ਚੰਡੀਗੜ੍ਹ: ਕਰਤਾਰਪੁਰ ਕਾਰੀਡੋਰ ਨੇ ਮੁੜ ਇਕ ਵਾਰ ਫਿਰ 75 ਸਾਲ ਬਾਅਦ ਵਿਛੜੇ ਪਰਿਵਾਰਾਂ ਨੂੰ ਮਿਲਾਇਆ ਹੈ, ਜੋ ਦੀ ਵੰਡ ਵੇਲੇ ਵਿਛੜ ਗਏ ਸਨ। ਸਾਲਾਂ ਪਿੱਛੋਂ ਮਿਲਣ ਉਤੇ ਦੋਵਾਂ ਪਰਿਵਾਰਾਂ ਦੇ ਮੈਂਬਰ ਭਾਵੁਕ ਸਨ। ਜਾਣਕਾਰੀ ਅਨੁਸਾਰ ਵੰਡ ਵੇਲੇ ਦਇਆ ਸਿੰਘ ਦਾ ਪਰਿਵਾਰ ਭਾਰਤ ਵਿਚ ਗੋਮਲਾ ਵਿਖੇ ਰਹਿੰਦਾ ਸੀ। ਦਇਆ ਸਿੰਘ ਜਦੋਂ ਜਵਾਨ ਹੋਇਆ ਤਾਂ ਉਸ ਦੇ ਪਿਤਾ ਦੀ ਮੌਤ ਹੋ ਗਈ। ਉਸ ਦੇ ਪਿਤਾ ਦੇ ਜਾਣਕਾਰ ਕਰੀਮ ਬਖ਼ਸ਼ ਨੇ ਦੋਵਾਂ, ਦਇਆ ਸਿੰਘ ਤੇ ਗੁਰਦੇਵ ਸਿੰਘ ਨੂੰ ਪਾਲਿਆ ਅਤੇ ਦੋਵਾਂ ਦੇ ਨਾਂ ਬਦਲ ਦਿੱਤੇ। ਗੁਰਦੇਵ ਸਿੰਘ ਦਾ ਨਾਮ ਗੁਲਾਮ ਮੁਹੰਮਦ ਤੇ ਦਇਆ ਸਿੰਘ ਦਾ ਨਾਮ ਗੁਲਾਮ ਰਸੂਲ ਰੱਖ ਦਿੱਤਾ।
ਦੋਵਾਂ ਪਰਿਵਾਰਾਂ ਦਾ ਮਿਲਨ ਵੇਖਣ ਵਾਲਾ ਸੀ : ਇਸ ਨੂੰ ਲੈ ਕੇ ਦਇਆ ਸਿੰਘ ਨੇ ਦੱਸਿਆ ਕਿ ਵੰਡ ਸਮੇਂ ਉਹ ਆਪਣੇ ਨਾਨਕੇ ਕੁਰੂਕਸ਼ੇਤਰ ਚਲਾ ਗਿਆ ਸੀ, ਜਦਕਿ ਗੁਰਦੇਵ ਸਿੰਘ ਪਾਕਿਸਤਾਨ ਦੇ ਝੰਗ ਸ਼ਹਿਰ ’ਚ ਵੱਸ ਗਿਆ। ਦਇਆ ਸਿੰਘ ਨੇ ਦੱਸਿਆ ਕਿ ਉਹ ਗੁਲਾਮ ਰਸੂਲ ਤੋਂ ਮੁੜ ਦਇਆ ਸਿੰਘ ਬਣ ਗਿਆ, ਜਦਕਿ ਉਸ ਦਾ ਭਰਾ ਗੁਰਦੇਵ ਸਿੰਘ ਹਾਲੇ ਵੀ ਪਾਕਿਸਤਾਨ ਜਾਣ ਤੋਂ ਬਾਅਦ ਗੁਲਾਮ ਮੁਹੰਮਦ ਹੀ ਰਿਹਾ ਅਤੇ ਉਸ ਦੇ ਬੱਚੇ ਵੀ ਮੁਸਲਿਮ ਹਨ। ਹਾਲਾਂਕਿ ਗੁਲਾਮ ਮੁਹੰਮਦ ਦੀ ਕੁਝ ਸਾਲ ਪਹਿਲਾਂ ਮੌਤ ਹੋ ਗਈ ਸੀ। ਗੁਲਾਮ ਮੁਹੰਮਦ ਦਾ ਲੜਕਾ ਮੁਹੰਮਦ ਸ਼ਰੀਫ ਝੰਗ ਤੇ ਦਇਆ ਸਿੰਘ ਬੀਤੇ ਦਿਨ ਗੁਰਦੁਆਰਾ ਸ੍ਰੀ ਕਰਤਾਰਪੁਰ ਸਾਹਿਬ ਵਿਖੇ ਮਿੱਥੀ ਹੋਈ ਯੋਜਨਾ ਤਹਿਤ ਮਿਲੇ, ਇਸ ਦੌਰਾਨ ਦੋਵਾਂ ਦੇ ਹੀ ਪਰਿਵਾਰ ਉੱਥੇ ਮੌਜੂਦ ਸਨ। ਦੋਵਾਂ ਪਰਿਵਾਰਾਂ ਦਾ ਮਿਲਣ ਵੇਖਣ ਵਾਲਾ ਸੀ।
