ETV Bharat / state

ਗੁਰਦਾਸਪੁਰ 'ਚ ਵਿਆਹੁਤਾ ਨੇ ਕੀਤੀ ਖ਼ੁਦਕੁਸ਼ੀ, ਪਰਿਵਾਰ ਨੇ ਸਹੁਰਾ ਪਰਿਵਾਰ 'ਤੇ ਤੰਗ ਕਰਨ ਦੇ ਲਾਏ ਇਲਜ਼ਾਮ - married women died

ਗੁਰਦਾਸਪੁਰ ਵਿਚ ਇਕ ਵਿਆਹੁਤਾ ਨੇ ਸਹੁਰਾ ਪਰਿਵਾਰ ਤੋਂ ਤੰਗ ਆਕੇ ਖ਼ੁਦਕੁਸ਼ੀ ਕਰ ਲਈ। ਮ੍ਰਿਤਕਾ ਦਾ ਡੇਢ ਸਾਲ ਦਾ ਬੱਚਾ ਹੈ। ਪਰਿਵਾਰ ਨੇ ਸਹੁਰਾ ਪਰਿਵਾਰ ਉੱਤੇ ਇਲਜ਼ਾਮ ਲਗਾਏ ਹਨ ਕਿ ਕੁੜੀ ਨੇ ਖ਼ੁਦਕੁਸ਼ੀ ਨਹੀਂ ਕੀਤੀ ਬਲਕਿ ਉਸ ਨੂੰ ਕੁੱਟ ਕੁੱਟ ਕੇ ਮਾਰਿਆ ਹੈ ਤੇ ਖ਼ੁਦਕੁਸ਼ੀ ਦਾ ਮਾਮਲਾ ਬਣਾਇਆ ਗਿਆ ਹੈ ।

Married women commits suicide in Gurdaspur, family accuses in-laws of harassment
Girl Suicide : ਗੁਰਦਾਸਪੁਰ 'ਚ ਵਿਆਹੁਤਾ ਨੇ ਕੀਤੀ ਖ਼ੁਦਕੁਸ਼ੀ, ਪਰਿਵਾਰ ਨੇ ਸਹੁਰਾ ਪਰਿਵਾਰ 'ਤੇ ਤੰਗ ਕਰਨ ਦੇ ਲਾਏ ਇਲਜ਼ਾਮ
author img

By

Published : Apr 23, 2023, 12:39 PM IST

Girl Suicide : ਗੁਰਦਾਸਪੁਰ 'ਚ ਵਿਆਹੁਤਾ ਨੇ ਕੀਤੀ ਖ਼ੁਦਕੁਸ਼ੀ, ਪਰਿਵਾਰ ਨੇ ਸਹੁਰਾ ਪਰਿਵਾਰ 'ਤੇ ਤੰਗ ਕਰਨ ਦੇ ਲਾਏ ਇਲਜ਼ਾਮ

