ETV Bharat / state

ਵਿਆਹੁਤਾ ਦੀ ਹਸਪਤਾਲ 'ਚ ਮੌਤ, ਪਤੀ ਨੇ ਡਾਕਟਰ 'ਤੇ ਲਾਏ ਇਲਜ਼ਾਮ

author img

By

Published : Nov 27, 2022, 10:23 AM IST

Updated : Nov 27, 2022, 10:36 AM IST

ਕਲਾਨੌਰ ਦੇ ਨਿੱਜੀ ਹਸਪਤਾਲ ਵਿੱਚ ਇਕ ਵਿਆਹੁਤਾ ਦੀ ਇਲਾਜ ਦੌਰਾਨ ਮੌਤ ਹੋ ਗਈ। ਉਸ ਦੀ ਮੌਤ ਤੋਂ ਬਾਅਦ ਮ੍ਰਿਤਕਾ ਦੇ ਪਤੀ ਨੇ ਹਸਪਤਾਲ ਦੇ ਡਾਕਟਰ ਉੱਤੇ ਦੋਸ਼ ਲਾਇਆ ਕਿ ਉਨ੍ਹਾਂ ਵੱਲੋਂ ਇੰਜੈਕਸ਼ਨ ਦਿੱਤੇ ਜਾਣ ਤੋਂ ਬਾਅਦ ਹੀ ਉਸ ਦੀ ਪਤਨੀ ਦੀ ਮੌਤ ਹੋਈ ਹੈ।

Husband blames the doctor for the death of her wife in Hospital Gurdaspur
ਵਿਆਹੁਤਾ ਦੀ ਹਸਪਤਾਲ 'ਚ ਮੌਤ, ਪਤੀ ਨੇ ਡਾਕਟਰ 'ਤੇ ਲਾਏ ਦੋਸ਼

ਗੁਰਦਾਸਪੁਰ: ਪਿੰਡ ਮੀਰਕਚਾਨਾ ਦੀ ਰਹਿਣ ਵਾਲੀ ਇੱਕ ਵਿਆਹੁਤਾ ਦੀ ਕਲਾਨੌਰ ਦੇ ਨਿੱਜੀ ਹਸਪਤਾਲ ਵਿੱਚ ਇਲਾਜ ਦੌਰਾਨ ਮੌਤ ਹੋਈ। ਗਲੇ ਵਿੱਚ ਦਰਦ ਹੋਣ ਕਰਕੇ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਸੀ। ਮ੍ਰਿਤਕ ਲੜਕੀ ਦੇ ਪਤੀ ਅਤੇ ਪਰਿਵਾਰ ਨੇ ਡਾਕਟਰ ਉਪਰ ਲਗਾਏ ਗ਼ਲਤ ਇੰਜੈਕਸ਼ਨ ਲਗਾਉਣ ਦੇ ਦੋਸ਼ ਲਾਏ ਹਨ। ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ।

4 ਸਾਲ ਪਹਿਲਾਂ ਹੋਈ ਸੀ ਲਵ ਮੈਰਿਜ: ਇਸ ਮਾਮਲੇ ਸਬੰਧੀ ਜਾਣਕਾਰੀ ਦਿੰਦਿਆਂ ਮ੍ਰਿਤਕ ਲੜਕੀ ਸਿਰਿਜਾਨਾ ਦੇ ਪਤੀ ਕੁਲਵਿੰਦਰ ਸਿੰਘ ਨੇ ਦੱਸਿਆ ਕਿ ਉਸ ਨੇ 4 ਸਾਲ ਪਹਿਲਾਂ ਪੱਛਮੀ ਬੰਗਾਲ ਦੀ ਲੜਕੀ ਨਾਲ ਲਵ ਮੈਰਿਜ ਕਰਵਾਈ ਸੀ ਅਤੇ ਉਨ੍ਹਾਂ ਦੇ 2 ਬੱਚੇ ਹਨ। ਉਸ ਨੇ ਦੱਸਿਆ ਕਿ ਉਸ ਦੀ ਪਤਨੀ ਦੇ ਗਲੇ ਵਿੱਚ ਦਰਦ ਹੋਣ ਕਰਕੇ ਪਤਨੀ ਨੂੰ ਕਲਾਨੌਰ ਦੇ ਇਕ ਨਿੱਜੀ ਹਸਪਤਾਲ ਵਿੱਚ ਦਾਖ਼ਲ ਕਰਵਾਇਆ, ਜਿੱਥੇ ਡਾਕਟਰਾਂ ਨੇ ਉਸ ਨੂੰ ਦਾਖ਼ਿਲ ਕਰ ਉਸਨੂੰ ਇੱਕ ਇੰਜੈਕਸ਼ਨ ਲਗਾਇਆ ਅਤੇ ਉਸ ਨੂੰ ਦਵਾਈ ਲੈਣ ਲਈ ਭੇਜ ਦਿੱਤਾ।

