ਗੁਰਦਾਸਪੁਰ: ਕਰਤਾਰਪੁਰ ਲਾਂਘੇ ਦੇ ਕੰਮ ਵਿੱਚ ਇਤਿਹਾਸਿਕ ਮੰਦਿਰ ਤੇ ਪੀਰ ਬਾਬੇ ਦੀ ਦਰਗਾਹ ਆਉਣ ਕਾਰਨ ਵਿਘਨ ਪੈ ਗਿਆ ਹੈ। ਕਰਤਾਰਪੁਰ ਲਾਂਘੇ ਦੀ ਜੋ ਮੋਨ ਸੜਕ ਬਣ ਰਹੀ ਹੈ, ਉਸ ਵਿਚਾਲੇ ਇਹ ਦੋਵੇਂ ਥਾਵਾਂ ਆ ਗਈਆਂ ਹਨ ਜਿਸ ਕਰਕੇ 100-100 ਮੀਟਰ ਤੱਕ ਸੜਕ ਬਣਨ ਦਾ ਕੰਮ ਰੁੱਕ ਗਿਆ ਹੈ।
ਇਸ ਬਾਰੇ ਨੈਸ਼ਨਲ ਹਾਈਵੇ ਦੇ ਅਧਿਕਾਰੀ ਦਾ ਕਹਿਣਾ ਹੈ ਕਿ ਇਸ ਬਾਰੇ ਸਰਕਾਰ ਤੇ ਉੱਚ ਅਧਿਕਾਰੀਆਂ ਨੂੰ ਦੱਸ ਦਿੱਤਾ ਗਿਆ ਹੈ, ਤੇ ਸਰਕਾਰ ਛੇਤੀ ਹੀ ਇਸ ਮਾਮਲੇ ਦਾ ਹਲ ਕਰੇਗੀ। ਇਸ ਤੋਂ ਬਾਅਦ ਕੰਮ ਮੁੜ ਸ਼ੁਰੂ ਹੋ ਜਾਵੇਗਾ।
ਉੱਥੇ ਹੀ ਦਰਗਾਹ ਦੇ ਸੇਵਾਦਾਰ ਦਾ ਕਹਿਣਾ ਹੈ ਕਿ ਇਹ ਸਾਡੇ ਪੁਰਖਾਂ ਦੀ ਜ਼ਮੀਨ ਹੈ ਤੇ ਸਾਡੀ 6ਵੀਂ ਪੀੜ੍ਹੀ ਇਸ ਦੀ ਸੇਵਾ ਕਰ ਰਹੀ ਹੈ। ਇਸ ਦੇ ਚੱਲਦਿਆਂ ਅਸੀਂ ਇਸ ਨੂੰ ਢਾਉਣ ਨਹੀਂ ਦੇਵਾਂਗੇ ਤੇ ਨਾ ਹੀ ਅਸੀਂ ਨੂੰ ਇਹ ਜ਼ਮੀਨ ਸਰਕਾਰ ਨੂੰ ਦੇਵਾਂਗੇ