ਗੁਰਦਾਸਪੁਰ : ਗੁਰਦਾਸਪੁਰ ਵਿੱਚ ਇਕ ਹੋਮਗਾਰਡ ਦੇ ਜਵਾਨ ਦੀ ਗੋਲ ਗੱਪੇ ਦੀ ਰੇਹੜੀ ਲਗਾਉਣ ਵਾਲੇ ਨਾਲ ਲੜਾਈ ਹੋ ਗਈ। ਗੋਲ ਗੱਪੇ ਵਾਲੇ ਨਾਲ ਹੋਇਆ ਇਹ ਝਗੜਾ ਵੱਡੇ ਅਫਸਰਾਂ ਤੱਕ ਪਹੁੰਚ ਗਿਆ ਹੈ। ਪੁਲਿਸ ਵਲੋਂ ਇਸ ਮੁਲਜਮ ਨੂੰ ਲਾਈਨ ਹਾਜਿਰ ਕੀਤਾ ਗਿਆ ਹੈ। ਗੋਲਗੱਪੇ ਵਾਲੇ ਨੇ ਹੋਮਗਾਰਡ ਦੇ ਜਵਾਨ ਉੱਤੇ ਵੀ ਕਈ ਗੰਭੀਰ ਇਲਜਾਮ ਲਗਾਏ ਹਨ।
ਹੋਮਗਾਰਡ ਜਵਾਨ ਨੇ ਕੀਤੀ ਸੀ ਡਰਿੰਕ : ਇਸ ਘਟਨਾ ਬਾਰੇ ਗੋਲ ਗੱਪਿਆਂ ਦੀ ਰੇਹੜੀ ਲਗਾਉਣ ਵਾਲੇ ਵਿਅਕਤੀ ਨੇ ਕਿਹਾ ਕਿ ਉਸਨੇ ਗੋਲਗੱਪੇ ਖਾਣ ਤੋਂ ਬਾਅਦ ਜਦੋਂ 20 ਰੁਪਏ ਮੰਗੇ ਤਾਂ ਬਹਿਸ ਹੋ ਗਈ। ਪੀੜਤ ਨੇ ਕਿਹਾ ਕਿ ਹੋਮਗਾਰਡ ਦੇ ਜਵਾਨ ਨੇ ਸ਼ਰਾਬ ਪੀਤੀ ਹੋਈ ਸੀ ਅਤੇ ਤੇਜ ਗੱਡੀ ਭਜਾਉਣ ਦੀ ਵੀ ਕੋਸ਼ਿਸ਼ ਕੀਤੀ ਹੈ। ਦੂਜੇ ਪਾਸੇ ਕਿਸੇ ਵਿਅਕਤੀ ਨੇ ਇਸ ਬਹਿਸ ਦੀ ਵੀਡੀਓ ਬਣਾ ਕੇ ਵੀ ਇੰਟਰਨੈੱਟ ਉੱਤੇ ਵਾਇਰਲ ਕਰ ਦਿੱਤੀ ਹੈ। ਫਿਲਹਾਲ ਪੁਲਿਸ ਨੇ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ।
ਪੁਲਿਸ ਮੁਲਾਜਮ ਲਾਈਨ ਹਾਜਰ : ਜ਼ਿਕਰਯੋਗ ਹੈ ਕਿ ਜਿਸ ਮੁਲਾਜਮ ਦਾ ਗੋਲਗੱਪਿਆਂ ਦੀ ਰੇਹੜੀ ਲਗਾਉਣ ਵਾਲੇ ਵਿਅਕਤੀ ਨਾਲ ਬਹਿਸ ਹੋਈ ਹੈ, ਉਸਨੂੰ ਲਾਇਨ ਹਾਜਰ ਕੀਤਾ ਗਿਆ ਹੈ। ਇਸ ਬਾਰੇ ਜਾਣਕਾਰੀ ਦਿੰਦਿਆਂ ਪੁਲਿਸ ਅਧਿਕਾਰੀਆਂ ਨੇ ਦੱਸਿਆ ਹੈ ਕਿ ਇਸ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ, ਜਿਹੜਾ ਦੋਸ਼ੀ ਹੋਇਆ ਉਸਦੇ ਖਿਲਾਫ ਸਖਤ ਕਾਰਵਾਈ ਕੀਤੀ ਜਾਵੇਗੀ। ਜਿਕਰਯੋਗ ਹੈ ਕਿ ਇਸ ਤਰ੍ਹਾਂ ਦੀਆਂ ਪਹਿਲਾਂ ਵੀ ਘਟਨਾਵਾਂ ਵਾਪਰ ਚੁੱਕੀਆਂ ਹਨ, ਜਿਨ੍ਹਾਂ ਵਿਚ ਆਮ ਪਬਲਿਕ ਦੀ ਪੁਲਿਸ ਮੁਲਾਜਮਾਂ ਨਾਲ ਅਕਸਰ ਬਹਿਸ ਹੁੰਦੀ ਹੈ। ਪੁਲਿਸ ਵਿਭਾਗ ਨੂੰ ਚਾਹੀਦਾ ਹੈ ਕਿ ਇਹੋ ਜਿਹੇ ਮਾਮਲਿਆਂ ਦੀ ਨਿਰਪੱਖ ਜਾਂਚ ਕੀਤੀ ਜਾਵੇ। ਤਾਂ ਜੋ ਲੋਕਾਂ ਨੂੰ ਕੋਈ ਕਿਸੇ ਤਰ੍ਹਾਂ ਦੀ ਪਰੇਸ਼ਾਨੀ ਨਾ ਹੋਵੇ।