ਗੁਰਦਾਸਪੁਰ: ਕਹਿੰਦੇ ਹਨ ਕਿ ਜਦੋਂ ਕੁਦਰਤ ਕਿਸੇ ’ਤੇ ਮਿਹਰਬਾਨ ਹੁੰਦੀ ਹੈ ਤਾਂ ਉਸ ਨੂੰ ਮਾਲਾਮਾਲ ਕਰ ਦਿੰਦੀ ਹੈ, ਅਜਿਹਾ ਹੀ ਮਾਮਲਾ ਜ਼ਿਲ੍ਹਾ ਗੁਰਦਾਸਪੁਰ (gurdaspur) ਤੋਂ ਵੇਖਣ ਨੂੰ ਮਿਲਿਆ ਹੈ ਜਿੱਥੇ ਇੱਕ ਮਹਿਲਾ ਨੇ ਇੱਕ ਸਮੇਂ ਚ ਚਾਰ ਬੱਚਿਆ (four children) ਨੂੰ ਜਨਮ ਦਿੱਤਾ ਹੈ, ਚਾਰੋਂ ਹੀ ਬੱਚੇ ਲੜਕੇ ਹਨ। ਦੱਸ ਦਈਏ ਕਿ ਮਹੀਨੇ ਚੱਲੇ ਇਲਾਜ ਉਪਰੰਤ ਸਿਹਤਯਾਬ ਹੋਏ ਇਨ੍ਹਾਂ ਬੱਚਿਆ ਨੂੰ ਡਾ. ਗੁਰਖੇਲ ਸਿੰਘ ਕਲਸੀ ਹਸਪਤਾਲ ਗੁਰਦਾਸਪੁਰ ਤੋਂ ਘਰ ਭੇਜ ਦਿੱਤਾ ਗਿਆ ਹੈ।
'ਮਾਂ ਅਤੇ ਚਾਰੇ ਬੱਚੇ ਤੰਦਰੁਸਤ'
ਦੱਸ ਦਈਏ ਕਿ ਬਟਾਲਾ ਦੇ ਪਿੰਡ ਤਰਿਏਵਾਲ ਦੀ ਪ੍ਰਭਜੋਤ ਕੌਰ ਨੇ 7ਵੇਂ ਮਹੀਨੇ ’ਚ ਇਕੱਠੇ 4 ਬੱਚਿਆ ਨੂੰ ਜਨਮ ਦਿੱਤਾ ਹੈ। ਮਾਂ ਅਤੇ ਚਾਰੇ ਬੱਚੇ ਤੰਦਰੁਸਤ ਹਨ। ਉੱਥੇ ਪਰਿਵਾਰ ’ਚ ਖੁਸ਼ੀ ਦੀ ਲਹਿਰ ਛਾਈ ਹੋਈ ਹੈ। ਬੱਚਿਆਂ ਦੀ ਮਾਂ ਪ੍ਰਭਜੋਤ ਕੌਰ ,ਮਾਮਾ ਜਸਪਾਲ ਸਿੰਘ , ਮਾਸੀ ਪਲਵਿੰਦਰ ਕੌਰ ਨੇ ਕਿਹਾ ਕਿ ਉਨ੍ਹਾਂ ਨੂੰ ਬੜਾ ਚਾਅ ਹੈ ਕਿ ਘਰ ’ਚ ਚਾਰ ਬੱਚੇ ਆਏ ਹਨ ਅਤੇ ਉਹ ਪੂਰਾ ਪਰਿਵਾਰ ਇਨ੍ਹਾਂ ਦੀ ਦੇਖਭਾਲ ਕਰ ਰਿਹਾ ਹੈ। ਉਨ੍ਹਾਂ ਨੇ ਇਹ ਵੀ ਦੱਸਿਆ ਕਿਘਰ ਚ ਵਧਾਈ ਦੇਣ ਵਾਲੇ ਰਿਸ਼ਤੇਦਾਰਾਂ ਦਾ ਵੀ ਆਉਣ ਜਾਣਾ ਲੱਗਿਆ ਹੋਇਆ ਹੈ। ਇਸ ਤੋਂ ਇਲਾਵਾ ਪਰਿਵਾਰਿਕ ਮੈਂਬਰਾਂ ਨੇ ਡਾਕਟਰਾਂ ਦੀ ਟੀਮ ਅਤੇ ਪਰਮਾਤਮਾ ਦਾ ਤਹਿ ਦਿਲੋਂ ਧੰਨਵਾਦ ਵੀ ਕੀਤਾ।
