ਗੁਰਦਾਸਪੁਰ: ਰਾਵੀ ਦਰਿਆ ‘ਤੇ ਪੈਂਦੇ ਮਕੋੜਾ ਪਤਨ ਦੇ ਪੁੱਲ ਨੂੰ ਪੱਕਾ ਕਰਨ ਦੀ ਮਨਜ਼ੂਰੀ ਮਿਲ ਗਈ ਹੈ। ਇਸ ਦੀ ਜਾਣਕਾਰੀ ਹਲਕੇ ਦੇ ਸਾਂਸਦ ਸਨੀ ਦਿਓਲ ਦੇ ਬਿਹਾਫ ਤੇ ਜਿਲ੍ਹਾਂ ਗੁਰਦਾਸਪੁਰ ਭਾਜਪਾ ਪ੍ਰਧਾਨ ਪਰਮਿੰਦਰ ਗਿਲ ਅਤੇ ਸਨੀ ਦਿਓਲ ਦੇ ਪੀਏ ਪੰਕਜ ਜੋਸ਼ੀ ਨੇ ਜਾਣਕਾਰੀ ਦਿੱਤੀ ਹੈ। ਸਨੀ ਦਿਓਲ ਦੇ ਪੀਏ ਪੰਕਜ਼ ਜੋਸ਼ੀ ਨੇ ਦੱਸਿਆ, ਕਿ ਇਸ ਪੁੱਲ ਨੂੰ ਪੱਕਾ ਕਰਨ ਦੀ ਮੰਗ ਆਜ਼ਾਦੀ ਤੋਂ ਚੱਲੀ ਆ ਰਹੀ ਸੀ। ਜਿਸ ਨੂੰ ਹੁਣ ਹਲਕੇ ਦੇ ਸਾਂਸਦ ਸਨੀ ਦਿਓਲ ਦੇ ਯਤਨਾਂ ਸਦਕਾ ਪੂਰਾ ਕੀਤਾ ਗਿਆ ਹੈ।
ਇਹ ਪੁਲ ਕਰੀਬ 100 ਕਰੋੜ ਦੀ ਲਾਗਤ ਨਾਲ ਤਿਆਰ ਕੀਤਾ ਜਾਵੇਗਾ। ਜਾਣਕਾਰੀ ਮੁਤਾਬਿਕ ਇਸ ਪੁਲ ਲਈ ਕੇਂਦਰ ਸਰਕਾਰ ਵੱਲੋਂ ਰਾਸ਼ੀ ਜਾਰੀ ਕਰ ਦਿੱਤੀ ਗਈ ਹੈ। ਇਸ ਦੇ ਨਾਲ ਹੀ ਪਠਾਨਕੋਟ ਦੇ ਵਿੱਚ ਪੈਂਦੇ ਨਰੋਟ ਜੈਮਲ ਦੇ ਨਜ਼ਦੀਕ ਕੀੜੀ ਪਤਨ ‘ਤੇ ਵੀ ਪੱਕਾ ਪੁਲ ਬਣਾਉਣ ਨੂੰ ਮਨਜ਼ੂਰੀ ਦਿੱਤੀ ਗਈ ਹੈ।
ਪਠਾਨਕੋਟ ਦੇ ਇਸ ਪੁਲ ਨੂੰ ਕਰੀਬ 90 ਕਰੋੜ ਦੀ ਲਾਗਤ ਨਾਲ ਤਿਆਰ ਕੀਤਾ ਜਾਵੇਗਾ। ਇਸ ਮੌਕੇ ਪੰਕਜ਼ ਜੋਸ਼ੀ ਨੇ ਕਿਹਾ, ਕਿ ਇਨ੍ਹਾਂ ਵਿਕਾਸ ਕਾਰਜ਼ਾ ਲਈ ਕੇਂਦਰ ਸਰਕਾਰ ਵੱਲੋਂ ਆਪਣੀ ਪਹਿਲਾਂ ਸ਼ੁਰੂ ਕਰ ਦਿੱਤੀ ਗਈ ਹੈ, ਹੁਣ ਪੰਜਾਬ ਸਰਕਾਰ ਪੁਲ ਨੂੰ ਤਿਆਰ ਕਰਵਾਉਣ ਵਿੱਚ ਜਲਦ ਤੋਂ ਜਲਦ ਆਪਣੇ ਕਾਰਜ਼ ਨੂੰ ਸ਼ੁਰੂ ਕਰਨ ਤਾਂ ਜੋਂ ਇਹ ਪੁਲ ਜਲਦ ਤੋਂ ਜਲਦ ਤਿਆਰ ਹੋ ਸਕਣ। ਤੇ ਲੋਕਾਂ ਨੂੰ ਜਲਦ ਹੀ ਪ੍ਰੇਸ਼ਾਨੀ ਤੋਂ ਨਜ਼ਾਤ ਮਿਲ ਸਕੇ।
ਇਨ੍ਹਾਂ ਪੁਲਾਂ ਦੇ ਬਣਨ ਨਾਲ ਇਨ੍ਹਾਂ ਲੋਕਾਂ ਦਾ ਜੀਵਨ ਅੱਗੇ ਨਾਲੋਂ ਹੋਰ ਸੁਖਾਲਾ ਹੋ ਜਾਵੇਗਾ। ਉੱਥੇ ਹੀ ਲੋਕਸਭਾ ਹਲਕੇ ਵਿੱਚ ਸਨੀ ਦਿਓਲ ਦੇ ਗੈਰ ਹਾਜ਼ਰ ਉਤੇ ਪੀਏ ਪੰਕਜ ਜੋਸ਼ੀ ਦਾ ਕਹਿਣਾ ਸੀ, ਕਿ ਗੈਰ-ਹਾਜ਼ਰੀ ਨਾਲੋਂ ਲੋਕਾਂ ਦੇ ਕੰਮ ਹੋਣੇ ਜ਼ਰੂਰੀ ਹਨ। ਸਨੀ ਦਿਓਲ ਲੋਕਾਂ ਦੇ ਕੰਮ ਕਰਵਾਉਣ ਲਈ ਦਿੱਲੀ ਰਹਿ ਕੇ ਕੰਮ ਕਰਵਾਉਂਦੇ ਹਨ। ਜਿਸ ਕਰਕੇ ਉਹ ਹਲਕੇ ਵਿੱਚ ਗੈਰ-ਹਾਜ਼ਰ ਰਹਿੰਦੇ ਹਨ।
ਉੱਥੇ ਹੀ ਵਿਧਾਇਕ ਦਿਨੇਸ਼ ਬੱਬੂ ਦੀ ਧੀ ਨੂੰ ਥਾਰ ਦਿਵਾਉਣ ਲਈ ਲਿਖੀ ਚਿੱਠੀ ਉੱਤੇ ਪੰਕਜ ਜੋਸ਼ੀ ਨੇ ਕਿਹਾ, ਕਿ ਕੰਮ ਕਰਵਾਉਣ ਲਈ ਜੇਕਰ ਚਿੱਠੀ ਲਿਖੀ ਹੈ, ਤਾਂ ਇਸ ਵਿੱਚ ਕੁਝ ਵੀ ਗਲਤ ਨਹੀਂ ਹੈ।
ਇਹ ਵੀ ਪੜ੍ਹੋ:ਪੰਜਾਬ ‘ਚ ਚੋਣਾਂ ਤੋਂ ਪਹਿਲਾਂ RSS ‘ਤੇ ਕਿਉਂ ਉੱਠੇ ਸਵਾਲ, ਵੇਖੋ ਖਾਸ ਰਿਪੋਰਟ