ਗੁਰਦਾਸਪੁਰ: ਪੰਜਾਬ ਵਿਚ ਇਹਨੀ ਦਿਨੀ ਅਪਰਾਧਕ ਵਾਰਦਾਤਾਂ ਕਾਫੀ ਵਧੀਆਂ ਹਨ। ਜਿਸ ਵਿੱਚ ਚੋਰੀ ਦੀਆਂ ਘਟਨਾਵਾ ਨਿਰੰਤਰ ਜਾਰੀ ਹੈ ਇੰਝ ਲੱਗ ਰਿਹਾ ਹੈ ਕਿ ਚੋਰਾ ਨੂੰ ਪੁਲਿਸ ਜਾਂ ਕਾਨੂੰਨ ਦਾ ਕੋਈ ਡਰ ਨਹੀ ਹੈ। ਤਾਜ਼ਾ ਮਾਮਲਾ ਗੁਰਦਾਸਪੁਰ ਦੇ ਮੁਹੱਲਾ ਇਸਲਾਮਾਬਾਦ ਤੋਂ ਸਾਹਮਣੇ ਆਇਆ ਹੈ ਜਿਥੇ ਸ਼ਮੀ ਕੁਮਾਰ ਨਾਮ ਦੇ ਇਕ ਮਜਦੂਰ ਦੀ ਸਾਈਕਲ ਚੋਰਾਂ ਨੇ ਜਿੰਦਰੇ ਸਣੇ ਚੁੱਕ ਲਈ। ਮਾਮਲੇ 'ਤੇ ਵਧੇਰੇ ਜਾਣਕਾਰੀ ਦਿੰਦੇ ਹੋਏ ਪੀੜਿਤ ਮਜਦੂਰ ਨੇ ਦੱਸਿਆ ਕਿ ਉਹ ਕਿਸੇ ਘਰ ਮਜ਼ਦੂਰੀ ਦਾ ਕੰਮ ਕਰ ਰਿਹਾ ਸੀ ਕਿ ਉਸ ਨੇ ਸਾਈਕਲ ਨੂੰ ਜਿੰਦਰਾ ਲਾਕੇ ਬਾਹਰ ਗਲੀ ਵਿਚ ਖੜੇ ਤਾਲਾ ਬੰਦ ਉਸਦੇ ਸਾਈਕਲ ਨੂੰ ਦੋ ਮੋਟਰਸਾਈਕਲ ਸਵਾਰ ਚੋਰ ਚੋਰੀ ਕਰਕੇ ਲੈ ਜਾਂਦੇ ਹਨ।
ਇਹ ਘਟਨਾ ਗਲੀ ਵਿਚ ਲਗੇ ਸੀ ਸੀ ਟੀ ਵੀ ਵਿੱਚ ਰਿਕਾਰਡ ਹੋ ਗਈ ਹੈ ਜਿਸ ਦੇ ਅਧਾਰ 'ਤੇ ਹੁਣ ਪੁਲਿਸ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾਰਹੀ ਹੈ। ਸੀਸੀਟੀਵੀ 'ਚ ਸਾਫ ਦੇਖਿਆ ਜਾ ਸਕਦਾ ਹੈ ਕਿ ਕਿਵੇਂ ਬੇਖੌਫ ਦੋ ਚੋਰ ਮੋਟਰਸਾਈਕਲ 'ਤੇ ਸਵਾਰ ਹੋ ਕੇ ਆਉਂਦੇ ਹਨ ਇਕ ਚੋਰ ਮੋਟਰਸਾਈਕਲ ਤੇ ਹੀ ਬੈਠਾ ਰਹਿੰਦਾ ਹੈ ਜਦ ਕਿ ਦੂਸਰੇ ਚੋਰ ਜਿਸਨੇ ਲਾਲਾ ਰੰਗ ਦੀ ਸ਼ਰਟ ਪਹਿਨ ਰੱਖੀ ਹੈ ਗਲੀ ਅੰਦਰ ਜਾਂਦਾ ਹੈ ਅਤੇ ਕੁਝ ਹੀ ਸਮੇਂ ਬਾਅਦ ਤਾਲਾ ਲਗੇ ਸਾਈਕਲ ਨੂੰ ਚੁੱਕ ਕੇ ਫਰਾਰ ਹੋ ਜਾਂਦੇ ਹਨ।