ਗੁਰਦਾਸਪੁਰ: ਅਕਸਰ ਹੀ ਮਾਪੇ ਧੀਆਂ ਨੂੰ ਚਾਵਾਂ ਨਾਲ ਪਾਲ ਪੋਸ ਕੇ ਹਰ ਉਹ ਖੁਸ਼ੀ ਦਿੰਦੇ ਹਨ ਜਿਸ ਨਾਲ ਮਾਪਿਆਂ ਦੀ ਧੀ ਸੁਖਾਲ਼ਾ ਜੀਵਨ ਜੀਅ ਸਕੇ, ਚਾਵਾਂ ਨਾਲ ਵਿਆਉਂਦੇ ਹਨ ਕਿ ਭਵਿੱਖ ਸੋਹਣਾ ਹੋਵੇ। ਪਰ ਕੁਝ ਮਾਪੇ ਦੀਆਂ ਧੀਆਂ ਇੰਨੀਆਂ ਬਦਕਿਸਮਤ ਹੁੰਦੀਆਂ ਹਨ ਕਿ ਨਾ ਤੇ ਮਾਪਿਆਂ ਨੂੰ ਦਾ ਸੁਖਾਲਾ ਭਵਿੱਖ ਨਜ਼ਰ ਆਉਂਦਾ ਹੈ ਤਾਂ ਨਾ ਹੀ ਧੀਆਂ ਨੂੰ ਜ਼ਿੰਦਗੀ ਨਸੀਬ ਹੁੰਦੀ ਹੁੰਦੀ ਹੈ। ਅਜਿਹਾ ਹੀ ਦੇਖਣ ਨੂੰ ਮਿਲਿਆ ਜ਼ਿਲ੍ਹਾ ਬਟਾਲਾ ਦੇ ਕਸਬਾ ਫਤਹਿਗੜ੍ਹ ਚੂੜੀਆਂ ਦੇ ਪਿੰਡ ਸ਼ਮਸ਼ੇਰਪੁਰ 'ਚ ਜਿੱਥੇ 30 ਸਾਲਾ ਵਿਆਹੁਤਾ ਵੱਲੋਂ ਸਹੁਰਾ ਪਰਿਵਾਰ ਤੋਂ ਤੰਗ ਆ ਕੇ ਖ਼ੁਦਕੁਸ਼ੀ ਕਰ ਲਈ ਗਈ। ਮ੍ਰਿਤਕ ਲੜਕੀ ਆਪਣੇ ਪਿੱਛੇ ਡੇਢ ਸਾਲ ਦਾ ਮਾਸੂਮ ਬੱਚਾ ਛੱਡ ਗਈ ਹੈ। ਉਥੇ ਹੀ ਮ੍ਰਿਤਕਾ ਦੇ ਪਰਿਵਾਰ ਅਤੇ ਰਿਸ਼ਤੇਦਾਰਾਂ ਦਾ ਦੋਸ਼ ਹੈ ਕਿ ਉਸ ਦੇ ਪਤੀ ਅਤੇ ਸਹੁਰਾ ਪਰਿਵਾਰ ਉਨ੍ਹਾਂ ਦੀ ਲੜਕੀ ਨੂੰ ਪਿਛਲੇ ਲੰਬੇ ਸਮੇਂ ਤੋਂ ਹੋਰ ਦਾਜ ਲਈ ਕੁੱਟਮਾਰ ਕਰਦਾ ਸੀ। ਉਨ੍ਹਾਂ ਦੋਸ਼ ਲਾਏ ਕਿ ਲੜਕੀ ਨੇ ਖ਼ੁਦਕੁਸ਼ੀ ਨਹੀਂ ਕੀਤੀ ਬਲਕਿ ਉਸ ਦੀ ਕੁੱਟਮਾਰ ਕਰਕੇ ਉਸ ਨੂੰ ਫਾਹਾ ਦਿੱਤਾ ਗਿਆ ਹੈ। ਪੁਲਿਸ ਵੱਲੋਂ ਮੌਕੇ 'ਤੇ ਪਹੁੰਚ ਕੇ ਤਫਤੀਸ਼ ਸ਼ੁਰੂ ਕਰ ਦਿੱਤੀ ਗਈ ਹੈ।

ਸਹੁਰਾ ਪਰਿਵਾਰ ਤੰਗ ਪ੍ਰੇਸ਼ਾਨ ਕਰਦਾ ਸੀ: ਇਸ ਮਾਮਲੇ ਚ ਮ੍ਰਿਤਕ ਲੜਕੀ ਦੇ ਪਰਿਵਾਰ ਦੇ ਮੈਂਬਰਾਂ ਨੇ ਦੱਸਿਆ ਕਿ ਰਿਮਪੀ (30 ਸਾਲ ) ਦਾ ਵਿਆਹ ਪਿੰਡ ਸ਼ਮਸ਼ੇਰਪੁਰ ਦੇ ਦਲਵਿੰਦਰ ਨਾਲ ਕਰੀਬ 5 ਸਾਲ ਪਹਿਲਾ ਹੋਇਆ ਸੀ ਅਤੇ ਉਸਦਾ ਇਕ ਡੇਢ ਸਾਲ ਦਾ ਬੱਚਾ ਵੀ ਹੈ ਅਤੇ ਰਿਮਪੀ ਦਾ ਪਤੀ ਅਤੇ ਸਹੁਰਾ ਪਰਿਵਾਰ ਉਸਨੂੰ ਤੰਗ ਪ੍ਰੇਸ਼ਾਨ ਕਰਦਾ ਰਹਿੰਦਾ ਸੀ ਤੇ ਕਈ ਵਾਰ ਲੜਕੀ ਰਿਮਪੀ ਦੇ ਪਤੀ ਦਲਵਿੰਦਰ ਨੇ ਉਸ ਨਾਲ ਮਾਰਕੁੱਟ ਕੀਤੀ ਗਈ ਤੇ ਕਈ ਵਾਰ ਮਾਮਲਾ ਪੰਚਾਇਤ ਚ ਵੀ ਗਿਆ ਅਤੇ ਮ੍ਰਿਤਕ ਰਿਮਪੀ ਦੀ ਭੈਣ ਅਤੇ ਜੀਜਾ ਸੋਨੂੰ ਨੇ ਦੱਸਿਆ ਕਿ ਦੁਪਹਿਰ ਵੇਲੇ ਵੀ ਉਹਨਾਂ ਨੂੰ ਫੋਨ ਆਇਆ ਕਿ ਦੋਵਾਂ ਵਿਚਕਾਰ ਝਗੜਾ ਹੋ ਰਿਹਾ ਹੈ ,ਜਦ ਉਹ ਪਿੰਡ ਪਹੁਚੇ ਤਾਂ ਉਹਨਾਂ ਦੇਖਿਆ ਕਿ ਰਿਮਪੀ ਦੀ ਲਾਸ਼ ਉਸਦੇ ਸੁਹਰੇ ਘਰ ਕਮਰੇ 'ਚ ਸੀ ਅਤੇ ਰੱਸੀ ਨਾਲ ਫਾਹਾ ਲਿਆ ਸੀ।

