ETV Bharat / state

Meet 76 years after India-Pak partition : ਭਾਰਤ ਪਾਕਿਸਤਾਨ ਦੀ ਵੰਡ ਦੇ 76 ਵਰ੍ਹਿਆਂ ਬਾਅਦ ਹੋਇਆ ਮੇਲ, ਪੜ੍ਹੋ ਕਿਵੇਂ ਮਿਲੇ ਵਿਛੜੇ ਭੈਣ-ਭਰਾ... - ਭੈਣ ਸੁਰਿੰਦਰ ਕੌਰ ਜਲੰਧਰ ਦੀ ਰਹਿਣ ਵਾਲੀ

ਭਾਰਤ-ਪਾਕਿਸਤਾਨ ਦੀ ਵੰਡ ਵੇਲੇ ਵਿਛੜੇ ਭੈਣ ਭਰਾ ਕਰਤਾਰਪੁਰ ਸਾਹਿਬ (Meet 76 years after India-Pak partition) ਵਿਖੇ 76 ਸਾਲਾਂ ਬਾਅਦ ਮਿਲੇ ਹਨ।

Meet 76 years after India-Pak partition
Meet 76 years after India-Pak partition : ਭਾਰਤ ਪਾਕਿਸਤਾਨ ਦੀ ਵੰਡ ਦੇ 76 ਵਰ੍ਹਿਆਂ ਬਾਅਦ ਹੋਇਆ ਮੇਲ, ਪੜ੍ਹੋ ਕਿਵੇਂ ਮਿਲੇ ਵਿਛੜੇ...
author img

By ETV Bharat Punjabi Team

Published : Oct 24, 2023, 5:23 PM IST

ਗੁਰਦਾਸਪੁਰ : ਭਾਰਤ-ਪਾਕਿਸਤਾਨ ਦੀ ਵੰਡ ਦੌਰਾਨ ਵੱਖ ਹੋਏ ਕਰੀਬ 80 ਸਾਲਾ ਭਰਾ-ਭੈਣ 76 ਸਾਲਾਂ ਬਾਅਦ ਇਤਿਹਾਸਕ ਕੌਰੀਡੋਰ ਰਾਹੀਂ ਸ੍ਰੀ ਕਰਤਾਰਪੁਰ ਸਾਹਿਬ ਵਿਖੇ ਮਿਲੇ ਹਨ। ਜਾਣਕਾਰੀ ਮੁਤਾਬਿਕ ਮੁਹੰਮਦ ਇਸਮਾਈਲ ਅਤੇ ਉਸ ਦੀ ਚਚੇਰੀ ਭੈਣ ਸੁਰਿੰਦਰ ਕੌਰ ਲੰਬੇ ਸਮੇਂ ਬਾਅਦ ਇੱਕ ਦੂਜੇ ਨੂੰ ਮਿਲ ਕੇ ਭਾਵੁਕ ਵੀ ਹੋਏ ਅਤੇ ਦੋਵਾਂ ਦੇ ਇਸ ਮਿਲਾਪ ਨੂੰ ਦੇਖ ਕੇ ਮੌਕੇ 'ਤੇ ਮੌਜੂਦ ਹਰ ਕਿਸੇ ਦੀਆਂ ਅੱਖਾਂ 'ਚੋਂ ਅੱਥਰੂ ਆ ਗਏ। ਇਸ ਦੌਰਾਨ ਕਰਤਾਰਪੁਰ ਸਾਹਿਬ ਪ੍ਰਸ਼ਾਸਨ ਵੱਲੋਂ ਦੋਵਾਂ ਨੂੰ ਮਿਠਾਈ ਅਤੇ ਲੰਗਰ ਛਕਾਇਆ ਗਿਆ ਹੈ।

ਸਾਹੀਵਾਲ ਰਹਿ ਰਿਹਾ ਹੈ ਇਸਮਾਈਲ : ਦੱਸ ਦੇਈਏ ਕਿ ਭਾਰਤ ਅਤੇ ਪਾਕਿਸਤਾਨ ਦੀ ਵੰਡ ਤੋਂ ਬਾਅਦ ਮੁਹੰਮਦ ਇਸਮਾਈਲ ਲਾਹੌਰ ਤੋਂ ਕਰੀਬ 200 ਕਿਲੋਮੀਟਰ ਦੂਰ ਪੰਜਾਬ ਦੇ ਸਾਹੀਵਾਲ ਜ਼ਿਲੇ 'ਚ ਰਹਿਣ ਲੱਗੇ ਸਨ। ਜਦੋਂਕਿ ਉਸ ਦੀ ਚਚੇਰੀ ਭੈਣ ਸੁਰਿੰਦਰ ਕੌਰ ਜਲੰਧਰ ਦੀ ਰਹਿਣ ਵਾਲੀ ਹੈ। ਵੰਡ ਤੋਂ ਪਹਿਲਾਂ ਦੋਵੇਂ ਪਰਿਵਾਰ ਜਲੰਧਰ ਦੇ ਸ਼ਾਹਕੋਟ ਸ਼ਹਿਰ ਵਿੱਚ ਰਹਿ ਰਹੇ ਸਨ। ਦੰਗਿਆਂ ਨੇ ਭੈਣ ਭਰਾ ਨੂੰ ਅਲੱਗ ਕੀਤਾ ਸੀ। ਇੱਕ ਪਾਕਿਸਤਾਨੀ ਪੰਜਾਬੀ ਯੂ-ਟਿਊਬ ਚੈਨਲ ਨੇ ਇਸਮਾਈਲ ਦੀ ਕਹਾਣੀ ਸੋਸ਼ਲ ਮੀਡੀਆ ਉੱਤੇ ਸਾਂਝੀ ਕੀਤੀ ਸੀ।