ਇਹ ਵੀ ਪੜ੍ਹੋ : Singer SHREE BRAR: ਪੰਜਾਬੀ ਦੇ ਇਸ ਗਾਇਕ ਨੂੰ ਮਿਲੀ ਜਾਨ ਤੋਂ ਮਾਰਨ ਦੀ ਧਮਕੀ, ਲਾਈਵ ਹੋਕੇ ਦੱਸਿਆ ਸੱਚ
ਫਿਲਹਾਲ ਜਾਂਚ ਪੁਲਿਸ ਕਰ ਰਹੀ ਹੈ ਪਰ ਇਥੇ ਵੱਡਾ ਸਵਾਲ ਕਾਨੂੰਨ ਦੀ ਕਾਰਵਾਈ 'ਤੇ ਵੀ ਉੱਠਦਾ ਹੈ। ਕਿ ਕੀ ਸੱਚ ਹੀ ਅਪਰਾਧੀਆਂ ਦੇ ਸਰ ਤੋਂ ਕਾਨੂੰਨ ਦਾ ਡਰ ਗਿਆ ਹੈ ਕਿ ਦਿਨ ਅਜਿਹੀਆਂ ਵਾਰਦਾਤਾਂ ਨੂੰ ਅੰਜਾਮ ਦਿੱਤੇ ਜਾ ਰਹੇ ਹਨ। ਜ਼ਿਕਰਯੋਗ ਇਹ ਵੀ ਹੈ ਕਿ ਪੰਜਾਬ ਚ ਬੇਰੁਜ਼ਗਾਰ ਨੌਜਵਾਨ ਇਹਨੀ ਦਿਨੀ ਜਾਂ ਤਾਂ ਨਸ਼ਿਆਂ 'ਤੇ ਲੱਗੇ ਹਨ ਜਾਂ ਉਹ ਅਪਰਾਧ ਵੱਲ ਆਪਣੇ ਆਪ ਨੂੰ ਧਕੇਲ ਰਹੇ ਨੇ। ਸੁਖਾਲੇ ਹੱਥ ਲਈ ਚੋਰੀਆਂ ਅਤੇ ਲੁੱਟ ਖੋਹ ਕਰ ਰਹੇ ਹਨ।
ਹਰ ਦਿਨ ਦੀਆਂ ਲੁੱਟਣ ਦੀ ਗੱਲ ਕੀਤੀ ਜਾਵੇ ਤਾਂ ਬੀਤੇ ਦਿਨ ਗੁਰਦਸਪੂਰ ਵਿਚ ਹੀ ਨਕਾਬਪੋਸ਼ ਚੋਰਾਂ ਵੱਲੋਂ ਮੈਨੇਜਰ ਦੇ ਕਮਰੇ ਰਾਹੀਂ ਦਾਖ਼ਲ ਹੋ ਕੇ ਬੈਂਕ ਅੰਦਰ ਪਈਆਂ ਅਲਮਾਰੀਆਂ, ਸਟਰੌਂਗ ਰੂਮ ਅਤੇ ਸੀਸੀਟੀਵੀ ਕੈਮਰਿਆਂ ਦੀ ਭੰਨਤੋੜ ਕੀਤੀ ਗਈ ਪਰ ਚੋਰ ਚੋਰੀ ਕਰਨ ਵਿੱਚ ਅਸਫਲ ਰਹੇ। ਵਾਰਦਾਤ ਨੂੰ ਅੰਜਾਮ ਦੇਣ ਵਾਲੇ ਨਕਾਬਪੋਸ਼ ਚੋਰਾਂ ਦੀ ਕਰਤੂਤ ਸੀਸੀਟੀਵੀ 'ਚ ਕੈਦ ਹੋ ਗਈ ਹੈ। ਮੈਨੇਜਰ ਅਭਿਸ਼ੇਕ ਸ਼ਰਮਾ ਦੇ ਦੱਸਣ ਮੁਤਾਬਕ ਬੈਂਕ ਦਾ ਕਰੀਬ 2 ਲੱਖ ਰੁਪਏ ਦਾ ਨੁਕਸਾਨ ਹੋਇਆ ਹੈ।