ਬਟਾਲਾ: ਪੰਜਾਬ ਸਰਕਾਰ ਵੱਲੋਂ ਲੌਕਡਾਊਨ ਵਿੱਚ ਢਿੱਲ ਦਿੱਤੀ ਗਈ ਹੈ ਪਰ ਇਸ ਦੇ ਬਾਵਜੂਦ ਪੰਜਾਬ ਵਿੱਚ ਵੱਡੇ ਪੱਧਰ ਉੱਤੇ ਇੱਕ ਅਜਿਹੇ ਪ੍ਰਾਇਵੇਟ ਦਫਤਰ ਹਨ, ਜਿਨ੍ਹਾਂ ਨੂੰ ਹੁਣ ਵੀ ਇਸ ਕਰੋਨਾ ਦੀ ਮਾਰ ਨੂੰ ਝੱਲਣਾ ਪੈ ਰਿਹਾ ਹੈ। ਇਮੀਗਰੇਸ਼ਨ ਸਰਵਿਸ, ਆਈਲੈਟਸ ਸੇਂਟਰ ਅਤੇ ਟਰੈਵਲ ਏਜੰਟ ਅਤੇ ਉਨ੍ਹਾਂ ਦੇ ਦਫਤਰ ਵਿੱਚ ਕੰਮ ਕਰਣ ਵਾਲੇ ਮੁਲਾਜ਼ਮਾ ਨੂੰ ਕਾਫੀ ਦਿੱਕਤਾਂ ਆ ਰਹੀਆਂ ਹਨ।
ਬਟਾਲਾ ਦੇ ਕੁੱਝ ਅਜਿਹੇ ਸੇਂਟਰ ਮਾਲਿਕਾਂ ਅਤੇ ਉਨ੍ਹਾਂ ਦੇ ਸਟਾਫ ਮੈਂਬਰਾਂ ਨੇ ਦੱਸਿਆ ਕਿ ਮਾਰਚ ਦੇ ਅਖਿਰ ਤੋਂ ਉਨ੍ਹਾਂ ਦੇ ਦਫਤਰ ਬੰਦ ਹਨ। ਇਮੀਗਰੇਸ਼ਨ ਵਾਲਿਆਂ ਦਾ ਕਹਿਣਾ ਹੈ ਕਿ ਅਜਿਹੇ ਕਈ ਸਟੂਡੇਂਟ ਵੀਜ਼ਾ ਸਨ ਜੋ ਆਏ ਹੋਏ ਹਨ ਪਰ ਤਾਲਾਬੰਦੀ ਕਾਰਨ ਉਹ ਵਿਦੇਸ਼ ਨਹੀਂ ਜਾ ਪਾਏ।
ਉਨ੍ਹਾਂ ਕਿਹਾ ਕਿ ਉਨ੍ਹਾਂ ਦੇ ਦਫਤਰਾਂ ਦਾ ਕਿਰਾਇਆ, ਬਿਜਲੀ ਦੇ ਬਿਲ ਅਤੇ ਮੁੱਖ ਤੌਰ ਉੱਤੇ ਆਪਣੇ ਦਫਤਰ ਦੇ ਸਟਾਫ ਦੀ ਸੈਲਰੀ ਦਾ ਉਨ੍ਹਾਂ 'ਤੇ ਕਾਫੀ ਬੋਝ ਪੈ ਰਿਹਾ ਹੈ। ਦਫਤਰਾਂ ਦੇ ਮਾਲਿਕਾਂ ਦਾ ਕਹਿਣਾ ਹੈ ਦੀ ਜੇਕਰ ਹਾਲਾਤ ਇਹੀ ਰਹੇ ਤਾਂ ਉਨ੍ਹਾਂ ਨੂੰ ਮਜਬੂਰਨ ਆਪਣਾ ਕੰਮ-ਕਾਜ ਪੱਕੇ ਤੌਰ ਉੱਤੇ ਬੰਦ ਕਰਨਾ ਪਵੇਗਾ ਜਿਸ ਕਾਰਨ ਦਫਤਰਾਂ ਵਿੱਚ ਕੰਮ ਕਰਣ ਵਾਲਾ ਸਟਾਫ ਬੇਰੁਜ਼ਗਾਰ ਹੋ ਜਾਵੇਗਾ।