰਥਿਕ ਮਦਦ ਲਈ ਪੁਰਤਗਾਲ ਵਿਚ ਗਿਆ ਸੀ ਪਰ ਸੰਦੀਪ ਦੇ ਪਰਿਵਾਰ ਨੇ ਨਹੀਂ ਸੋਚਿਆ ਸੀ ਕਿ ਉਹ ਵਾਪਸ ਮੁੜ ਕੇ ਨਹੀਂ ਆਵੇਗਾ। ਦੱਸਦਈਏ ਕਿ ਸੰਦੀਪ ਦੀ ਪੁਰਤਗਾਲ ਵਿਚ ਅਚਾਨਕ ਮੌਤ ਹੋ ਗਈ ਜਿਸ ਕਾਰਨ ਪਰਿਵਾਰ ਦਾ ਰੋ ਰੋ ਕੇ ਬੁਰਾ ਹਾਲ ਹੋਇਆ ਪਿਆ ਹੈ। ਦੱਸ ਦਈਏ ਕਿ ਗੁਰਦਾਸਪੁਰ ਦੇ ਸੰਸਦ ਮੈਂਬਰ ਸੰਨੀ ਦਿਓਲ ਦੇ ਯਤਨਾਂ ਸਦਕਾ ਸੰਦੀਪ ਦੀ ਮ੍ਰਿਤਕ ਦੇਹ ਉਸਦੇ ਜੱਦੀ ਕਸਬਾ ਕਾਹਨੂੰਵਾਨ ਪਹੁੰਚੀ, ਜਿੱਥੇ ਉਸਦਾ ਅੰਤਿਮ ਸਸਕਾਰ ਕੀਤਾ ਗਿਆ।
ਸੰਦੀਪ ਦੋ ਸਾਲ ਪਹਿਲਾਂ ਗਿਆ ਸੀ ਪੁਰਤਗਾਲ
ਮ੍ਰਿਤਕ ਦੇ ਪਰਿਵਾਰਿਕ ਮੈਂਬਰਾਂ ਨੇ ਦੱਸਿਆ ਕਿ ਸੰਦੀਪ ਆਪਣੇ ਪਰਿਵਾਰ ਦੀ ਆਰਥਿਕ ਹਾਲਤ ਨੂੰ ਸੁਧਾਰਨ ਦੇ ਲਈ ਕਰੀਬ 2 ਸਾਲ ਪਹਿਲਾਂ ਪੁਰਤਗਾਲ ਗਿਆ ਸੀ। ਉਸਨੂੰ ਕੁਝ ਸਮੇਂ ਪਹਿਲਾਂ ਹੀ ਪੁਰਤਗਾਲ ਦੀ ਸਿਟੀਜ਼ਨਸ਼ਿਪ ਮਿਲੀ ਸੀ। ਸੰਦੀਪ ਜਿਨ੍ਹਾਂ ਕੋਲ ਰਹਿੰਦਾ ਸੀ ਉਨ੍ਹਾਂ ਦਾ ਘਰ ਫੋਨ ਆਇਆ ਕਿ ਉਸਦੀ ਹਾਲਤ ਅਚਾਨਕ ਖਰਾਬ ਹੋ ਗਈ ਹੈ ਜਿਸ ਤੋਂ ਬਾਅਦ ਉਸ ਨੂੰ ਇਲਾਜ ਦੇ ਲਈ ਹਸਪਤਾਲ ਲੈ ਕੇ ਜਾਇਆ ਗਿਆ, ਪਰ ਸੰਦੀਪ ਨੂੰ ਬਚਾਇਆ ਨਹੀਂ ਜਾ ਸਕਿਆ।
ਮ੍ਰਿਤਕ ਸੰਦੀਪ ਦੇ ਅੰਤਿਮ ਸੰਸਕਾਰ ਮੌਕੇ ਪਹੁੰਚੇ ਭਾਜਪਾ ਦੇ ਜ਼ਿਲਾ ਪ੍ਰਧਾਨ ਹਰਮਿੰਦਰ ਗਿੱਲ ਨੇ ਦੱਸਿਆ ਕਿ ਪਰਿਵਾਰ ਨੇ ਸੰਸਦ ਮੈਂਬਰ ਸੰਨੀ ਦਿਓਲ ਕੋਲੋਂ ਮੰਗ ਕੀਤੀ ਸੀ ਕਿ ਸੰਦੀਪ ਦੀ ਮ੍ਰਿਤਕ ਦੇਹ ਪੁਰਤਗਾਲ ਤੋਂ ਵਾਪਿਸ ਉਸਦੇ ਪਰਿਵਾਰ ਕੋਲ ਲਿਆਂਦੀ ਜਾਵੇ। ਪਰਿਵਾਰ ਦੀ ਮੰਗ ਤੋਂ ਬਾਅਦ ਸੰਨੀ ਦਿਓਲ ਨੇ ਆਪਣੇ ਯਤਨਾਂ ਸਦਕਾ ਸੰਦੀਪ ਦੀ ਮ੍ਰਿਤਕ ਦੇਹ ਪੁਰਤਗਾਲ ਤੋਂ ਕਸਬਾ ਕਾਹਨੂੰਵਾਨ ਪਹੁੰਚਾ ਕੇ ਆਪਣਾ ਫਰਜ ਅਦਾ ਕੀਤਾ ਹੈ।
ਇਹ ਵੀ ਪੜੋ: ਸੰਨੀ ਦਿਓਲ ਨੇ ਆਪਣੇ ਲੋਕ ਸਭਾ ਹਲਕਾ ਨੂੰ ਭੇਜੇ 25 ਆਕਸੀਜਨ ਕੰਨਸਟ੍ਰੇਟਰ