ਗੁਰਦਾਸਪੁਰ: ਕੋਰੋਨਾ ਵਾਇਰਸ ਕਾਰਨ ਲੱਗੇ ਲੌਕਡਾਊਨ ਨੇ ਜਿੱਥੇ ਲੋਕਾਂ ਦੀ ਆਰਥਿਕ ਸਥਿਤੀ ਵਿਗਾੜ ਦਿੱਤੀ, ਉੱਥੇ ਹੀ ਕੁਝ ਨਸ਼ੇ ਦੇ ਆਦੀ ਨੌਜਵਾਨਾਂ ਲਈ ਇਹ ਲੌਕਡਾਊਨ ਵਰਦਾਨ ਸਾਬਤ ਹੋਇਆ ਹੈ।
ਇਸ ਸਬੰਧੀ ਗੱਲਬਾਤ ਕਰਦਿਆਂ ਗੁਰਦਾਸੁਰ ਰੈਡਕਰਾਸ ਨਸ਼ਾ ਛੁਡਾਊ ਕੇਂਦਰ ਵਿੱਚ ਦਾਖ਼ਲ ਨੌਜਵਾਨਾਂ ਨੇ ਕਿਹਾ ਕਿ ਲੌਕਡਾਊਨ ਕਾਰਨ ਸਪਲਾਈ ਚੇਨ ਟੁੱਟਣ ਅਤੇ ਮਹਿੰਗੇ ਭਾਅ 'ਤੇ ਨਸ਼ਾ ਮਿਲਣ ਕਾਰਨ ਉਨ੍ਹਾਂ ਨੇ ਇਰਾਦਾ ਕੀਤਾ ਕਿ ਉਹ ਨਸ਼ੇ ਨੂੰ ਆਪਣੇ ਤੋਂ ਦੂਰ ਕਰਨਾ ਚਾਹੁੰਦੇ ਹਨ। ਇਸ ਤੋਂ ਬਾਅਦ ਉਹ ਇਥੇ ਆ ਕੇ ਦਾਖ਼ਲ ਹੋਏ ਅਤੇ ਕੁਝ ਮਹੀਨਿਆਂ ਤੋਂ ਨਸ਼ੇਂ ਤੋਂ ਬਿਲਕੁਲ ਦੂਰ ਹਨ।
ਇੱਕ ਨੌਜਵਾਨ ਨੇ ਦੱਸਿਆ ਕਿ ਉਹ ਸ਼ਰਾਬ ਦਾ ਆਦੀ ਸੀ ਅਤੇ ਇਸ ਦੀ ਲਤ ਛੱਡਣ ਲਈ ਇੱਥੇ ਦਾਖ਼ਲ ਹੋਇਆ ਸੀ। ਉਸ ਨੇ ਦੱਸਿਆ ਕਿ ਗੁਰਦਾਸਪੁਰ ਵਿੱਚ ਜ਼ਹਿਰੀਲੀ ਸ਼ਰਾਬ ਨਾਲ ਮਾਰੇ ਗਏ ਵਿਅਕਤੀਆਂ ਵਿੱਚ ਉਸ ਦੇ ਕੁੱਝ ਦੋਸਤ ਵੀ ਸ਼ਾਮਲ ਸਨ।