ਵਿਆਹੁਤਾ ਦੀ ਹਸਪਤਾਲ 'ਚ ਮੌਤ, ਪਤੀ ਨੇ ਡਾਕਟਰ 'ਤੇ ਲਾਏ ਇਲਜ਼ਾਮ

ਟੀਕਾ ਲਾਉਣ ਤੋਂ ਬਾਅਦ ਵਿਗੜੀ ਸਿਹਤ: ਮ੍ਰਿਤਕਾ ਦੇ ਪਤੀ ਨੇ ਦੱਸਿਆ ਕਿ ਇੰਜੈਕਸ਼ਨ ਲੱਗਣ ਤੋਂ ਬਾਅਦ ਉਸ ਦੀ ਪਤਨੀ ਦੀ ਹਾਲਤ ਜ਼ਿਆਦਾ ਵਿਗੜਣ ਲੱਗੀ ਅਤੇ ਡਾਕਟਰਾਂ ਨੇ ਕਿਹਾ ਕਿ ਇਸ ਨੂੰ ਸਿਵਲ ਹਸਪਤਾਲ ਲੈ ਜਾਓ, ਜਿੱਥੇ ਉਸ ਦੀ ਮੌਤ ਹੋ ਗਈ। ਉਨ੍ਹਾਂ ਨੇ ਦੋਸ਼ ਲਗਾਏ ਕਿ ਨਿੱਜੀ ਹਸਪਤਾਲ ਦੇ ਡਾਕਟਰਾਂ ਵਲੋ ਲਗਾਏ ਗਏ ਤੇਜ ਇੰਜੈਕਸ਼ਨ ਲਗਾਉਣ ਕਾਰਨ ਓਵਰਡੋਜ਼ ਹੋਈ, ਜਿਸ ਕਰਕੇ ਮੌਤ ਹੋਈ ਹੈ। ਉਨ੍ਹਾਂ ਕਿਹਾ ਡਾਕਟਰ ਖਿਲਾਫ਼ ਬਣਦੀ ਕਾਰਵਾਈ ਕੀਤੀ ਜਾਵੇ।

ਪੁਲਿਸ ਵੱਲੋਂ ਮਾਮਲੇ ਦੀ ਜਾਂਚ ਜਾਰੀ: ਇਸ ਸਬੰਧੀ ਜਾਣਕਾਰੀ ਦਿੰਦਿਆਂ ਮੌਕੇ 'ਤੇ ਜਾਂਚ ਕਰਨ ਪਹੁੰਚੇ ਏਐਸਆਈ ਸੁਰਿੰਦਰਪਾਲ ਨੇ ਕਿਹਾ ਕਿ ਉਨ੍ਹਾਂ ਨੂੰ ਸੂਚਨਾ ਮਿਲੀ ਸੀ ਕਿ ਇੱਕ ਲੜਕੀ ਦੀ ਮੌਤ ਹੋਈ ਹੈ, ਜੋ ਪੱਛਮੀ ਬੰਗਾਲ ਦੀ ਰਹਿਣ ਵਾਲੀ ਹੈ ਜਿਸ ਦੀ ਲਾਸ਼ ਨੂੰ ਸਿਵਲ ਹਸਪਤਾਲ ਵਿਖੇ ਭੇਜਿਆ ਗਿਆ ਹੈ। ਮੌਕੇ 'ਤੇ ਪਹੁੰਚੇ ਪਰਿਵਾਰਕ ਮੈਂਬਰਾਂ ਦੇ ਬਿਆਨ ਦਰਜ ਕੀਤੇ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਪਰਿਵਾਰ ਨੇ ਦੋਸ਼ ਲਗਾਏ ਹਨ ਕਿ ਡਾਕਟਰ ਵੱਲੋ ਲਗਾਏ ਇੰਜੈਕਸ਼ਨ ਕਾਰਨ ਲੜਕੀ ਨੂੰ ਇਨਫੈਸ਼ਨ ਹੋਈ ਹੈ ਅਤੇ ਉਸ ਦੀ ਮੌਤ ਹੋਈ ਹੈ। ਪਰਿਵਾਰ ਦੇ ਬਿਆਨ ਦਰਜ ਕਰ ਅਗਲੀ ਬਣਦੀ ਕਾਰਵਾਈ ਕੀਤੀ ਜਾਵੇਗੀ।

ਇਹ ਵੀ ਪੜ੍ਹੋ: ਸੁਨਿਆਰੇ ਦੀ ਦੁਕਾਨ ਤੋਂ ਗਹਿਣਿਆਂ ਦੀ ਬਜਾਏ ਲਾਇਸੈਂਸੀ ਰਿਵਾਲਰ ਲੈ ਕੇ ਹੋਏ ਫ਼ਰਾਰ ਲੁਟੇਰੇ !

Last Updated : Nov 27, 2022, 10:36 AM IST
ETV Bharat Logo

Copyright © 2024 Ushodaya Enterprises Pvt. Ltd., All Rights Reserved.