ਗੁਰਦਾਸਪੁਰ : ਵਿਦੇਸ਼ਾਂ ਵਿੱਚ ਵੱਸਦੇ ਪੰਜਾਬੀਆਂ ਲਈ ਇਹਨੀ ਦਿਨੀਂ ਬੇਹੱਦ ਮੰਦਭਾਗੀਆਂ ਖਬਰਾਂ ਸਾਹਮਣੇ ਆ ਰਹੀਆਂ ਹਨ। ਸੁਖਾਲੇ ਭਵਿੱਖ ਲਈ ਵਿਦੇਸ਼ ਜਾ ਰਹੇ ਨੌਜਵਾਨ ਮੌਤ ਦੇ ਮੂੰਹ ਵਿੱਚ ਜਾ ਰਹੇ ਹਨ। ਅਜਿਹਾ ਹੀ ਮਾਮਲਾ ਗੁਰਦਸਪੁਰ ਦੇ ਹਲਕਾ ਫਤਹਿਗੜ੍ਹ ਚੂੜੀਆਂ ਦੇ ਨਜ਼ਦੀਕ ਪਿੰਡ ਖੈਹਿਰਾ ਕਲਾਂ ਤੋਂ ਸਾਹਮਣੇ ਆਇਆ ਹੈ, ਜਿੱਥੇ ਪਿੰਡ ਦੇ ਨੌਜਵਾਨ ਜੋਬਨ ਸਿੰਘ ਦੀ ਨਿਊਜੀਲੈਂਡ ਵਿੱਚ ਮੌਤ ਹੋ ਗਈ ਹੈ। ਮੌਤ ਦੀ ਖਬਰ ਤੋਂ ਬਾਅਦ ਪਿੰਡ ਵਿੱਚ ਸੋਗ ਦਾ ਮਾਹੌਲ ਹੈ।
2019 ਵਿੱਚ ਗਿਆ ਸੀ ਵਿਦੇਸ਼ : ਇਸ ਸਬੰਧੀ ਪਿੰਡ ਦੇ ਸਰਪੰਚ ਹਕੂਮਤ ਰਾਏ ਅਤੇ ਮ੍ਰਿਤਕ ਦੇ ਚਚੇਰੇ ਭਰਾ ਹਰਪ੍ਰੀਤ ਸਿੰਘ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਜੋਬਨ ਸਿੰਘ ਪੁੱਤਰ ਗੁਰਮੀਤ ਸਿੰਘ ਵਾਸੀ ਖਹਿਰਾ ਕਲਾਂ ਫਰਵਰੀ 2019 ’ਚ ਨਿਊਜੀਲੈਂਡ ਆਕਲੈਂਡ ਗਿਆ ਸੀ, ਜਿਸ ਦੀ 8 ਅਕਤੂਬਰ ਨੂੰ ਉਨ੍ਹਾਂ ਨਾਲ ਪਿੰਡ ਆਖਰੀ ਵਾਰ ਫੋਨ ’ਤੇ ਗੱਲ ਹੋਈ ਸੀ ਅਤੇ ਉਸ ਤੋਂ ਬਾਅਦ ਜੋਬਨ ਸਿੰਘ ਦਾ ਫੋਨ ਅਤੇ ਨੈਟ ਬੰਦ ਆਉਂਣ ਲੱਗ ਪਿਆ ਤੇ ਉਨ੍ਹਾਂ ਦੀ ਉਸ ਨਾਲ ਗੱਲ ਹੋਣੀ ਬੰਦ ਹੋ ਗਈ। ਪਰਿਵਾਰ ਦੇ ਵਾਰ ਵਾਰ ਕੋਸ਼ਿਸ਼ ਕਰਨ ’ਤੇ ਵੀ ਜੋਬਨ ਸਿੰਘ ਨਾਲ ਸੰਪਰਕ ਨਹੀਂ ਹੋ ਸਕਿਆ।
- Terrorist Module Arrested: CIA ਮੁਹਾਲੀ ਨੇ ਅੱਤਵਾਦੀ ਮਡਿਊਲ ਦਾ ਕੀਤਾ ਪਰਦਾਫਾਸ਼, ਬੱਬਰ ਖਾਲਸਾ ਦੇ 4 ਕਾਰਕੁੰਨ ਗ੍ਰਿਫ਼ਤਾਰ
