ਗੁਰਦਾਸਪੁਰ: ਕਰਤਾਰਪੁਰ ਲਾਂਘਾ ਖੁੱਲ੍ਹਣ ਨੂੰ ਮਸਾਂ ਹੀ ਥੋੜੇ ਜਿਹੇ ਦਿਨ ਰਹਿ ਗਏ ਹਨ। ਇਸ ਦੌਰਾਨ ਖ਼ੁਫੀਆਂ ਏਜੰਸੀਆਂ ਤੋਂ ਜਾਣਕਾਰੀ ਸਾਹਮਣੇ ਆਈ ਹੈ ਕਿ ਜਿਸ ਜ਼ਿਲ੍ਹੇ ਵਿੱਚ ਗੁਰੁਦਆਰਾ ਕਰਤਾਰਪੁਰ ਸਾਹਿਬ ਮੌਜੂਦ ਹੈ ਉਸੇ ਹੀ ਜ਼ਿਲ੍ਹੇ ਵਿੱਚ ਪਾਕਿਸਤਾਨ ਵੱਲੋਂ ਅੱਤਵਾਦੀ ਸਿਖਲਾਈ ਕੈਂਪ ਚਲਾਏ ਜਾ ਰਹੇ ਹਨ।
ਪਾਕਿਸਤਾਨ ਦੇ ਪੰਜਾਬ ਵਿੱਚ ਨਾਰੋਵਾਲ ਜ਼ਿਲ੍ਹੇ ਵਿੱਚ ਖ਼ੁਫੀਆ ਏਜੰਸੀਆਂ ਨੇ ਅੱਤਵਾਦੀ ਗਤੀਵਿਧੀਆਂ ਦਾ ਪਤਾ ਲਾਇਆ ਹੈ। ਇਹ ਜਾਣਕਾਰੀ ਕਰਤਾਰਪੁਰ ਲਾਂਘਾ ਖੁੱਲ੍ਹਣ ਤੋਂ ਮਹਿਜ਼ ਕੁਝ ਦਿਨ ਪਹਿਲਾਂ ਹੀ ਮਿਲੀ ਹੈ। ਇਹ ਜਾਣਕਾਰੀ ਮਿਲਣ ਨਾਲ਼ ਇੱਕ ਵਾਰ ਖੂਫੀਆਂ ਏਜੰਸੀਆਂ ਚੌਕਸ ਹੋ ਗਈਆਂ ਹਨ।
ਇਸ ਤੋਂ ਸਾਰੇ ਜਾਣੂ ਹੋ ਹੀ ਗਏ ਹਨ ਕਿ ਕਰਤਾਰਪੁਰ ਲਾਂਘੇ ਰਾਂਹੀ ਭਾਰਤ, ਪੰਜਾਬ ਦੇ ਜ਼ਿਲ੍ਹੇ ਗੁਰਦਾਸਪੁਰ ਦੇ ਡੇਰਾ ਬਾਬਾ ਨਾਨਕ ਤੋਂ ਪਾਕਿਸਾਤਨ ਦੇ ਪੰਜਾਬ ਜ਼ਿਲ੍ਹੇ ਦੇ ਨਾਰੋਵਾਲ ਵਿੱਚ ਸਥਿਤ ਕਰਤਾਰਪੁਰ ਸਾਹਿਬ ਨਾਲ਼ ਜੋੜਦਾ ਹੈ।
ਏਜੰਸੀਆਂ ਤੋਂ ਮਿਲੀ ਹੋਰ ਜਾਣਕਾਰੀ ਮੁਤਾਬਕ ਅੱਤਵਾਦੀਆਂ ਦੇ ਸਿੱਖਿਆ ਕੈਂਪ ਮੁਰੀਦਕੇ, ਸ਼ਕਰਗੜ੍ਹ ਅਤੇ ਨਾਰੋਵਾਲ ਵਿੱਚ ਸਥਿਤ ਹਨ ਜਿੱਥੇ ਕਾਫ਼ੀ ਵੱਡੀ ਗਿਣਤੀ ਵਿੱਚ ਮਰਦ ਅਤੇ ਔਰਤਾਂ ਮਿਲ ਕੇ ਸਿੱਖਿਆ ਲੈ ਰਹੇ ਹਨ।