ਸ੍ਰੀ ਕਰਤਾਰਪੁਰ ਸਾਹਿਬ ਹੋਇਆ ਮੇਲ : ਇਸ ਤੋਂ ਬਾਅਦ ਆਸਟ੍ਰੇਲੀਆ ਦੇ ਮਿਸ਼ਨ ਸਿੰਘ ਨੇ ਉਸ ਨਾਲ ਸੰਪਰਕ ਕੀਤਾ। ਮਿਸ਼ਨ ਸਿੰਘ ਨੇ ਮੁਹੰਮਦ ਇਸਮਾਈਲ ਨੂੰ ਆਪਣੀ ਚਚੇਰੀ ਭੈਣ ਦਾ ਫੋਨ ਨੰਬਰ ਦਿੱਤਾ ਜੋ ਭਾਰਤ ਵਿੱਚ ਲਾਪਤਾ ਸੀ। ਦੋਵਾਂ ਨੇ ਇਕ-ਦੂਜੇ ਨਾਲ ਫੋਨ 'ਤੇ ਗੱਲ ਕੀਤੀ, ਜਿਸ ਤੋਂ ਬਾਅਦ ਉਨ੍ਹਾਂ ਦੀ ਮੁਲਾਕਾਤ ਦਾ ਰਸਤਾ ਸਾਫ ਹੋ ਗਿਆ। ਦੋਹਾਂ ਨੇ ਕਰਤਾਰਪੁਰ ਲਾਂਘੇ 'ਚ ਮਿਲਣ ਦਾ ਫੈਸਲਾ ਕੀਤਾ ਸੀ। ਦੋਵੇਂ ਆਪੋ-ਆਪਣੇ ਸ਼ਹਿਰਾਂ ਤੋਂ ਮਿਲਣ ਲਈ ਐਤਵਾਰ ਨੂੰ ਕਰਤਾਰਪੁਰ ਕੋਰੀਡੋਰ ਪਹੁੰਚੇ ਸਨ, ਜਿੱਥੇ ਉਨ੍ਹਾਂ ਦੇ ਮੁੜ ਮਿਲਣ ਦੇ ਭਾਵੁਕ ਦ੍ਰਿਸ਼ ਦੇਖਣ ਨੂੰ ਮਿਲੇ। 76 ਸਾਲ ਬਾਅਦ ਮਿਲੇ ਦੋਵੇਂ ਭੈਣ-ਭਰਾ ਇਕ-ਦੂਜੇ ਨੂੰ ਦੇਖ ਕੇ ਭਾਵੁਕ ਹੋ ਗਏ।। ਦੋਵਾਂ ਦੀਆਂ ਅੱਖਾਂ ਵਿੱਚ ਖੁਸ਼ੀ ਦੇ ਹੰਝੂ ਸਨ।

ਜ਼ਿਕਰਯੋਗ ਹੈ ਕਿ ਕਰਤਾਰਪੁਰ ਸਾਹਿਬ ਦਾ ਲਾਂਘਾ ਪਾਕਿਸਤਾਨ ਦੇ ਪੰਜਾਬ ਸੂਬੇ ਦੇ ਗੁਰਦੁਆਰਾ ਦਰਬਾਰ ਸਾਹਿਬ ਨੂੰ ਭਾਰਤ ਦੇ ਪੰਜਾਬ ਸੂਬੇ ਦੇ ਗੁਰਦਾਸਪੁਰ ਜ਼ਿਲ੍ਹੇ ਦੇ ਡੇਰਾ ਬਾਬਾ ਨਾਨਕ ਗੁਰਦੁਆਰਾ ਸਾਹਿਬ ਨਾਲ ਜੋੜਦਾ ਹੈ। ਭਾਰਤੀ ਸਿੱਖ ਸ਼ਰਧਾਲੂ ਚਾਰ ਕਿਲੋਮੀਟਰ ਲੰਬੇ ਗਲਿਆਰੇ ਤੱਕ ਪਹੁੰਚ ਕਰ ਸਕਦੇ ਹਨ। ਉੱਥੇ ਬਿਨਾਂ ਵੀਜਾ ਤੋਂ ਦਰਬਾਰ ਸਾਹਿਬ ਦੀ ਯਾਤਰਾ ਕਰ ਸਕਦੇ ਹਨ। ਇਹ ਕਾਰੀਡੋਰ ਦੋਵਾਂ ਦੇਸ਼ਾਂ ਵਿਚਾਲੇ ਚੰਗੇ ਸਬੰਧ ਬਣਾਉਣ ਲਈ ਖੋਲ੍ਹਿਆ ਗਿਆ ਹੈ। ਇਸ ਰਾਹੀਂ ਵੰਡ ਸਮੇਂ ਵਿਛੜ ਗਏ ਕਈ ਪਰਿਵਾਰ ਇੱਕ ਦੂਜੇ ਨੂੰ ਮਿਲ ਚੁੱਕੇ ਹਨ।

ETV Bharat Logo

Copyright © 2025 Ushodaya Enterprises Pvt. Ltd., All Rights Reserved.