- 'Main Punjab Bolda Haan': 'ਮੈਂ ਪੰਜਾਬ ਬੋਲਦਾ ' ਡਿਬੇਟ ਦੇ ਸੰਚਾਲਕ ਨੂੰ ਲੈਕੇ ਮੱਚਿਆ ਸਿਆਸੀ ਘਮਸਾਨ, ਵਿਰੋਧੀਆਂ ਨੇ ਸੰਚਾਲਕ ਨੂੰ ਦੱਸਿਆ ਸੀਐੱਮ ਮਾਨ ਦਾ ਖ਼ਾਸ
- Para Asian Games 2023: ਪੈਰਾ ਏਸ਼ੀਅਨ ਖੇਡਾਂ 'ਚ ਭਾਰਤ ਨੇ ਸਿਰਜਿਆ ਇਤਿਹਾਸ, ਜਿੱਤ ਦਰਜ ਕਰਦਿਆਂ 100 ਤਗਮੇ ਕੀਤੇ ਪਾਰ, ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵਧਾਈ ਦਿੱਤੀ
ਕੁਝ ਦਿਨ ਪਹਿਲਾਂ ਹੀ ਹੋਈ ਮੌਤ : ਉਨ੍ਹਾਂ ਦੱਸਿਆ ਕਿ ਹੁਣ ਐੱਸਐੱਸਪੀ ਬਟਾਲਾ ਦਫ਼ਤਰ ਵਿਖੇ ਨਿਊਜੀਲੈਂਡ ਤੋਂ ਮੇਲ ਆਈ ਸੀ ਕਿ ਪਿੰਡ ਖਹਿਰਾਂ ਕਲਾਂ ਦੇ ਨੌਜਵਾਨ ਜੋਬਨ ਸਿੰਘ ਦੀ 13 ਅਕਤੂਬਰ ਦੀ ਮੌਤ ਹੋ ਗਈ ਹੈ। ਥਾਣਾ ਘਣੀਆਂ ਕੇ ਬਾਂਗਰ ਤੋਂ ਪਿੰਡ ਦੇ ਸਰਪੰਚ ਹਕੂਮਤ ਰਾਏ ਨੂੰ ਫੋਨ ਆਇਆ ਕੇ ਤੁਹਾਡੇ ਪਿੰਡ ਦੇ ਜੋਬਨ ਸਿੰਘ ਦੀ ਨਿਊਜੀਲੈਂਡ ਵਿਖੇ ਮੌਤ ਹੋ ਗਈ ਹੈ। ਜੋਬਨ ਸਿੰਘ ਦੀ ਮੌਤ ਦੀ ਖਬਰ ਸੁਣਦਿਆਂ ਦੀ ਪਰਿਵਾਰਕ ਮੈਂਬਰਾਂ ਅਤੇ ਪਿੰਡ ’ਚ ਸ਼ੋਕ ਦੀ ਲਹਿਰ ਦੌੜ ਗਈ ਅਤੇ ਪਰਿਵਾਰ ਦਾ ਰੋ-ਰੋ ਕੇ ਬੁਰਾ ਹਾਲ ਹੈ। ਪਰਿਵਾਰ ਨੇ ਪੁੱਤਰ ਦੀ ਲਾਸ਼ ਭਾਰਤ ਲਿਆਉਂਣ ਲਈ ਸਰਕਾਰ ਕੋਲੋਂ ਮਦਦ ਦੀ ਲਗਾਈ ਗੁਹਾਰ ਮ੍ਰਿਤਕ ਜੋਬਨ ਸਿੰਘ ਦੇ ਪਰਿਵਾਰਕ ਮੈਂਬਰਾਂ ਤੇ ਪਿੰਡ ਵਾਸੀਆਂ ਜੋਬਨ ਸਿੰਘ ਦੀ ਲਾਸ਼ ਭਾਰਤ ਲਿਆਉਂਣ ਲਈ ਸਰਕਾਰ ਕੋਲੋਂ ਮਦਦ ਦੀ ਗੁਹਾਰ ਲਗਾਉਂਦੇ ਹੋਏ ਕਿਹਾ ਕਿ ਕੇਂਦਰ ਤੇ ਪੰਜਾਬ ਸਰਕਾਰ ਉਨ੍ਹਾਂ ਦੇ ਬੇਟੇ ਦੀ ਨਿਊਜੀਲੈਂਡ ਤੋਂ ਲਾਸ਼ ਮੰਗਵਾਉਂਣ ਲਈ ਉਨ੍ਹਾਂ ਦੀ ਮਦਦ ਕਰੇ।