ਸਮਾਜ ਸੇਵੀ ਵੱਲੋਂ ਕੀਤਾ ਗਿਆ ਸੀ ਵਿਆਹ : ਉਥੇ ਹੀ ਸਮਾਜ ਸੇਵੀ ਅੰਮ੍ਰਿਤਪ੍ਰੀਤ ਕੌਰ ਨੇ ਕਿਹਾ ਕਿ ਲੜਕੀ ਦੇ ਮਾਤਾ ਪਿਤਾ ਨਹੀਂ ਹਨ ਅਤੇ ਉਸਦਾ ਵਿਆਹ ਵੀ ਉਸ ਵਲੋਂ ਕੀਤਾ ਗਿਆ ਸੀ ਅਤੇ ਲੋੜ ਤੋਂ ਵੱਧ ਦਾਜ ਦਿਤਾ ਜਦਕਿ ਉਸਦੇ ਬਾਵਜੂਦ ਉਸਦਾ ਪਤੀ ਅਤੇ ਸੁਹਰਾ ਉਸਨੂੰ ਤੰਗ ਕਰਦੇ ਅਤੇ ਮਾਰਕੁੱਟ ਕਰਦੇ ਸਨ ਪਰਿਵਾਰ ਇਨਸਾਫ ਦੀ ਗੁਹਾਰ ਲਗਾ ਰਿਹਾ ਹੈ ।ਜਦਕਿ ਉਧਰ ਰਿਮਪੀ ਦੀ ਸੱਸ ਨੇ ਖੁਦ ਨੂੰ ਅਤੇ ਆਪਣੇ ਬੇਟੇ ਨੂੰ ਬੇਕਸੂਰ ਦੱਸਦੇ ਕਿਹਾ ਕਿ ਉਸਦਾ ਬੇਟਾ ਦਲਵਿੰਦਰ ਆਪਣੇ ਕੰਮ ਤੇ ਗਿਆ ਹੈ ਅਤੇ ਰਿਮਪੀ ਦੀ ਮੌਤ ਕਿਵੇਂ ਹੋਈ ਉਸ ਬਾਰੇ ਉਸ ਨੂੰ ਕੋਈ ਜਾਣਕਾਰੀ ਨਹੀਂ ਹੈ। ਪਰਿਵਾਰ ਇਨਸਾਫ਼ ਦੀ ਮੰਗ ਕਰ ਰਿਹਾ ਹੈ। ਉਧਰ, ਰਿੰਪੀ ਦੀ ਸੱਸ ਨੇ ਖੁਦ ਨੂੰ ਤੇ ਆਪਣੇ ਬੇਟੇ ਨੂੰ ਬੇਕਸੂਰ ਦੱਸਦਿਆਂ ਕਿਹਾ ਕਿ ਉਸ ਦਾ ਬੇਟਾ ਦਲਵਿੰਦਰ ਕੰਮ 'ਤੇ ਗਿਆ ਹੋਇਆ ਹੈ। ਰਿੰਪੀ ਦੀ ਮੌਤ ਕਿਵੇਂ ਹੋਈ, ਇਸ ਬਾਰੇ ਉਸ ਨੂੰ ਕੋਈ ਜਾਣਕਾਰੀ ਨਹੀਂ ਹੈ।

ਇਹ ਵੀ ਪੜ੍ਹੋ : IG Sukhchain Gill PC: ਅੰਮ੍ਰਿਤਪਾਲ ਦੀ ਗ੍ਰਿਫਤਾਰੀ 'ਤੇ ਪੰਜਾਬ ਪੁਲਿਸ ਦਾ ਬਿਆਨ- 'ਅਸੀਂ ਉਸ ਨੂੰ ਘੇਰਾ ਪਾ ਕੀਤਾ ਗ੍ਰਿਫ਼ਤਾਰ'

ਇਸ ਸਬੰਧੀ ਪੁਲਿਸ ਥਾਣਾ ਘਣੀਏ ਕੇ ਬਾਂਗਰ ਦੇ ਇੰਚਾਰਜ ਅਮਰਜੀਤ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੂੰ ਸੂਚਨਾ ਮਿਲੀ ਸੀ ਕਿ ਪਿੰਡ 'ਚ ਇਕ ਲੜਕੀ ਵੱਲੋਂ ਫਾਹਾ ਲੈ ਕੇ ਮੌਤ ਹੋ ਗਈ ਹੈ। ਮੌਕੇ 'ਤੇ ਪਹੁੰਚ ਦੇਖਿਆ ਤਾਂ ਲੜਕੀ ਦੇ ਗਲ਼ੇ 'ਚ ਰੱਸੀ ਦੇ ਨਿਸ਼ਾਨ ਸਨ। ਉਨ੍ਹਾਂ ਵੱਲੋਂ ਮ੍ਰਿਤਕਾ ਦੇ ਪਰਿਵਾਰਕ ਮੈਂਬਰਾਂ ਦੇ ਬਿਆਨਾਂ 'ਤੇ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾ ਰਹੀ ਹੈ। ਰੰੰਪੀਦੀ ਲਾਸ ਨੂੰ ਪੋਸਟਮਾਰਟਮ ਲਈ ਸਿਵਲ ਹਸਪਤਾਲ ਵਿਖੇ ਭੇਜਿਆ ਜਾ ਰਿਹਾ ਹੈ।

ETV Bharat Logo

Copyright © 2024 Ushodaya Enterprises Pvt. Ltd., All Rights Reserved.