ਗੁਰਦਾਸਪੁਰ: ਜ਼ਿਲ੍ਹੇ ਅੰਦਰ ਰਾਵੀ ਦਰਿਆ ਦੇ ਪਾਣੀ ਨੇ ਕਿਸਾਨਾਂ ਦੀ ਹਜ਼ਾਰਾਂ ਏਕੜ ਫਸਲ ਦਾ ਵੱਡੇ ਪੱਧਰ ਉੱਤੇ ਨੁਕਸਾਨ ਕੀਤਾ ਹੈ। ਕਿਸਾਨਾਂ ਦੀ ਗੰਨੇ ਅਤੇ ਝੋਨੇ ਦੀ ਫ਼ਸਲ ਵਿੱਚ ਅਜੇ ਵੀ 5 ਤੋਂ 6 ਫੁੱਟ ਦੇ ਕਰੀਬ ਪਾਣੀ ਭਰਿਆ ਹੋਇਆ ਹੈ। ਜ਼ਿਆਦਾਤਰ ਗੰਨੇ ਦੀ ਕਾਸ਼ਤ ਕਰਨ ਵਾਲੇ ਕਿਸਾਨਾਂ ਨੂੰ ਫਸਲ ਖਰਾਬ ਹੋਣ ਦਾ ਡਰ ਸਤਾ ਰਿਹਾ ਹੈ ਅਤੇ ਜ਼ਿਲ੍ਹਾ ਪ੍ਰਸ਼ਾਸਨ ਨੂੰ ਕਈ ਵਾਰ ਕਹਿਣ ਦੇ ਬਾਵਜੂਦ ਵੀ ਕਿਸਾਨਾਂ ਦੇ ਖੇਤਾਂ ਵਿੱਚੋਂ ਪਾਣੀ ਦਾ ਨਿਕਾਸ ਨਹੀਂ ਕੀਤਾ ਜਾ ਰਿਹਾ। ਜਿਸ ਕਰਕੇ ਵੱਖ-ਵੱਖ ਕਿਸਾਨ ਜਥੇਬੰਦੀਆ ਨੇ ਜੰਮੂ-ਅੰਮ੍ਰਿਤਸਰ ਨੈਸ਼ਨਲ ਹਾਈਵੇ ਜਾਮ ਕਰ ਜ਼ਿਲ੍ਹਾ ਪ੍ਰਸ਼ਾਸ਼ਨ ਅਤੇ ਸਰਕਾਰ ਖ਼ਿਲਾਫ ਰੋਸਸ ਪ੍ਰਦਰਸ਼ਨ ਕੀਤਾ ਅਤੇ ਮੰਗ ਕੀਤੀ ਕਿ ਜਦੋਂ ਤੱਕ ਪਾਣੀ ਦੀ ਨਿਕਾਸੀ ਦਾਂ ਢੁੱਕਵਾਂ ਪ੍ਰਬੰਧ ਨਹੀ ਕੀਤਾ ਜਾਂਦਾ, ਉਦੋਂ ਤੱਕ ਨੈਸ਼ਨਲ ਹਾਈਵੇ ਜਾਮ ਰਹੇਗਾ।
ਡ੍ਰੇਨਿੰਗ ਵਿਭਾਗ ਦੀ ਨਾਲਾਇਕੀ ਕਾਰਣ ਨੁਕਸਾਨ: ਧਰਨਾ ਪ੍ਰਦਰਸ਼ਨ ਕਰ ਰਹੇ ਕਿਸਾਨਾਂ ਨੇ ਦੱਸਿਆ ਕਿ ਡੀ.ਸੀ ਗੁਰਦਾਸਪੁਰ ਦੇ ਨਾਲ ਕਈ ਵਾਰ ਮੀਟਿੰਗ ਕੀਤੀ ਜਾ ਚੁੱਕੀ ਹੈ, ਪਰ ਪਾਣੀ ਦੀ ਨਿਕਾਸੀ ਨਹੀਂ ਕੀਤੀ ਜਾ ਰਹੀ। ਉਹਨਾਂ ਕਿਹਾ ਕਿ ਪਾਣੀ ਦੀ ਨਿਕਾਸੀ ਨਾ ਹੋਣ ਕਾਰਨ ਪਿੰਡਾਂ ਅੰਦਰ ਬਿਮਾਰੀਆਂ ਫੈਲਣ ਦਾ ਖ਼ਦਸ਼ਾ ਬਣਿਆ ਹੋਇਆ ਹੈ। ਕਿਸਾਨਾਂ ਦੇ ਪਸ਼ੂ ਬਿਮਾਰ ਹੋ ਰਹੇ ਹਨ ਅਤੇ ਕਿਸਾਨਾਂ ਨੂੰ ਅਜੇ ਤੱਕ ਖਰਾਬ ਹੋਈ ਫਸਲ ਦੇ ਮੁਆਵਜ਼ੇ ਬਾਰੇ ਵੀ ਕੋਈ ਜਾਣਕਾਰੀ ਨਹੀਂ ਦਿੱਤੀ ਗਈ। ਉਹਨਾਂ ਨੇ ਪਾਣੀ ਦੀ ਨਿਕਾਸੀ ਨਾ ਹੋਣ ਦਾ ਜ਼ਿੰਮੇਵਾਰ ਡ੍ਰੇਨਿੰਗ ਵਿਭਾਗ ਨੂੰ ਦੱਸਿਆ ਅਤੇ ਕਿਹਾ ਕਿ ਡ੍ਰੇਨਿੰਗ ਵਿਭਾਗ ਦੀ ਨਾਲਾਇਕੀ ਕਰਕੇ ਹੀ ਅੱਜ ਜ਼ਿਲ੍ਹੇ ਅੰਦਰ ਅਜਿਹੇ ਹਾਲਾਤ ਬਣੇ ਹਨ। ਜੇਕਰ ਡ੍ਰੇਨਿੰਗ ਵਿਭਾਗ ਨੇ ਸਮਾਂ ਰਹਿੰਦੇ ਹੜ੍ਹ ਦੇ ਪਾਣੀ ਦੀ ਨਿਕਾਸੀ ਸਬੰਧੀ ਪਿੰਡਾਂ ਅੰਦਰ ਸਰਵੇ ਕੀਤਾ ਹੁੰਦਾ ਤਾਂ ਅੱਜ ਕਿਸਾਨਾਂ ਦਾ ਇੰਨੇ ਵੱਡੇ ਪੱਧਰ ਉੱਤੇ ਨੁਕਸਾਨ ਨਹੀਂ ਸੀ ਹੋਣਾ।
- ਮਹਾਰਾਸ਼ਟਰ ਦੇ ਠਾਣੇ 'ਚ ਵੱਡਾ ਹਾਦਸਾ, ਗਰਡਰ ਲਾਂਚ ਕਰਨ ਵਾਲੀ ਮਸ਼ੀਨ ਡਿੱਗਣ ਕਾਰਨ 15 ਲੋਕਾਂ ਦੀ ਮੌਤ
- ਫਿਰੋਜ਼ਪੁਰ ਦੀ ਜੇਲ੍ਹ ਤੋਂ ਇਲਾਜ ਲਈ ਲਿਆਂਦੇ ਗਏ ਕੈਦੀ ਦੀ ਫਰੀਦਕੋਟ 'ਚ ਮੌਤ, ਪਰਿਵਾਰ ਨੇ ਜੇਲ੍ਹ ਪ੍ਰਸ਼ਾਸਨ ਉੱਤੇ ਲਾਏ ਇਲਜ਼ਾਮ
- ਮਨਪ੍ਰੀਤ ਬਾਦਲ ਦਾ ਸੀਐੱਮ ਮਾਨ ਨੂੰ ਮੋੜਵਾਂ ਜਵਾਬ, ਕਿਹਾ-ਮੈਂ ਤੁਹਾਡੀ ਅਗਲੀ ਧਮਕੀ ਦੀ ਉਡੀਕ ਨਹੀਂ ਕਰਨੀ, ਜੋ ਕਰਨਾ ਹੋਇਆ ਕਰ ਲਿਓ...
ਗੰਨੇ ਦੀ ਫਸਲ ਬਰਬਾਦ,ਬਿਮਾਰੀਆਂ ਫੈਲਣ ਦਾ ਖ਼ਦਸ਼ਾ: ਕਿਸਾਨ ਆਗੂ ਦਾ ਕਹਿਣਾ ਹੈ ਕਿ ਖੇਤਾਂ ਵਿੱਚ ਲਾਈ ਗਈ ਗੰਨੇ ਦੀ ਫਸਲ ਤਾਂ ਪਾਣੀ ਭਰਨ ਕਾਰਣ ਬਰਬਾਦ ਹੋ ਗਈ ਹੈ ਅਤੇ ਹੁਣ ਸਰਕਾਰ ਦੀ ਨਲਾਇਕੀ ਕਰਕੇ ਪਾਣੀ ਦੀ ਨਿਕਾਸੀ ਨਹੀਂ ਹੋਈ ਜਿਸ ਤੋਂ ਬਾਅਦ ਬਿਮਾਰੀਆਂ ਫੈਲਣ ਦਾ ਖਦਸ਼ਾ ਹੈ। ਉਨ੍ਹਾਂ ਕਿਹਾ ਕਿ ਸਰਕਾਰ ਸੜਕਾਂ ਉੱਤੇ ਵੱਡੇ-ਵੱਡੇ ਬੈਨਰ ਲਗਾ ਕੇ ਅਤੇ ਮੀਡੀਆ ਵਿੱਚ ਖਬਰਾਂ ਦੇਕੇ ਵਾਹੋਵਾਹੀ ਲੁੱਟ ਰਹੀ ਹੈ। ਉਨ੍ਹਾਂ ਇਲਜ਼ਾਮ ਲਾਇਆ ਕਿ ਗਰਾਊਂਡ ਉੱਤੇ ਆਕੇ ਕਿਸੇ ਨੇ ਵੀ ਕਿਸਾਨਾਂ ਦੀ ਸਾਰ ਨਹੀਂ ਲਈ।