ਗੁਰਦਾਸਪੁਰ: ਪੰਜਾਬ ਵਿੱਚ 20 ਫਰਵਰੀ ਨੂੰ ਵਿਧਾਨ ਸਭਾ ਦੀਆਂ ਵੋਟਾਂ ਹਨ, ਜਿਸਨੂੰ ਲੈ ਕੇ ਹਰ ਪਾਰਟੀ ਉਤਸ਼ਾਹ ਨਾਲ ਭਰਪੂਰ ਹੈ। ਇਸੇ ਤਰ੍ਹਾਂ ਹੀ ਭਾਜਪਾ ਪਾਰਟੀ ਨੇ ਬਟਾਲਾ ਤੋਂ ਐਲਾਨੇ ਉਮੀਦਵਾਰ ਫ਼ਤਿਹਜੰਗ ਸਿੰਘ ਬਾਜਵਾ ਨੇ ਕਿਹਾ ਕਿ ਮੁਕਾਬਲੇ 'ਚ 5 ਪਾਰਟੀਆਂ ਦੇ ਉਮੀਦਵਾਰ ਹਨ ਅਤੇ ਮੁਕਾਬਲਾ ਰੋਚਕ ਹੈ। ਉਥੇ ਹੀ ਫ਼ਤਿਹਜੰਗ ਬਾਜਵਾ ਨੇ ਜਿਥੇ ਬਟਾਲਾ ਤੋਂ ਟਿਕਟ ਮਿਲਣ 'ਤੇ ਭਾਜਪਾ ਦਾ ਧੰਨਵਾਦ ਕੀਤਾ।
ਉਥੇ ਹੀ ਉਹਨਾਂ ਡੇਰਾ ਬਾਬਾ ਨਾਨਕ ਤੋਂ ਐਲਾਨ ਕੀਤੇ ਉਮੀਦਵਾਰ 'ਤੇ ਮੁੜ ਵਿਚਾਰ ਕਰਨ ਦੀ ਗੱਲ ਕੀਤੀ ਅਤੇ ਮਸੀਹ ਭਾਈਚਾਰੇ ਦੇ ਨੇਤਾ ਕਮਲ ਬਖਸ਼ੀ ਜੋ ਕਾਂਗਰਸ ਛੱਡ ਭਾਜਪਾ 'ਚ ਫ਼ਤਿਹ ਬਾਜਵਾ ਦੇ ਨਾਲ ਸ਼ਾਮਿਲ ਹੋਏ ਸਨ।
ਉਹਨਾਂ ਲਈ ਡੇਰਾ ਬਾਬਾ ਨਾਨਕ ਤੋਂ ਟਿਕਟ ਮੁੜ ਵਿਚਾਰ ਕਰ ਚੋਣ ਮੈਦਾਨ 'ਚ ਉਤਾਰਣ ਲਈ ਭਾਜਪਾ ਅੱਗੇ ਮੰਗ ਰੱਖੀ। ਫ਼ਤਿਹਜੰਗ ਬਾਜਵਾ ਨੇ ਕਿਹਾ ਕਿ ਇੱਕ ਸੀਟ 'ਤੇ ਮਸੀਹ ਭਾਈਚਾਰੇ ਦੇ ਉਮੀਦਵਾਰ ਆਉਣ ਨਾਲ ਪੰਜਾਬ ਦੇ ਕਰੀਬ 25 ਸੀਟਾਂ 'ਤੇ ਵੱਡੀ ਮਜ਼ਬੂਤੀ ਭਾਜਪਾ ਨੂੰ ਮਿਲੇਗੀ।
ਇਹ ਵੀ ਪੜ੍ਹੋ:ਪੰਜਾਬ 'ਚ ਸਿਆਸਤਦਾਨਾਂ ਤੇ ਨਸ਼ਾ ਤਸਕਰਾਂ ਦਾ ਗੱਠਜੋੜ ਹੋਣ ਦੀ ਉਪ ਮੁੱਖ ਮੰਤਰੀ ਨੇ ਕੀਤੀ ਪ੍ਰੋੜਤਾ: ਹਰਪਾਲ ਚੀਮਾ