ETV Bharat / state

ਭਿੱਜੀਆਂ ਅੱਖਾਂ ਦੇ ਨਾਲ ਇਸ ਫੌਜੀ ਭਰਾ ਨੇ ਸ਼ਹੀਦ ਭਰਾ ਨੂੰ ਕੀਤਾ ਵਿਦਾ

ਦੀਨਾਨਗਰ: ਕਦੇ ਮੋਢਿਆਂ 'ਤੇ ਆਪਣੇ ਪੁੱਤ ਨੂੰ ਖਿਡਾਉਣ ਵਾਲੇ ਇਸ ਬਾਪ ਨੇ ਕਦੇ ਨਹੀਂ ਸੋਚਿਆ ਹੋਵੇਗਾ ਕਿ ਉਹ ਉਨ੍ਹਾਂ ਮੋਢਿਆ 'ਤੇ ਆਪਣੇ ਜਵਾਨ ਪੁੱਤ ਦੀ ਇੰਝ ਵਿਦਾਈ ਦੇਵੇਗਾ। ਉਸ ਬਾਪ ਨੇ ਕਦੇ ਨਹੀਂ ਸੋਚਿਆ ਹੋਵੇਗਾ ਉਸਦੀ ਉਂਗਲ ਫੜ੍ਹ ਵੱਡਾ ਹੋਇਆ ਉਸਦਾ ਲਾਲ ਇੰਝ ਉਸ ਤੋਂ ਦੂਰ ਹੋ ਜਾਵੇਗਾ। ਰੂਹ ਕੰਬਾ ਦੇਣ ਵਾਲੇ ਪੁਲਵਾਮਾ ਹਮਲੇ 'ਚ ਦੀਨਾਨਗਰ ਦਾ ਲਾਲ ਮਨਿੰਦਰ ਸਿੰਘ ਸ਼ਹੀਦ ਹੋ ਗਿਆ ਤੇ ਅੱਜ ਸ਼ਹੀਦ ਮਨਿੰਦਰ ਸਿੰਘ ਦਾ ਪੂਰੇ ਰਾਜਸੀ ਸਨਮਾਨ ਦੇ ਨਾਲ ਅੰਤਿਮ ਸਸਕਾਰ ਕੀਤਾ ਗਿਆ। ਇਸ ਬਾਪ ਦਾ ਜਿਗਰਾ ਸੱਚਮੁੱਚ ਬਹਾਦਰ ਹੈ...ਇੱਕ ਪੁੱਤ ਦੇਸ਼ ਲਈ ਸ਼ਹੀਦ ਹੋ ਗਿਆ ਤੇ ਦੂਜਾ ਪੁੱਤ ਅਜੇ ਵੀ ਸਰਹੱਦ 'ਤੇ ਭਾਰਤ ਮਾਤਾ ਦੀ ਸੇਵਾ ਕਰ ਰਿਹਾ ਹੈ।

ਭਿੱਜੀਆਂ ਅੱਖਾਂ ਦੇ ਨਾਲ ਸ਼ਹੀਦ ਮਨਿੰਦਰ ਸਿੰਘ ਨੂੰ ਕੀਤਾ ਗਿਆ ਵਿਦਾ
author img

By

Published : Feb 16, 2019, 10:56 PM IST

ਵੀਡੀਓ
ਦੀਨਾਨਗਰ ਦੇ ਆਰੀਆ ਨਗਰ 'ਚ ਸ਼ਹੀਦ ਮਨਿੰਦਰ ਸਿੰਘ ਦਾ ਘਰ ਹੈ। ਸ਼ਹੀਦ ਮਨਿੰਦਰ ਸਿੰਘ ਨੂੰ ਅੰਤਿਮ ਵਿਦਾਈ ਦੇਣ ਪੁੱਜੇ ਲੋਕਾਂ ਦੀਆਂ ਅੱਖਾਂ 'ਚ ਗ਼ਮ ਦੇ ਨਾਲ ਪਾਕਿਸਤਾਨ ਲਈ ਗੁੱਸਾ ਵੀ ਸੀ। ਜਿਸ ਘਰ ਦਾ ਲਾਲ ਉਨ੍ਹਾਂ ਨੂੰ ਸਦੀਂਵੀ ਵਿਛੋੜਾ ਦੇ ਗਿਆ ਹੋਵੇ, ਉਸਦਾ ਦਰਦ ਸਿਰਫ਼ ਉਹੀ ਪਰਿਵਾਰ ਜਾਣਦਾ ਹੈ। ਇਸ ਦੌਰਾਨ ਸ਼ਹੀਦ ਮਨਿੰਦਰ ਸਿੰਘ ਨੂੰ ਕੇਂਦਰੀ ਰਾਜ ਮੰਤਰੀ ਵਿਜੇ ਸਾਂਪਲਾ, ਕੈਬਿਨੇਟ ਮੰਤਰੀ ਪੰਜਾਬ ਅਰੁਣਾ ਚੋਧਰੀ, ਡੀਆਈਜੀ ਸੀਆਰਪੀਐਫ ਡੀ. ਐਲ ਗੋਲਾ ਨੇ ਸ਼ਰਧਾਂਜਲੀ ਦਿੱਤੀ।
undefined