ਇਹ ਵੀ ਪੜ੍ਹੋ : Harsimrat Kaur Badal on Punjab Govt: "ਸੂਬਾ ਸਰਕਾਰ ਨੇ ਕੇਂਦਰੀ ਏਜੰਸੀਆਂ ਦੇ ਅਧੀਨ ਕੀਤਾ ਪੰਜਾਬ"
ਗੁਲਾਮ ਮੁਹੰਮਦਦੀ ਕੁਝ ਸਾਲ ਪਹਿਲਾਂ ਹੋਈ ਮੌਤ : ਗੁਲਾਮ ਮੁਹੰਮਦ, ਜਿਸ ਦੀ ਕੁਝ ਸਾਲ ਪਹਿਲਾਂ ਮੌਤ ਹੋ ਚੁੱਕੀ ਹੈ, ਦੇ ਲੜਕੇ ਮੁਹੰਮਦ ਸ਼ਰੀਫ ਨੇ ਬੀਤੇ 6 ਮਹੀਨਿਆਂ ਤੋਂ ਭਾਰਤ ਅਤੇ ਪਾਕਿਸਤਾਨ ਸਰਕਾਰਾਂ ਨੂੰ ਦਰਜਨ ਤੋਂ ਵੱਧ ਪੱਤਰ ਲਿਖੇ ਪਰ ਦੋਵਾਂ ਹੀ ਸਰਕਾਰਾਂ ਤੋਂ ਕੁਝ ਜਾਣਕਾਰੀ ਨਹੀਂ ਮਿਲੀ। ਮੁਹੰਮਦ ਸ਼ਰੀਫ ਨੂੰ ਸੋਸ਼ਲ ਮੀਡੀਆ ਤੋਂ 6 ਮਹੀਨੇ ਪਹਿਲਾਂ ਆਪਣੇ ਚਾਚਾ ਦਇਆ ਸਿੰਘ ਬਾਰੇ ਜਾਣਕਾਰੀ ਮਿਲੀ ਅਤੇ ਉਦੋਂ ਤੋਂ ਲਗਾਤਾਰ ਸੋਸ਼ਲ ਮੀਡੀਆ ਰਾਹੀਂ ਸੰਪਰਕ ਬਣਿਆ ਸੀ।
ਇਹ ਵੀ ਪੜ੍ਹੋ : Drunked youth High voltage drama: ਸ਼ਰਾਬੀ ਨੌਜਵਾਨ ਵੱਲੋਂ ਸੜਕ ਵਿਚਾਲੇ ਹਾਈ ਵੋਲਟੇਜ ਡਰਾਮਾ
ਦੋਵਾਂ ਪਰਿਵਾਰਾਂ ਦਾ ਮਿਲਨ ਦੇਖ ਸ਼ਰਧਾਲੂ ਵੀ ਹੋਏ ਭਾਵੁਕ : ਦਇਆ ਸਿੰਘ ਦੇ ਅਨੁਸਾਰ ਦੋਵਾਂ ਪਰਿਵਾਰਾਂ ਨੇ ਗੁਰਦੁਆਰਾ ਸ੍ਰੀ ਕਰਤਾਰਪੁਰ ਸਾਹਿਬ ’ਚ ਮਿਲਣ ਦੀ ਯੋਜਨਾ ਬਣਾਈ ਸੀ। ਜਦੋਂ ਬੀਤੇ ਦਿਨ ਕਰਤਾਰਪੁਰ ਲਾਂਘੇ ਰਾਹੀਂ ਗੁਰਦੁਆਰਾ ਸ੍ਰੀ ਕਰਤਾਰਪੁਰ ਸਾਹਿਬ ਪਹੁੰਚੇ ਤਾਂ ਉੱਥੇ ਉਸ ਦਾ ਭਤੀਜਾ ਮੁਹੰਮਦ ਸ਼ਰੀਫ ਆਪਣੇ ਪਰਿਾਵਰ ਨਾਲ ਪਹੁੰਚਿਆ ਹੋਇਆ ਸੀ। 75 ਸਾਲ ਬਾਅਦ ਮਿਲੇ ਦੋਵਾਂ ਪਰਿਵਾਰਾਂ ਵਿਚ ਖੁਸ਼ੀ ਸੀ, ਪਰ ਇਸ ਦੇ ਨਾਲ-ਨਾਲ ਇਕ ਦੁਖ ਵੀ ਸੀ ਕਿ ਸਰਹੱਦਾਂ ਕਾਰਨ ਉਨ੍ਹਾਂ ਨੂੰ ਫਿਰ ਵੱਖ ਹੋਣਾ ਪਵੇਗਾ। ਇਸ ਮੌਕੇ ਰਿਸ਼ਤੇਦਾਰਾਂ ਨੇ ਉਨ੍ਹਾਂ ਦਾ ਫੁੱਲਾਂ ਦੀ ਵਰਖਾ ਨਾਲ ਸਵਾਗਤ ਕੀਤਾ। ਦੋਵਾਂ ਪਰਿਵਾਰਾਂ ਦੇ ਇਸ ਮਿਲਨ ਨੂੰ ਦੇਖ ਸ਼ਰਧਾਲੂ ਵੀ ਭਾਵੁਕ ਹੋ ਗਏ।