ਗੁਰਦਾਸਪੁਰ : ਸੂਬੇ ਵਿੱਚ ਲਗਾਤਾਰ ਹੀ ਲੁੱਟ ਖੋਹ ਦੀਆਂ ਵਾਰਦਾਤਾਂ ਸਾਹਮਣੇ ਆ ਰਹੀਆਂ ਹਨ। ਲੋਕ ਆਪਣੇ ਆਪ ਨੂੰ ਸੁਰੱਖਿਅਤ ਮਹਿਸੂਸ ਨਹੀਂ ਕਰ ਰਹੇ। ਉਥੇ ਹੀ ਦੂਜੇ ਪਾਸੇ ਪੁਲਿਸ ਪ੍ਰਸ਼ਾਸਨ ਤੇ ਸਰਕਾਰਾਂ ਇਸ ਗੱਲ ਦੀ ਹਾਮੀ ਭਰਦੀਆਂ ਹਨ ਕਿ ਸੂਬੇ ਵਿੱਚ ਅਮਨ ਸ਼ਾਂਤੀ ਕਾਇਮ ਹੈ, ਪਰ ਜਦੋਂ ਅਜਿਹੀਆਂ ਵਾਰਦਾਤਾਂ ਸਾਹਮਣੇ ਆਉਂਦੀਆਂ ਹਨ ਤਾਂ ਇਹ ਸਰਕਾਰੀ ਦਾਅਵੇ ਖੋਖਲੇ ਜਾਪਦੇ ਹਨ। ਇਸੇ ਤਰ੍ਹਾਂ ਦਾ ਹੀ ਇਕ ਮਾਮਲਾ ਗੁਰਦਾਸਪੁਰ ਤੋਂ ਸਾਹਮਣੇ ਆਇਆ ਹੈ। ਇਥੇ ਅੰਮ੍ਰਿਤਸਰ ਗੁਰਦਾਸਪੁਰ ਹਾਈਵੇ ਦੇ ਨਜ਼ਦੀਕ ਬਟਾਲਾ ਵਿਖੇ ਬੀਤੀ ਦੇਰ ਰਾਤ ਇਕ ਹੋਟਲ ਦੇ ਬਾਹਰ ਦੋ ਮੋਟਰਸਾਈਕਲ ਸਵਾਰ 5 ਨੌਜਵਾਨਾਂ ਨੇ ਪਿਸਤੌਲ ਦੇ ਜ਼ੋਰ ਉਤੇ ਵਿਅਕਤੀ ਕੋਲੋਂ ਗੱਡੀ ਖੋਹੀ। ਉਥੇ ਹੀ ਲੁਟੇਰਿਆਂ ਵਲੋਂ ਗੱਡੀ ਮਾਲਕ ਨੂੰ ਗੋਲੀ ਮਾਰ ਕੇ ਗੰਭੀਰ ਰੂਪ ਵਿੱਚ ਜ਼ਖਮੀ ਕਰ ਦਿੱਤਾ ਗਿਆ ਅਤੇ ਗੱਡੀ ਲੈ ਫਰਾਰ ਹੋ ਗਏ। ਉਥੇ ਹੀ ਹੁਣ ਪੁਲਿਸ ਵੱਲੋਂ ਥਾਣਾ ਸਦਰ ਬਟਾਲਾ ਵਿੱਚ ਮਾਮਲਾ ਦਰਜ ਕਰ ਲੁਟੇਰਿਆਂ ਦੀ ਭਾਲ ਕੀਤੀ ਜਾ ਰਹੀ ਹੈ।
ਪੁਲਿਸ ਖੰਗਾਲ ਰਹੀ ਸੀਸੀਟੀਵੀ ਕੈਮਰੇ : ਬਟਾਲਾ ਬਾਈਪਾਸ ਅੰਮ੍ਰਿਤਸਰ-ਗੁਰਦਾਸਪੁਰ ਹਾਈਵੇਅ ਉਤੇ ਦੇਰ ਰਾਤ ਦੀ ਘਟਨਾ ਹੈ। ਲੁਟੇਰਿਆਂ ਵਲੋਂ ਕੀਤੀ ਖੋਹ ਦੀ ਇਹ ਪੂਰੀ ਵਾਰਦਾਤ ਸੀਸੀਟੀਵੀ ਕੈਮਰੇ ਵਿੱਚ ਕੈਦ ਹੋਈ। ਇਸ ਮਾਮਲੇ ਵਿੱਚ ਪੁਲਿਸ ਥਾਣਾ ਸਦਰ ਬਟਾਲਾ ਵਲੋਂ ਮਾਮਲਾ ਦਰਜ ਕਰ ਕੇ ਲੁਟੇਰਿਆਂ ਦੀ ਭਾਲ ਕੀਤੀ ਜਾ ਰਹੀ ਹੈ। ਥਾਣਾ ਇੰਚਾਰਜ ਐੱਸਐੱਚਓ ਸੁਰਿੰਦਰਪਾਲ ਸਿੰਘ ਨੇ ਦੱਸਿਆ ਕਿ ਬਟਾਲਾ ਦੇ ਰਹਿਣ ਵਾਲੇ 4 ਵਿਅਕਤੀ ਹਾਈਵੇਅ ਉਤੇ ਸਥਿਤ ਡਿਨਰ ਕਰਨ ਆਏ ਸਨ ਅਤੇ ਡਿਨਰ ਕਰ ਜਦੋਂ ਵਾਪਿਸ ਜਾਣ ਲਈ ਗੱਡੀ ਵਿੱਚ ਸਵਾਰ ਹੋਏ ਤਾਂ ਅਚਾਨਕ ਦੋ ਮੋਟਰਸਾਈਕਲ ਉਤੇ ਸਵਾਰ 5 ਨੌਜਵਾਨਾਂ ਨੇ ਗੱਡੀ ਨੂੰ ਘੇਰਾ ਪਾ ਲਿਆ ਅਤੇ ਪਿਸਤੌਲ ਦੇ ਜ਼ੋਰ 'ਤੇ ਗੱਡੀ ਖੋਹ ਲਈ।
ਲੁਟੇਰਿਆਂ ਨੇ ਕਾਰ ਮਾਲਕ ਨੂੰ ਮਾਰੀ ਗੋਲੀ : ਉਥੇ ਹੀ ਆਈ-20 ਗੱਡੀ ਖੋਹ ਕੇ ਫਰਾਰ ਹੁੰਦੇ ਲੁਟੇਰਿਆਂ ਵਲੋਂ ਬਟਾਲਾ ਦੇ ਰਹਿਣ ਵਾਲੇ ਗੱਡੀ ਚਾਲਕ ਨਰੇਸ਼ ਦੇ ਫਾਇਰ ਵੀ ਕੀਤੇ ਗਏ, ਜਿਸ ਦੇ ਚਲਦੇ ਗੋਲ਼ੀ ਉਸਦੀ ਲੱਤ ਨੂੰ ਲੱਗੀ ਅਤੇ ਨਰੇਸ਼ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਿਆ, ਜਿਸ ਦਾ ਇਲਾਜ ਲਈ ਅੰਮ੍ਰਿਤਸਰ ਹਸਪਤਾਲ ਵਿੱਚ ਚੱਲ ਰਿਹਾ ਹੈ। ਉਥੇ ਹੀ ਪੁਲਿਸ ਅਧਕਾਰੀ ਨੇ ਦਾਅਵਾ ਕੀਤਾ ਕਿ ਜਲਦ ਹੀ ਲੁਟੇਰਿਆਂ ਨੂੰ ਕਾਬੂ ਕੀਤਾ ਜਾਵੇਗਾ।
ਇਹ ਵੀ ਪੜ੍ਹੋ : Parkash Singh Badad Antim Ardass: ਪਰਕਾਸ਼ ਸਿੰਘ ਬਾਦਲ ਦੀ ਅੰਤਿਮ ਅਰਦਾਸ ਦਾ ਸਮਾਰੋਹ, ਗ੍ਰਹਿ ਮੰਤਰੀ ਅਮਿਤ ਸ਼ਾਹ ਵੀ ਹੋਏ ਸ਼ਾਮਲ