ਗੁਰਦਾਸਪੁਰ: ਸੂਬੇ ਵਿੱਚ ਝੋਨੇ ਦੀ ਫ਼ਸਲ ਦੀ ਖ਼ਰੀਦ ਦਾ ਕੰਮ ਪੁਰੇ ਜ਼ੋਰਾਂ-ਸ਼ੋਰਾਂ ਨਾਲ ਚਲ ਰਿਹਾ ਹੈ ਤੇ ਉੱਥੇ ਹੀ ਸ਼ਹਿਰ ਦੀ ਸਭ ਤੋਂ ਵੱਡੀ ਅਨਾਜ ਮੰਡੀ ਵਿੱਚ ਕਿਸਾਨ ਖ਼ਜਲ-ਖ਼ੁਆਰ ਹੋ ਰਹੇ ਹਨ। ਉੱਥੇ ਹੀ ਕਿਸਾਨਾਂ ਦਾ ਕਹਿਣਾ ਹੈ ਉਹ ਆਪਣੀ ਫ਼ਸਲ ਚੰਗੀ ਤਰ੍ਹਾਂ ਸੁਕਾ ਕੇ ਮੰਡੀ ਵਿੱਚ ਲੈ ਕੇ ਆ ਰਹੇ ਹਨ ਪਰ ਉਨ੍ਹਾਂ ਦੀ ਫ਼ਸਲ ਸਰਕਾਰੀ ਮੁੱਲ ਉੱਤੇ ਨਹੀਂ ਵਿੱਕ ਰਹੀ ਹੈ।
ਇਸ ਦੇ ਚਲਦਿਆਂ ਉਹ ਆਪਣੀ ਫ਼ਸਲ ਨੂੰ ਪ੍ਰਾਇਵੇਟ ਤੌਰ ਉੱਤੇ ਵੇਚ ਰਹੇ ਹਨ ਤੇ ਉਸਦੇ ਮੁੱਲ 'ਚ ਕਟੌਤੀ ਹੋ ਰਹੀ ਹੈ। ਉਨ੍ਹਾਂ ਕਿਹਾ ਕਿ ਜੋ ਸਰਕਾਰ ਵੱਲੋਂ ਦਾਅਵੇ ਕੀਤੇ ਗਏ ਹਨ ਹਾਲਤ ਉਸਦੇ ਉਲਟ ਹੈ। ਉੱਥੇ ਹੀ ਅਧਕਾਰੀਆਂ ਦਾ ਕਹਿਣਾ ਹੈ ਦੀ ਇਸ ਵਾਰ ਝੋਨਾ ਤੇ ਬਾਸਮਤੀ ਦੀਆਂ ਸਾਰੀਆਂ ਫ਼ਸਲਾਂ ਦੀ ਕਵਾਲਿਟੀ ਠੀਕ ਹੈ ਪਰ ਝੋਨੇ ਦੀ ਫ਼ਸਲ ਵਿੱਚ ਨਮੀਂ ਹੋਣ ਦੇ ਚਲਦਿਆਂ ਸਰਕਾਰੀ ਖ਼ਰੀਦ ਪ੍ਰਕਿਰਿਆ ਵਿੱਚ ਕੁੱਝ ਕੰਮੀਂ ਹੈ। ਹੁਣ ਵੇਖਣਾ ਇਹ ਹੋਵੇਗਾ ਕੀ ਕਿਸਾਨਾਂ ਦੀ ਮਿਹਨਤ ਦਾ ਮੁੱਲ ਪੈਂਦਾ ਹੈ, ਜਾਂ ਫਿਰ ਸਰਕਾਰ ਕੋਈ ਹੱਲ ਕੱਢਦੀ ਹੈ?
ਇਹ ਵੀ ਪੜ੍ਹੋ: ਹਾਈ ਅਲਰਟ 'ਤੇ ਪੰਜਾਬ ਦੇ ਸਰਹੱਦੀ ਖੇਤਰ, ਪੁਲਿਸ ਨੇ ਦਿੱਤਾ ਰੁਟੀਨ ਚੇਕਿੰਗ ਦਾ ਨਾਂਅ