ਅੱਖਾਂ 'ਚ ਅੱਥਰੂ ਤੇ ਹੱਥ 'ਚ ਬਲਦੀ ਲੱਕੜ ਦੇ ਨਾਲ ਲਖਵਿੰਦਰ ਸਿੰਘ ਨੇ ਆਪਣੇ ਸ਼ਹੀਦ ਭਰਾ ਨੂੰ ਅਗਨੀ ਦਿੱਤੀ। ਲਖਵਿੰਦਰ ਸਿੰਘ ਵੀ CRPF ਦਾ ਜਵਾਨ ਹੈ। ਲਖਵਿੰਦਰ ਕਹਿੰਦੇ ਹਨ ਕਿ ਉਨ੍ਹਾਂ ਨੂੰ ਮਾਣ ਹੈ ਕਿ ਉਨ੍ਹਾਂ ਦੇ ਭਰਾ ਨੇ ਦੇਸ਼ ਲਈ ਕੁਰਬਾਨੀ ਦਿੱਤੀ ਅਤੇ ਇਹ ਕੁਰਬਾਨੀ ਸਾਰਾ ਦੇਸ਼ ਯਾਦ ਰੱਖੇਗਾ।

ਕੇਂਦਰੀ ਰਾਜ ਮੰਤਰੀ ਵਿਜੇ ਸਾਂਪਲਾ ਨੇ ਕਿਹਾ ਕਿ ਕੇਂਦਰ ਸਰਕਾਰ ਸ਼ਹੀਦ ਹੋਏ ਜਵਾਨਾਂ ਦੇ ਪਰਿਵਾਰਾਂ ਨਾਲ ਖੜੀ ਹੈ ਅਤੇ ਜਲਦੀ ਕੇਂਦਰ ਸਰਕਾਰ ਬਣਦੀ ਕਾਰਵਾਈ ਕਰੇਗੀ ਅਤੇ ਕੇਂਦਰ ਸਰਕਾਰ ਵਲੋਂ ਸ਼ਹੀਦ ਪਰਿਵਾਰਾਂ ਨੂੰ ਬਣਦਾ ਸਨਮਾਨ ਤੇ ਹਰ ਤਰ੍ਹਾਂ ਦੀ ਬਣਦੀ ਮਦਦ ਦਿੱਤੀ ਜਾਵੇਗੀ।

ਉੱਥੇ ਇਸ ਮੌਕੇ 'ਤੇ ਪਹੁੰਚੀ ਪੰਜਾਬ ਦੀ ਕੈਬਿਨੇਟ ਮੰਤਰੀ ਅਰੁਣਾ ਚੋਧਰੀ ਨੇ ਕਿਹਾ ਕਿ ਪੂਰਾ ਦੇਸ਼ ਸ਼ਹੀਦ ਪਰਿਵਾਰਾਂ ਦੇ ਨਾਲ ਹੈ ਅਤੇ ਪੰਜਾਬ ਸਰਕਾਰ ਸ਼ਹੀਦ ਪਰਿਵਾਰਾਂ ਨੂੰ 12 ਲੱਖ ਰੁਪਏ ਅਤੇ ਇੱਕ ਪਰਿਵਾਰ ਨੂੰ ਨੌਕਰੀ ਦੇ ਕੇ ਉਹਨਾਂ ਦੀ ਮਾਲੀ ਸਹਾਇਤਾ ਕਰੇਗੀ।

sample description
ETV Bharat Logo

Copyright © 2024 Ushodaya Enterprises Pvt. Ltd., All Rights Reserved.