'ਬੱਚਿਆ ਦਾ ਇੱਕ ਮਹੀਨੇ ਤੱਕ ਕੀਤਾ ਗਿਆ ਇਲਾਜ'
ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਕਲਸੀ ਹਸਪਤਾਲ ਗੁਰਦਾਸਪੁਰ ਦੇ ਸੀਨੀਅਰ ਡਾ. ਗੁਰਖੇਲ ਸਿੰਘ ਕਲਸੀ ਨੇ ਦੱਸਿਆ ਕਿ ਗੁਰਦਾਸਪੁਰ ਦੇ ਪਿੰਡ ਤਰਿਏਵਾਲ ਦੀ ਇੱਕ ਮਹਿਲਾ ਨੇ ਇੱਕੋ ਸਮੇਂ ਚਾਰ ਬੱਚਿਆਂ ਨੂੰ ਜਨਮ ਦਿੱਤਾ ਹੈ, ਮਾਂ ਅਤੇ ਬੱਚੇ ਉਨ੍ਹਾਂ ਦੀ ਟੀਮ ਵੱਲੋਂ ਕੀਤੀ ਕਰੀਬ ਇੱਕ ਮਹੀਨੇ ਦੀ ਲੰਮੀ ਜੱਦੋ ਜਹਿਦ ਤੋਂ ਬਾਅਦ ਹੁਣ ਬੱਚੇ ਠੀਕ ਹੋਏ ਹਨ।
'ਬੱਚਿਆ ਨੂੰ ਚੜ੍ਹਾਇਆ ਗਿਆ ਸੀ ਖੂਨ'
ਡਾਕਟਰ ਨੇ ਦੱਸਿਆ ਕਿ 15 ਅਗਸਤ ਨੂੰ ਇਨ੍ਹਾਂ ਚਾਰਾ ਬੱਚਿਆਂ ਨੂੰ ਉਨ੍ਹਾਂ ਦੇ ਹਸਪਤਾਲ ਚ ਦਾਖਲ ਕੀਤਾ ਗਿਆ ਸੀ ਇਨ੍ਹਾਂ ਬੱਚਿਆਂ ਦਾ ਜਨਮ 9 ਮਹੀਨਿਆਂ ਦੇ ਗਰਭ ਦੇ ਬਜਾਏ 7 ਮਹੀਨੇ ਤੋਂ ਬਾਅਦ ਹੀ ਹੋ ਗਿਆ ਸੀ। ਜਿਸ ਕਾਰਨ ਇਨ੍ਹਾਂ ਬੱਚਿਆ ਦਾ ਭਾਰ 700 ਗ੍ਰਾਮ ਤੋਂ 1100 ਗ੍ਰਾਮ ਤੱਕ ਸੀ, ਬੱਚਿਆਂ ਦੀ ਸਿਹਤ ਠੀਕ ਨਾ ਹੋਣ ਕਾਰਨ ਉਨ੍ਹਾਂ ਨੂੰ ਹਸਪਤਾਲ ਭਰਤੀ ਕਰਵਾਇਆ ਗਿਆ ਸੀ। ਇਸ ਦੌਰਾਨ ਬੱਚਿਆ ਨੂੰ ਖੂਨ ਵੀ ਚੜਾਇਆ ਗਿਆ ਸੀ। ਕਰੀਬ ਇੱਕ ਮਹੀਨੇ ਦੇ ਇਲਾਜ ਉਪਰੰਤ ਹੁਣ ਇਹ ਚਾਰੇ ਬੱਚੇ ਠੀਕ ਹੋਏ ਹਨ ਜਿਨ੍ਹਾਂ ਦਾ ਇਲਾਜ ਕਰਨ ਤੋਂ ਬਾਅਦ ਹੁਣ ਉਨ੍ਹਾਂ ਨੂੰ ਘਰ ਭੇਜ ਦਿੱਤਾ ਗਿਆ ਹੈ।
ਇਹ ਵੀ ਪੜੋ: ਰਿਟਰੀਟ ਸੈਰੇਮਨੀ ਦੇਖਣ ਲਈ ਸੈਲਾਨੀਆਂ ਨੂੰ ਕਰਨਾ ਹੋਵੇਗਾ ਹੋਰ ਇੰਤਜ਼ਾਰ